Nabaz-e-punjab.com

ਮਨਪ੍ਰੀਤ ਸਿੰਘ ਬਾਦਲ ਨੇ ਨਿਵੇਸ਼ ਲਈ ਪੰਜਾਬ ਸਭ ਤੋਂ ਪਸੰਦੀਦਾ ਸਥਾਨ ਐਲਾਨਿਆ

ਵਿੱਤ ਮੰਤਰੀ ਨੇ ਪੰਜਾਬ ਨਾਲ ਜੁੜੇ ਉਦਮੀਆਂ ਨੂੰ ਸੂਬੇ ਦਾ ਦੂਤ ਦੱਸਦਿਆਂ ਸੂਬੇ ਵਿੱਚ ਹੋਰ ਨਿਵੇਸ਼ ਕਰਨ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 18 ਅਗਸਤ:
ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਗੱਲ ਉਤੇ ਪੂਰਨ ਤੌਰ ਉਤੇ ਵਿਸ਼ਵਾਸ ਪ੍ਰਗਟਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਦੌਰਾਨ ਰੱਖੀ ਮਜ਼ਬੂਤ ਨੀਂਹ ਸਦਕਾ ਸੂਬਾ ਵਿਕਾਸ ਦੀ ਲੀਹ ਉਤੇ ਹੈ। ਉਨ•ਾਂ ਕਿਹਾ ਕਿ ਜਲਦ ਹੀ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰੇਗਾ ਜਿਸ ਨਾਲ ਸੂਬੇ ਦੀ ਤਕਦੀਰ ਬਦਲੇਗੀ ਅਤੇ ਇਸ ਦਾ ਸਿੱਧਾ ਸਕਰਾਤਮਕ ਅਸਰ ਇਥੋਂ ਦੇ ਲੋਕਾਂ ਦੇ ਰਹਿਣ-ਸਹਿਣ ਉਪਰ ਪਵੇਗਾ।
ਵਿੱਤ ਮੰਤਰੀ ਮੰਤਰੀ ਇਹ ਗੱਲ ਬੀਤੀ ਦੇਰ ਸ਼ਾਮ ਉਦਯੋਗ ਭਵਨ ਵਿਖੇ ਪੰਜਾਬ ਨਾਲ ਜੁੜੇ ਉਦਮੀਆਂ ਦੇ ਇਕ ਗਰੁੱਪ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਹਿ ਰਹੇ ਸਨ ਅਤੇ ਉਨ•ਾਂ ਇਹ ਵੀ ਕਿਹਾ ਕਿ ਪੰਜਾਬ ਰਵਾਇਤੀ ਖੇਤਰਾਂ ਦੇ ਨਾਲ ਸੂਚਨਾ ਤਕਨਾਲੋਜੀ ਅਤੇ ਇਸ ਨਾਲ ਜੁੜੀਆਂ ਸੇਵਾਵਾਂ ਵਾਲੇ ਖੇਤਰ ਵਿੱਚ ਚੰਗੀ ਤਰੱਕੀ ਕਰ ਰਿਹਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਹੀ ਰਾਹ ‘ਤੇ ਚੱਲ ਰਿਹਾ ਹੈ ਅਤੇ ਚੰਗੇ ਕੰਮਾਂ ਦਾ ਲਾਭ ਉਠਾਉਣ ਲਈ ਤਿਆਰ ਹੈ। ਉਨ•ਾਂ ਅੱਗੇ ਕਿਹਾ ਕਿ ਨਿਵੇਸ਼ਕ ਪੱਖੀ ਨੀਤੀਆਂ ਸਦਕਾ ਸਾਡੀ ਸਰਕਾਰ ਵੱਲੋਂ ਮਾਰਚ 2017 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਤੱਕ ਢਾਈ ਸਾਲ ਦੇ ਅਰਸੇ ਦੌਰਾਨ ਸੂਬੇ ਵਿੱਚ 50 ਹਜ਼ਾਰ ਕਰੋੜ ਤੋਂ ਵੱਧ ਦਾ ਨਿਵੇਸ਼ ਹੋ ਚੁੱਕਾ ਹੈ।
