ਅਕਾਲੀ ਦਲ ਤੇ ਆਪ ਦੇ ਕਈ ਸੀਨੀਅਰ ਆਗੂ ਕੈਪਟਨ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ

ਨਵੀਂ ਦਿੱਲੀ, 14 ਦਸੰਬਰ
ਪੰਜਾਬ ਵਿੱਚ ਕਾਂਗਰਸ ਦੇ ਜਬਰਦਸਤ ਸਮਰਥਨ ਨੂੰ ਹੋਰ ਮਜ਼ਬੂਤੀ ਮਿੱਲਣੀ ਜ਼ਾਰੀ ਹੈ। ਬੁੱਧਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਅਕਾਲੀ ਤੇ ਆਮ ਆਦਮੀ ਪਾਰਟੀ ਆਗੂਆਂ ਦਾ ਕਾਂਗਰਸ ’ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਕਦਮ ਨਾਲ ਦੋਨਾਂ ਸ੍ਰੋਮਣੀ ਅਕਾਲੀ ਦਲ ਤੇ ਆਪ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ, ਜਿਹੜੇ ਤਿੰਨਾਂ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸੀਨੀਅਰ ਆਗੂਆਂ ਨੇ ਸਬੰਧਤ ਪਾਰਟੀਆਂ ਅਤੇ ਪੰਜਾਬ ’ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਇਸ ਮੌਕੇ ਅਕਾਲੀ ਦਲ ਦੇ ਅਮਰੀਕ ਆਲੀਵਾਲ ਸਮੇਤ ਆਪ ਦੇ ਮਹੇਸ਼ ਗੁਪਤਾ ਤੇ ਗੁਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸਬੰਧਤ ਪਾਰਟੀਆਂ ਨਾਲ ਪੂਰੀ ਤਰ੍ਹਾਂ ਭਰਮ ਟੁੱਟ ਚੁੱਕਾ ਹੈ, ਜਿਹੜੀਆਂ ਪੰਜਾਬ ਦੀ ਭਲਾਹੀ ’ਚ ਧਿਆਨ ਨਾ ਦੇ ਕੇ ਸਿਰਫ ਸੂਬੇ ਦੇ ਲੋਕਾਂ ਨੂੰ ਆਪਣੇ ਝੂਠੇ ਵਾਅਦਿਆਂ ਤੇ ਦਾਅਵਿਆਂ ਰਾਹੀਂ ਬੇਵਕੂਫ ਬਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਨੂੰ ਵਾਪਿਸ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਲਿਆ ਸਕਦੀ ਹੈ, ਜਿਹੜੇ ਪਾਰਟੀ ਪ੍ਰਧਾਨ ਨੂੰ ਆਪਣਾ ਪੂਰਾ ਤੇ ਬਗੈਰ ਸ਼ਰਤ ਸਮਰਥਨ ਦਿੰਦੇ ਹਨ।
ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ ਨੇ ਬਾਦਲਾਂ ਦੀ ਅਗਵਾਈ ਵਾਲੀ ਪਾਰਟੀ ਅੰਦਰ ਗੈਰ ਲੋਕਤਾਂਤਰਿਕ ਕਾਰਜਪ੍ਰਣਾਲੀ ਪ੍ਰਤੀ ਗੁੱਸਾ ਪ੍ਰਗਟਾਉਂਦਿਆਂ ਕਿਹਾ ਕਿ ਬਾਦਲਾਂ ਦਾ ਸਿਰਫ ਵਿਅਕਤੀਗਤ ਏਜੰਡਾ ਹੈ ਅਤੇ ਉਹ ਉਨ੍ਹਾਂ ਦੀ ਅਗਵਾਈ ’ਚ ਘੁਟਨ ਮਹਿਸੂਸ ਕਰ ਰਹੇ ਸਨ। ਅਕਾਲੀ ਦਲ ’ਚ 35 ਸਾਲ ਗੁਜਾਰਨ ਵਾਲੇ, ਅਮਰੀਕ ਨੇ ਕਿਹਾ ਕਿ ਉਹ ਬਾਦਲਾਂ ਵੱਲੋਂ ਅਪਰਾਧੀਆਂ ਤੇ ਬਦਮਾਸ਼ਾਂ ਨੂੰ ਦਿੱਤੀ ਜਾਂਦੀ ਸ਼ੈਅ ਦੇ ਸਾਫ ਗਵਾਹ ਹਨ, ਅਤੇ ਕਿਹਾ ਕਿ ਅਕਾਲੀ ਸ਼ਾਸਨ ’ਚ ਇਕ ਵੀ ਕਿਸੇ ਦੀ ਨਿਰਪੱਖਤਾ ਨਾਲ ਜਾਂਚ ਨਹੀਂ ਕੀਤੀ ਗਈ।
ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਕਿਹਾ ਕਿ ਬਾਦਲ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਗੈਰ ਲੋਕਤਾਂਤਰਿਕ ਤਰੀਕੇ ਨਾਲ, ਆਪਣੀ ਵਿਅਕਤੀਗਤ ਜਗੀਰ ਵਾਂਗ ਚਲਾ ਰਹੇ ਹਨ, ਜਿਨ੍ਹਾਂ ਨੂੰ ਆਪਣੀਆਂ ਦੋ ਵਕਤ ਦੀਆਂ ਲੋੜਾਂ ਨੂੰ ਵੀ ਪੂਰਾ ਕਰਨ ਵਾਸਤੇ ਸੰਘਰਸ਼ ਕਰ ਰਹੇ ਲੋਕਾਂ ਦੀ ਚਿੰਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਪੰਜਾਬ ਤੇ ਪੰਜਾਬੀਅਤ ’ਤੇ ਕੈਪਟਨ ਅਮਰਿੰਦਰ ਦੇ ਪੱਖ ਤੋਂ ਪ੍ਰਭਾਵਿਤ ਰਹੇ ਹਨ, ਜਿਨ੍ਹਾਂ ਨੇ ਖੁਦ ਨੂੰ ਕਹਿਣੀ ਤੇ ਕਰਨੀ ’ਚ ਸਮਾਨ ਰਹਿਣ ਵਾਲਾ ਵਿਅਕਤੀ ਸਾਬਤ ਕੀਤਾ ਹੈ, ਜਿਹੜੇ ਹਮੇਸ਼ਾ ਆਪਣੇ ਵਾਅਦਿਆਂ ਨੂੰ ਨਿਭਾਉਂਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਮਰੀਕਾ ਦਾ ਸਪੱਸ਼ਟ ਤੌਰ ’ਤੇ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਾ ਸੀ ਅਤੇ ਉਨ੍ਹਾਂ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ’ਚ ਸ਼ਾਮਿਲ ਹੋਣਾ, ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਖਾਤਮੇ ਵੱਲ ਇਸ਼ਾਰਾ ਕਰ ਰਿਹਾ ਹੈ।
