Share on Facebook Share on Twitter Share on Google+ Share on Pinterest Share on Linkedin ਚੀਨ ਵੱਲੋਂ ਉੱਤਰੀ ਕੋਰੀਆ ਸਬੰਧੀ ਪੇਸ਼ ਵਿਸ਼ੇਸ਼ ਪ੍ਰਸਤਾਵ ਕਈ ਮੁਲਕਾਂ ਨੇ ਕੀਤਾ ਖਾਰਜ ਨਬਜ਼-ਏ-ਪੰਜਾਬ ਬਿਊਰੋ, ਸੰਯੁਕਤ ਰਾਸ਼ਟਰ, 10 ਮਾਰਚ: ਅਮਰੀਕਾ ਨੇ ਚੀਨ ਦੇ ਉਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਆਪਣੇ ਪ੍ਰਮਾਣੂੰ ਅਤੇ ਮਿਜ਼ਾਈਲ ਸਰਗਰਮੀਆਂ ਨੂੰ ਮੁਅੱਤਲ ਕਰੇ ਤਾਂ ਇਸ ਦੇ ਬਦਲੇ ਅਮਰੀਕਾ ਅਤੇ ਦੱਖਣੀ ਕੋਰੀਆ ਆਪਣੀ ਸਾਂਝੀ ਫੌਜੀ ਮੁਹਿੰਮ ਤੇ ਰੋਕ ਲਗਾਉਣ। ਅਮਰੀਕਾ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋੱਗ ਉਨ ਨੂੰ ਧਿਆਨ ਨਾ ਦੇਣ ਵਾਲਾ ਕਰਾਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਅਮਰੀਕਾ ਵੱਲੋੱ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਲਏ ਜਾਣ ਤੋੱ ਪਹਿਲਾਂ ਉਹ ਕੁੱਝ ਸਕਾਰਾਤਮਕ ਕਾਰਵਾਈ ਕਰ ਲੈਣ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਕ ਟੋਨਰ ਨੇ ਵਾਸ਼ਿੰਗਟਨ ਵਿੱਚ ਕਿਹਾ ਕਿ ਇਸ ਸਮੇਂ ਅਸੀਂ ਸੌਦੇ ਨੂੰ ਵਿਵਹਾਰਕ ਰੂਪ ਤੋਂ ਨਹੀਂ ਦੇਖ ਰਹੇ। ਪੈਂਟਾਗਨ ਦੇ ਬੁਲਾਰੇ ਮਾਂਡਰ ਗੈਰੀ ਰਾਸ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਰੱਖਿਆ ਲਈ ਅਮਰੀਕਾ ਦੀਆਂ ਸਰਗਰਮੀਆਂ ਨੂੰ ਉੱਤਰੀ ਕੋਰੀਆ ਵੱਲੋਂ ਕੀਤੇ ਜਾ ਰਹੇ ਉਲੰਘਣਾ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਘੱਟ ਕਰਨ ਦੇ ਤਰੀਕਿਆਂ ਤੇ ਚਰਚਾ ਕਰਨ ਤੋਂ ਪਹਿਲਾਂ ਕਿਮ ਪ੍ਰਸ਼ਾਸਨ ਦੀ ਸਕਾਰਾਤਮਕ ਕਾਰਵਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਨਿੱਕੀ ਨੇ ਕਿਹਾ ਕਿ ਕਿਮ ਨੇ ਅਜਿਹੇ ਕਈ ਕਾਰਣ ਇਹ ਸੋਚਣ ਲਈ ਦਿੱਤੇ ਹਨ ਕਿ ਉਹ ਕਿੰਨੇ ਗੈਰ-ਜ਼ਿੰਮੇਵਾਰੀ ਹਨ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕੋਰੀਆਈ ਪ੍ਰਾਇਦੀਪ ਵਿੱਚ ਤਣਾਅ ਨੂੰ ਘੱਟ ਕਰਨ ਲਈ ‘ਮੁਅੱਤਲ ਕਰਨ ਦੇ ਬਦਲੇ ਮੁਅੱਤਲ’ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਪ੍ਰਸਤਾਵ ਨੂੰ ਦੱਖਣੀ ਕੋਰੀਆ, ਜਾਪਾਨ ਸਮੇਤ ਅਮਰੀਕਾ ਨੇ ਖਾਰਜ ਕਰ ਦਿੱਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