ਉਦਮੀਆਂ ਦੇ ਵਫਦ ਨੇ ਸੂਬੇ ਵਿੱਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸਲਾਹੁਤਾ ਕਰਦਿਆਂ ਇਸ ਗੱਲ ‘ਤੇ ਵੀ ਆਸ ਪ੍ਰਗਟਾਈ ਕਿ ਇਸ ਨਾਲ ਪੰਜਾਬ ਵਿੱਚ ਨਿਵੇਸ਼ ਦੀ ਨਵੀਂ ਲਹਿਰ ਆਵੇਗੀ।
ਇਸ ਤੋਂ ਪਹਿਲਾ ਵਫਦ ਦਾ ਸਵਾਗਤ ਕਰਦਿਆਂ ਨਿਵੇਸ਼ ਪ੍ਰੋਤਸਾਹਨ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪੰਜਾਬ ਵਿੱਚ ਹੁਣ ਉਦਯੋਗੀਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਪੰਜਾਬ ਦੀ ਰਵਾਇਤੀ ਅਰਥ ਵਿਵਥਥਾ ਖੇਤੀਬਾੜੀ ਪਹਿਲਾਂ ਹੀ ਆਪਣਾ ਸਿਖਰ ਛੂਹ ਚੁੱਕੀ ਹੈ। ਉਨ•ਾਂ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਅੱਗੇ ਲਿਜਾਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਉਦਮੀ ਨੌਜਵਾਨ ਪੰਜਾਬ ਵਿੱਚ ਰਵਾਇਤੀ ਖੇਤੀਬਾੜੀ ਨੂੰ ਹਾਈ ਟੈਕ ਐਗਰੋ ਇੰਡਸਰੀ ਵਿੱਚ ਬਦਲਣ ਲਈ ਅਹਿਮ ਰੋਲ ਨਿਭਾ ਰਹੇ ਹਨ।
ਇਨਵੈਸਟ ਪੰਜਾਬ ਦੇ ਸੀ.ਈ.ਓ. ਸ੍ਰੀ ਰਜਤ ਅੱਗਰਵਾਲ ਨੇ ਉਦਮੀਆਂ ਦੇ ਵਫਦ ਅੱਗੇ ਸੰਖੇਪ ਜਿਹੀ ਪਾਵਰ ਪੁਆਇੰਟ ਪੇਸ਼ਕਾਰੀ ਦਿਖਾਉਂਦਿਆਂ ਦੱਸਿਆ ਕਿ ਕਿਵੇਂ ਸੂਬੇ ਦੇ ਉਦਯੋਗਾਂ ਨੂੰ ਉਤਪਾਦਨ ਤੋਂ ਵੱਡੀ ਸਨਅਤ ਤੱਕ ਲਿਜਾਇਆ ਜਾ ਰਿਹਾ ਹੈ। ਉਨ•ਾਂ ਇਨਵੈਸਟ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਉਦਮੀਆਂ ਨੂੰ ਸੂਬਾ ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਰਿਆਇਤਾਂ ਬਾਰੇ ਵੀ ਜਾਣੂੰ ਕਰਵਾਇਆ।
