ਮਾਤਾ ਕੇਸਰੀ ਦੇਵੀ ਨੂੰ ਵੱਖ ਵੱਖ ਧਾਰਮਿਕ ਤੇ ਰਾਜਸੀ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਨਵੰਬਰ:
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਵਾਇਸ ਚੇਅਰਮੈਨ ਕਿਸਾਨ-ਮਜ਼ਦੂਰ ਸੈਲ ਦੇ ਦਾਦੀ ਕੇਸਰੀ ਦੇਵੀ ਜੋ ਬੀਤੀ 6 ਨਵੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿੱਤ ਸ੍ਰੀ ਗਰੁੜ ਪਾਠ ਦਾ ਭੋਗ ਅੱਜ ਡੇਰਾ ਗੋਸਾਈਂਆਣਾ ਕੁਰਾਲੀ ਵਿਖੇ ਪਾਇਆ ਗਿਆ। ਜਿਸ ਦੌਰਾਨ ਜਿੱਥੇ ਪਰਿਵਾਰ ਨਾਲ ਹਮਦਰਦੀ ਰੱਖਣ ਵਾਲਿਆਂ ਨੇ ਮਾਤਾ ਕੇਸਰੀ ਦੇਵੀ ਲਈ ਅਰਦਾਸ ਉਥੇ ਵੱਖ-ਵੱਖ ਸਿਅਸੀ, ਸਮਾਜਕ ਅਤੇ ਧਾਰਮਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇੇ। ਸ਼ਰਧਾਾਂਜਲੀ ਸਮਾਗਮ ਦੌਰਾਨ ਬੁਲਾਰਿਆਂ ਨੇ ਮਾਤਾ ਕੇਸਰੀ ਦੇਵੀ ਨੂੰ ਨਿਰੋਗ ਜੀਵਨ ਅਤੇ ਪਰਿਵਾਰ ਵਿੱਚ ਇਕਫਾਕ ਕਿਵੇਂ ਰੱਖਿਆ ਜਾਵੇ ੁਉਹ ਹਰ ਇਕ ਨੂੰ ਸੇਧ ਦੇਣ ਵਾਲੀ ਸਮਾਜ ਸੁਧਾਰਕ ਕਰਾਰ ਦਿੱਤਾ।
ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਵੱਲੋ ਜਗਦੀਪ ਸਿੰਘ ਗਿਲਕੋ, ਲਖਵਿੰਦਰ ਕੌਰ ਗਰਚਾ ਸਾਬਕਾ ਓਐਸਡੀ ਮੁੱਖ ਮੰਤਰੀ ਪੰਜਾਬ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਨਰਲ ਸਕੱਤਰ ਸੂਬਾ ਕਾਂਗਰਸ, ਰਾਕੇਸ਼ ਕਾਲੀਆ ਸੂਬਾ ਸਕੱਤਰ ਕਾਂਗਰਸਸ਼ ਸਟੇਟ ਇੰਫਰਮੇਸ਼ਨ ਕਮਿਸ਼ਨਰ ਰਵਿੰਦਰ ਸਿੰਘ ਨਾਗੀ, ਕੁਲਜੀਤ ਸਿੰਘ ਬੇਦੀ ਕੌਂਸਲਰ ਮੋਹਾਲੀ, ਸਤਨਾਮ ਕਲਸੀ, ਜਲਪਾਲ ਸਿੰਘ ਰੀਹਲ ਚੇਅਰਮੈਨ ਓਬੀਸੀ ਸੈਲ ਕਾਾਂਗਰਸ, ਜਸਵਿੰਦਰ ਗੋਲਡੀ ਸਾਬਕਾ ਪ੍ਰਧਾਨ ਨਗਰ ਕੌਂਸਲ, ਬਹਾਦਰ ਸਿੰਘ ਓਕੇ ਕੌਂਸਲਰ, ਲੱਕੀ ਕਲਸੀ, ਨਿਰਮਲ ਕਲਸੀ, ਲੱਕੀ ਰਾਠੌਰ ਕੌਂਸਲਰ, ਵਿਨੀਤ ਕਾਲੀਆ, ਰਾਜਪਾਲ ਬੇਗੜਾ, ਰਾਜੇਸ਼ ਰਾਠੌਰ, ਪ੍ਰਮੋਦ ਜੋਸ਼ੀ, ਪਰਮਦੀਪ ਬੈਦਬਾਣ, ਚੇਅਰਮੈਨ ਯੂਥ ਆਫ਼ ਪੰਜਾਬ, ਹਨੀ ਕਲਸੀ, ਗੋਲਡੀ ਧੀਮਾਨ, ਪ੍ਰਿੰਸ ਧੀਮਾਨ ਸਮੇਤ ਵੱਖ ਵੱਖ ਸਿਆਸੀ, ਧਾਰਮਕ ਅਤੇ ਸਮਾਜਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਸਾਕ ਸਬੰਧੀਆਂ ਅਤੇ ਸਨੇਹੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…