Share on Facebook Share on Twitter Share on Google+ Share on Pinterest Share on Linkedin ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੈਰਾਥਨ, ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਦੀ ਲਾਮਬੰਦੀ ’ਤੇ ਜ਼ੋਰ ਮੈਰਾਥਨ ਦੇ ਮੁਕਾਬਲਿਆਂ ਦੇ ਜੇਤੂ ਦੌੜਾਕਾਂ ਨੂੰ ਟਰਾਫ਼ੀ ਤੇ ਮੈਡਲ ਦੇ ਕੇ ਕੀਤਾ ਸਨਮਾਨਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ: ਗਿਲਕੋ ਮੈਗਾ ਹਾਊਸਿੰਗ ਗਰੁੱਪ ਅਤੇ ਅਰਬਨ ਡਾਈਵ ਈਵੈਂਟਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਪੰਜਾਬ ਵਿੰਟਰ ਹਾਫ਼ ਮੈਰਾਥਨ ਕਰਵਾਈ ਗਈ। ਇੱਥੋਂ ਦੇ ਸੈਕਟਰ-126 ਗਿਲਕੋ ਪਾਰਕ ਹਿਲਸ ਤੋਂ ਮੁਹਾਲੀ ਕੌਮਾਂਤਰੀ ਏਅਰਪੋਰਟ ਸੜਕ ’ਤੇ ਇਸ ਮੈਰਾਥਨ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਬਾਵਜੂਦ ਸੈਂਕੜੇ ਵਿਅਕਤੀਆਂ ਨੇ ਹਿੱਸਾ ਲਿਆ। ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਤੀਯੋਗੀਆਂ ਨੇ ਗਿਲਕੋ ਪਾਰਕ ਹਿਲਸ ਵਿੱਚ ਵਾਰਮ ਅਪ ਕੀਤਾ। ਮੁਕਾਬਲੇ ਵਿੱਚ ਹਾਫ਼ ਮੈਰਾਥਨ 10 ਕਿੱਲੋਮੀਟਰ ਅਤੇ 5 ਕਿੱਲੋਮੀਟਰ ਦਾ ਆਯੋਜਨ ਸੀ। ਸਵੇਰੇ 6 ਵਜੇ ਮੈਰਾਥਨ ਨੂੰ ਮੈਰਾਥਨ ਦੇ ਮਸ਼ਹੂਰ ਅੰਬੈਸਡਰ ਅਮਰ ਸਿੰਘ ਚੌਹਾਨ ਅਤੇ ਗਿਲਕੋ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਤੇਜਪ੍ਰੀਤ ਸਿੰਘ ਗਿੱਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਤੋਂ ਬਾਅਦ ਦੌੜਾਕਾਂ ਨੇ ਨਿਰਧਾਰਿਤ ਰਸਤਿਆਂ ’ਤੇ ਦੌੜਨਾਂ ਸ਼ੁਰੂ ਕੀਤਾ। ਉਨ੍ਹਾਂ ਰਸਤਿਆਂ ’ਤੇ ਥਾਂ-ਥਾਂ ਵਲੰਟੀਅਰ ਅਤੇ ਦੌੜਾਕਾਂ ਦੇ ਸਮਰਥਕ ਮੌਜੂਦ ਰਹੇ ਅਤੇ ਉਨ੍ਹਾਂ ਨੂੰ ਪਾਣੀ ਅਤੇ ਜੂਸ ਦੇ ਕੇ ਹੌਸਲਾ ਵਧਾਇਆ। ਹਾਫ਼ ਮੈਰਾਥਨ ਨੂੰ 1 ਘੰਟੇ 27 ਮਿੰਟ ਵਿੱਚ ਪੂਰਾ ਕਰਕੇ ਸੁਖਦੇਵ ਸਿੰਘ ਜੇਤੂ ਰਹੇ ਜਦੋਂਕਿ 2 ਘੰਟੇ 10 ਮਿੰਟ ਵਿੱਚ ਦੌੜ ਪੂਰੀ ਕਰਕੇ ਨੀਲਮ ਆਰੀਅਨ ਮਹਿਲਾ ਵਰਗ ਦੀ ਜੇਤੂ ਰਹੀ। ਇੰਝ ਹੀ 10 ਕਿੱਲੋਮੀਟਰ ਪੈਂਡੇ ਨੂੰ 45 ਮਿੰਟਾਂ ਵਿੱਚ ਪੂਰਾ ਕਰਕੇ ਰਮਿੰਦਰ ਭਾਟੀਆ ਅਤੇ 5 ਕਿੱਲੋਮੀਟਰ ਨੂੰ 22 ਮਿੰਟ ਵਿੱਚ ਪੂਰਾ ਕਰਕੇ ਪ੍ਰਵੀਨ ਸਿੰਘ ਜੇਤੂ ਰਹੇ। ਇਸੇ ਤਰ੍ਹਾਂ 10 ਕਿੱਲੋਮੀਟਰ 1 ਘੰਟੇ ਵਿੱਚ ਪੂਰੀ ਕਰਕੇ ਸਵਾਤੀ ਮਿੱਤਲ ਅਤੇ 5 ਕਿੱਲੋਮੀਟਰ ਨੂੰ 29 ਮਿੰਟਾਂ ਵਿੱਚ ਪੂਰਾ ਕਰਕੇ ਰਾਖੀ ਸ਼ਰਮਾ ਜੇਤੂ ਰਹੀ। ਮੈਰਾਥਨ ਮੁਕਾਬਲੇ ਦੀ ਸਮਾਪਤੀ ਗਿਲਕੋ ਪਾਰਕ ਹਿਲਸ ਵਿੱਚ ਹੋਈ। ਜਿੱਥੇ ਗਿਲਕੋ ਗਰੁੱਪ ਦੇ ਸੀਐਮਡੀ ਰਣਜੀਤ ਸਿੰਘ ਗਿੱਲ ਅਤੇ ਕਾਰਜਕਾਰੀ ਡਾਇਰੈਕਟਰ ਤੇਜਪ੍ਰੀਤ ਸਿੰਘ ਗਿੱਲ ਅਤੇ ਅਰਬਨ ਡਾਈਵ ਈਵੈਂਟਸ ਦੇ ਡਾਇਰੈਕਟਰ ਅਸੀਮ ਗਿਰਧਰ ਨੇ ਜੇਤੂਆਂ ਨੂੰ ਟਰਾਫ਼ੀ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਦੌੜਾਕਾਂ ਦੀ ਇਹ ਕੋਸ਼ਿਸ਼ ਸ਼ਲਾਘਾਯੋਗ ਹੈ। ਇਸ ਮੁਕਾਬਲੇ ਦਾ ਮੰਤਵ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਲਈ ਪ੍ਰੇਰਣਾ ਅਤੇ ਸਮੁੱਚੇ ਨੌਜਵਾਨ ਵਰਗ ਨੂੰ ਨਸ਼ਿਆਂ ਖ਼ਿਲਾਫ਼ ਲਾਮਬੰਦ ਕਰਨਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਮਿਲਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