ਮੁਹਾਲੀ ਤੋਂ ਬੀਬੀ ਕੁਲਦੀਪ ਕੌਰ ਕੰਗ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੀ ਮੰਗ

ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਮਾਰਕੀਟ ਐਸੋਸੀਏਸ਼ਨ ਫੇਜ਼-4 ਦੀ ਮੀਟਿੰਗ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਦੁਕਾਨਦਾਰਾਂ ਨੇ ਫੇਜ਼-4 ਤੋਂ ਜ਼ਿਲ੍ਹਾ ਇਸਤਰੀ ਅਕਾਲੀ ਦਲ ਸ਼ਹਿਰੀ ਦੀ ਪ੍ਰਧਾਨ ਅਤੇ ਅਕਾਲੀ ਦਲ ਦੀ ਕੌਂਸਲਰ ਕੁਲਦੀਪ ਕੌਰ ਕੰਗ ਨੂੰ ਅਕਾਲੀ ਦਲ ਦੀ ਟਿਕਟ ਦੇਣ ਦੀ ਮੰਗ ਕੀਤੀ ਗਈ। ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਬੀਬੀ ਕੰਗ ਨੇ ਮਾਰਕੀਟ ਦੀਆਂ 308 ਦੁਕਾਨਾਂ ਦਾ ਮਸਲਾ ਹੱਲ ਕਰਵਾਇਆ ਹੈ। ਪਹਿਲਾਂ ਸਰਕਾਰ ਵੱਲੋਂ ਦੁਕਾਨਾਂ ਲੀਜ਼ ’ਤੇ ਦਿੱਤੀਆਂ ਗਈਆਂ ਸਨ ਪਰ ਬੀਬੀ ਕੰਗ ਦੇ ਉਪਰਾਲਿਆਂ ਸਦਕਾ ਦੁਕਾਨਾਂ ਫਰੀ ਹੋਲਡ ਕੀਤੀਆਂ। ਉਂਜ ਵੀ ਬੀਬੀ ਕੰਗ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ।
ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਜੇ.ਪੀ. ਰਿਸ਼ੀ, ਵਿੱਤ ਸਕੱਤਰ ਰਜਿੰਦਰ ਕਾਲਾ, ਸਕੱਤਰ ਸੁਖਦੇਵ ਸਿੰਘ, ਪੰਜਾਬ ਸਿੰਘ, ਆਰ.ਕੇ. ਅਰੋੜਾ, ਰਜਿੰਦਰ ਚੋਹਾਨ, ਰਮੇਸ਼ ਸਿੰਘ ਬੱਬੀ, ਗੁਰਮੀਤ ਸਿੰਘ, ਰਾਜੀਵ ਕੁਮਾਰ, ਸੁਖਜਿੰਦਰ ਸਿੰਘ, ਜੋਗਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…