ਮੈਰਾਥਨ ਦਾ ਖੇਡਾਂ ਦੀ ਦੁਨੀਆਂ ਵਿੱਚ ਪ੍ਰਮੁੱਖ ਸਥਾਨ : ਸੁਨੀਤਾ ਗੋਦਾਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ
1992 ਏਸ਼ੀਅਨ ਚੈਂਪੀਅਨਸ਼ਿਪ ਦੀ ਵਿਜੇਤਾ ਡਾ. ਸੁਨੀਤਾ ਗੋਦਾਰਾ ਨੇ ਕਿਹਾ ਹੈ ਕਿ ਖੇਡਾਂ ਦੀ ਦੁਨੀਆਂ ਵਿੱਚ ਮੈਰਾਥਨ ਦੌੜਾਂ ਦਾ ਵਿਸ਼ੇਸ਼ ਸਥਾਨ ਹੈ ਅਤੇ ਸਮਾਜ ਦੀਆਂ ਵੱਖ ਵੱਖ ਬੁਰਾਈਆਂ ਦੇ ਖਿਲਾਫ ਸੰਦੇਸ਼ ਦੇਣ ਦਾ ਇਕ ਵਧੀਆ ਰਸਤਾ ਹੈ। ਡਾ. ਸੁਨੀਤਾ ਗੋਦਾਰਾ ਨੇ ਕਿਹਾ ਕਿ ਵੱਧ ਤੋੱ ਵੱਧ ਨੌਜਵਾਨਾਂ ਨੂੰ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਵੇੱ ਲਾਫੀਫ ਸਟਾਈਲ ਰਨਰ ਹੋਵੇ ਜਾਂ ਫਿਰ ਚੈਂਪੀਅਨ ਸਭ ਤਰ੍ਹਾਂ ਦੇ ਲੋਕਾਂ ਨੂੰ ਇਹਨਾਂ ਦੌੜਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਡਾ. ਸੁਨੀਤਾ ਗੋਦਾਰਾ ਨੇ ਕਿਹਾ ਕਿ ਉਹ ਪਹਿਲੀ ਵਾਰ 1984 ਵਿੱਚ ਨੈਸ਼ਨਲ ਮੈਰਾਥਨ ਚੈਂਪੀਅਨ ਬਣੀ ਸੀ। ਬੋਸਟਨ ਵਿਖੇ 1985 ਵਿੱਚ ਹੋਈ ਮੈਰਾਥਨ ਦੌੜ ਨੇ ਉਹਨਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਉਹਨਾਂ ਨੇ ਮੈਰਾਥਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਡਾ. ਗੋਦਾਰਾ ਨੇ ਕਿਹਾ ਕਿ ਉਹਨਾਂ ਨੇ 2010 ਤੱਕ 76 ਫੁਲ ਮੈਰਾਥਨ ਦੌੜਾਂ ਵਿੱਚੋੱ 50 ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਬਾਕੀਆਂ ਵਿੱਚ ਦੂਸਰੇ ਮੈਡਲ ਹਾਸਲ ਕੀਤੇ। ਉਹਨਾਂ 123 ਹਾਫ ਮੈਰਾਥਨ ਵਿੱਚ ਵੀ ਭਾਗ ਲਿਆ ਅਤੇ 25 ਗੋਲਡ ਮੈਡਲ ਜਿੱਤੇ। ਉਹਨਾਂ ਕਿਹਾ ਕਿ ਆਖਰੀ ਦੌੜ ਵਿੱਚ ਵੀ ਸੋਨੇ ਦਾ ਤਗਮਾ ਜਿੱਤ ਕੇ ਇਕ ਚੈਪੀਅਨ ਦੀ ਤਰ੍ਹਾਂ ਇਸ ਦੌੜ ਨੂੰ ਛੱਡਿਆ ਸੀ। ਡਾ ਗੋਦਾਰਾ ਨੇ ਕਿਹਾ ਕਿ ਮੈਰਾਥਨ ਦੀ ਬਦੌਲਤ ਉਹਨਾਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹੋਈਆਂ ਮੈਰਾਥਨ ਦੌੜਾਂ ਵਿੱਚ ਹਿੱਸਾ ਲਿਆ ਅਤੇ ਭਾਰਤ ਲਈ ਸੋਨੇ ਦੇ ਤਗਮੇ ਹਾਸਲ ਕੀਤੇ।
ਇਸ ਮੌਕੇ ਉਹਨਾਂ ਨਾਲ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੇ ਮੁਖੀ ਮੋਹਨਬੀਰ ਸਿੰਘ ਸ਼ੇਰਗਿੱਲ, ਮਨਰਿਤਪਾਲ, ਸ਼ਮਸ਼ੀਰ ਰਾਣਾ ਟੰਡਨ, ਹਰਸ਼ਦੀਪ ਸ਼ੇਰਗਿੱਲ ਅਤੇ ਸਮਿਤ ਟੰਡਨ ਵੀ ਹਾਜ਼ਿਰ ਸਨ। ਡਾ. ਸੁਨੀਤਾ ਗੋਦਾਰਾ ਅੱਜ ਇੱਥੇ ਸੈਕਟਰ-69 ਸਥਿਤ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼ਿਮਲਾ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਏ ਸਨ। ਉਹਨਾਂ ਮੈਰਾਥਨ ਦੌੜ ਦੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟ ਕੀਤੀ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…