ਜਲੰਧਰ ਉੱਤਰੀ ਤੋਂ ਆਪ ਦੀ ਟਿਕਟ ਦੇ ਚਾਹਵਾਨ ਤੇ ਅਗਰਸੇਨ ਸੁਸਾਇਟੀ, ਜਲੰਧਰ ਦੇ ਮੁਖੀ ਮਹੇਸ਼ ਗੁਪਤਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪੰਜਾਬ ਕਾਂਗਰਸ ’ਚ ਸ਼ਾਮਿਲ ਹੋ ਗਏ। ਜਿਨ੍ਹਾਂ ਨੇ ਆਪਣੇ ਇਸ ਫੈਸਲੇ ਲਈ ਅਰਵਿੰਦ ਕੇਜਰੀਵਾਲ ਸਮੇਤ ਆਪ ਅਗਵਾਈ ’ਚ ਉੱਚ ਪੱਧਰ ’ਤੇ ਪਹੁੰਚ ਚੁੱਕੇ ਭ੍ਰਿਸ਼ਟਾਚਾਰ ਤੇ ਲਾਲਚ ਨੂੰ ਜਿੰਮੇਵਾਰ ਠਹਿਰਾਇਆ।
ਮਹੇਸ਼ ਨੇ ਕਿਹਾ ਕਿ ਉੁਹ ਆਪਣੇ ਸਮੁਦਾਅ ਲਈ ਇਕ ਸਾਕਾਰਾਤਮਕ ਤੇ ਵਿਚਾਰਪੂਰਨ ਬਦਲਾਅ ਦੀ ਉਮੀਦ ਨਾਲ ਆਪ ’ਚ ਸ਼ਾਮਿਲ ਹੋਏ ਸਨ, ਜਿਸ ਨਾਲ ਕੇਜਰੀਵਾਲ ਵੀ ਸਬੰਧਤ ਹਨ। ਲੇਕਿਨ ਜ਼ਲਦੀ ਹੀ ਉਨ੍ਹਾਂ ਨੇ ਪਾਇਆ ਕਿ ਪਾਰਟੀ ਦੀ ਕਰਨੀ ਤੇ ਕਹਿਣੀ ’ਚ ਕੋਈ ਸਮਾਨਤਾ ਨਹੀਂ ਹੈ। ਜ਼ਿਕਰਯੋਗ ਹੈ ਕਿ ਜਲੰਧਰ, ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ’ਚ ਆਪ ਦੀ ਅਗਰਸੇਨ ਸਭਾਵਾਂ ਕਰਵਾਉਣ ’ਚ ਮਹੇਸ਼ ਦਾ ਮੁੱਖ ਯੋਗਦਾਨ ਸੀ। ਜਿਨ੍ਹਾਂ ਨੇ ਸਮੁਦਾਅ ਦੀ ਅਵਾਜ ਨੂੰ ਸੁਣਦਿਆਂ, ਕਾਂਗਰਸ ਦਾ ਹਿੱਸਾ ਬਣਨ ਦਾ ਫੈਸਲਾ ਲਿਆ।
ਆਪ ਦੇ ਪਟਿਆਲਾ, ਲੁਧਿਆਣਾ ਤੇ ਜਲੰਧਰ ਤੋਂ ਜੋਨ ਇੰਚਾਰਜ ਅਤੇ 2014 ਤੋਂ ਆਪ ਸੂਬਾਈ ਵਿੱਤ ਕਮੇਟੀ ਦੇ ਮੈਂਬਰ ਗੁਰਬੰਸ ਸਿੰਘ ਪੂਨੀਆ ਨੇ ਕਿਹਾ ਕਿ ਪਾਰਟੀ ਨਾ ਸਿਰਫ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਸਗੋਂ ਰੁਪਇਆਂ ਖਾਤਿਰ ਟਿਕਟਾਂ ਦੀ ਵਿਕ੍ਰੀ ਅਤੇ ਉਨ੍ਹਾਂ ਨੂੰ ਰੱਦ ਵੀ ਕਰ ਰਹੀ ਹੈ। ਉਨ੍ਹਾਂ ਨੇ ਸੀਨੀਅਰ ਆਪ ਆਗੂਆਂ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਉਪਰ ਰੁਪਇਆਂ ਲਈ ਟਿਕਟਾਂ ਨੂੰ ਵੇਚਣ ਦਾ ਦੋਸ਼ ਲਗਾਇਆ। ਇਸ ਮੌਕੇ ਆਪ ਆਗੂਆਂ ਦਾ ਪਾਰਟੀ ’ਚ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਵੇਂ ਮਹੇਸ਼ ਤੇ ਗੁਰਬੰਸ ਕਾਂਗਰਸ ਲਈ ਅਹਿਮ ਪੂੰਜੀ ਸਾਬਤ ਹੋਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…