ਇਸ ਮੌਕੇ ਉਦਯੋਗ ਤੇ ਕਾਮਰਸ ਵਿਭਾਗ ਦੇ ਡਾਇਰੈਕਟਰ ਸ੍ਰੀ ਸੀ.ਸਿਬਨ ਤੇ ਇਨਵੈਸਟ ਪੰਜਾਬ ਦੀ ਜੁਆਇੰਟ ਸੀ.ਈ.ਓ. ਸ੍ਰੀਮਤੀ ਅਵਨੀਤ ਕੌਰ ਵੀ ਹਾਜ਼ਰ ਸਨ।
ਉਦਮੀਆਂ ਦੇ ਵਫਦ ਵਿੱਚ ਜੇ.ਪੀ.ਮੌਰਗਨ ਪ੍ਰਾਈਵੇਟ ਇਕੂਅਟੀ ਗਰੁੱਪ ਦੇ ਖੇਤਰੀ ਸਲਾਹਕਾਰ ਸ੍ਰੀ ਅਵਨੀਤ ਸਿੰਘ ਕੋਛੜ, ਈਕੋਲਾਈਨ ਦੇ ਸੀ.ਈ.ਓ. ਸ੍ਰੀ ਸੁਰਿੰਦਰ ਲਾਲੀ ਸਾਹਨੀ, ਭਾਰਤ ਲਾਈਟ ਐਂਡ ਪਾਵਰ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਸੀ.ਈ.ਓ. ਸ੍ਰੀ ਤੇਜਪ੍ਰੀਤ ਸਿੰਘ ਚੋਪੜਾ, ਡੀ.ਏ.ਯੂ. ਡਬਲਿਊ.ਏ.ਯੂ. ਦੇ ਸੰਸਥਾਪਕ ਤੇ ਸੀ.ਈ.ਓ. ਸ੍ਰੀ ਗੁਰਮੀਤ ਸਿੰਘ, ਮਾਊਂਟਟੇਨ ਟਰੇਲ ਫੂਡਜ਼ (ਚਾਹ ਪੁਆਇੰਟ) ਦੇ ਸੰਸਥਾਪਕ ਤੇ ਸੀ.ਈ.ਓ. ਸ੍ਰੀ ਅਮੂਲੀਕ ਸਿੰਘ ਬਿਜਰਲ, ਥਿੰਕਸਟਾਰ ਦੇ ਸੰਸਥਾਪਕ ਤੇ ਸੀ.ਈ.ਓ. ਸ੍ਰੀ ਸਤਬੀਰ ਸਿੰਘ, ਫੋਰਟਿਸ ਹੈਲਥਕੇਅਰ ਦੇ ਸਾਬਕਾ ਸੀ.ਈ.ਓ. ਸ੍ਰੀ ਭਵਦੀਪ ਸਿੰਘ, ਅਮੁਲ ਦੇ ਐਮ.ਡੀ. ਸ੍ਰੀ ਆਰ.ਐਸ.ਸੋਢੀ, ਮੋਬੀਵਿਕ ਦੇ ਸਹਿ ਸੰਸਥਾਪਕ ਤੇ ਐਮ.ਡੀ. ਸ੍ਰੀ ਬਿਪਿਨ ਪ੍ਰੀਤ ਸਿੰਘ, ਸੋਲਾਰੌਨ ਹੋਮਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਐਮ.ਡੀ. ਸ੍ਰੀ ਹਰਪ੍ਰੀਤ ਸਿੰਘ ਟਿੱਬ, ਨਾਇਰ ਗਰੁੱਪ ਦੇ ਸਹਿ ਸੰਸਥਾਪਕ ਤੇ ਐਮ.ਡੀ. ਸ੍ਰੀ ਰਾਜਬਿਕਰਮ ਸਿੰਘ ਨਾਇਰ, ਮੈਟਿਊਨਿਕਸ ਦੇ ਐਮ.ਡੀ. ਸ੍ਰੀ ਮਨਦੀਪ ਸਿੰਘ ਅਤੇ ਡਾਇਰੈਕਟਰ ਸ੍ਰੀ ਸੰਦੀਪ ਸਿੰਘ ਤੇ ਗਗਨਦੀਪ ਸਿੰਘ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ

ਕੰਪਿਊਟਰ ਅਧਿਆਪਕਾਂ ਨੂੰ ਹੱਕੀ ਮੰਗਾਂ ਪੂਰੀਆਂ ਹੋਣ ਦੀ ਆਸ ਬੱਝੀ, ਸਿੱਖਿਆ ਮੰਤਰੀ ਨੇ ਵਫ਼ਦ ਨੂੰ ਦਿੱਤਾ ਭਰੋਸਾ…