ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੀ ਇੱਕ ਮੀਟਿੰਗ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਦਰਪੇਸ਼ ਮਸਲਿਆਂ ਬਾਰੇ ਵਿਚਾਰ ਕੀਤਾ ਗਿਆ। ਮੀਟਿੰਗ ਦੌਰਾਨ ਵੱਖ ਵੱਖ ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਸਹੀ ਤਰੀਕੇ ਨਾਲ ਸਫਾਈ ਨਹੀਂ ਕੀਤੀ ਜਾਂਦੀ। ਮਾਰਕੀਟ ਵਿੱਚ ਸੀਵਰੇਜ ਸਿਸਟਮ ਵੀ ਅਕਸਰ ਹੀ ਜਾਮ ਹੋ ਜਾਂਦਾ ਹੈ, ਇਸਦਾ ਕਾਰਨ ਇਥੇ ਸੀਵਰੇਜ ਦੀ ਛੋਟੀ ਲਾਈਨ ਦਾ ਹੋਣਾ ਹੈ।
ਇਸ ਮੌਕੇ ਸ੍ਰੀ ਜੇਪੀ ਸਿੰਘ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਦੇ ਤਮਾਮ ਭਰੋਸਿਆਂ ਦੇ ਬਾਵਜੂਦ ਹੁਣ ਤੱਕ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਨਹੀਂ ਲਗਾਈਆਂ ਗਈਆਂ, ਜਿਸ ਕਰਕੇ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਹਰ ਸਮੇੱ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ ਅਤੇ ਲੋਕ ਆਪਣੀ ਮਰਜੀ ਨਾਲ ਹੀ ਵਾਹਨ ਖੜੇ ਕਰਕੇ ਚਲੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਮਾਰਕੀਟ ਦੀ ਪਾਰਕਿੰਗ ਵਿੱਚ ਅਕਸਰ ਹੀ ਰਾਤ ਸਮੇੱ ਸ਼ਰਾਰਤੀ ਨੌਜਵਾਨ ਮੁੰਡੇ ਕੁੜੀਆਂ ਆ ਜਾਂਦੇ ਹਨ ਜੋ ਕਿ ਆਪਣੇ ਵਾਹਨਾਂ ਵਿੱਚ ਬੈਠ ਕੇ ਸ਼ਰਾਬ ਆਦਿ ਪੀਂਦੇ ਹਨ, ਜਿਸ ਕਰਕੇ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਹੈ।
ਦੁਕਾਨਦਾਰਾਂ ਨੇ ਕਿਹਾ ਕਿ ਮਾਰਕੀਟ ਵਿੱਚ ਰੇਹੜੀਆਂ ਫੜੀਆਂ ਲੱਗਣੀਆਂ ਸੁਰੂ ਹੋ ਗਈਆਂ ਹਨ। ਜਿਸ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਨਗਰ ਨਿਗਮ ਵੱਲੋਂ ਨਾਜਾਇਜ਼ ਰੇਹੜੀਆਂ ਫੜੀਆਂ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਮਾਰਕੀਟ ਵਿੱਚ ਬੀੜੀ ਸਿਗਰਟ ਵੇਚਣ ਵਾਲਿਆਂ ਨੇ ਮੁੜ ਡੇਰੇ ਲਾ ਲਏ ਹਨ ਅਤੇ ਇਹਨਾਂ ਨੇੜੇ ਖੜ੍ਹ ਕੇ ਲੋਕ ਸ਼ਰ੍ਹੇਆਮ ਬੀੜੀ ਸਿਗਰਟ ਪੀਂਦੇ ਰਹਿੰਦੇ ਹਨ।
ਇਸ ਮੌਕੇ ਜੇਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਸੱਮਸਿਆਵਾਂ ਨੂੰ ਪਹਿਲ ਦੇ ਅਧਾਰ ਉਪਰ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਮੁੱਖ ਸਲਾਹਕਾਰ ਆਤਮਾ ਰਾਮ ਅਗਰਵਾਲ, ਸਲਾਹਕਾਰ ਸੁਰਿੰਦਰ ਸਿੰਘ, ਜਤਿੰਦਰ ਸਿੰਘ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਜਨਰਲ ਸਕੱਤਰ ਵਰੁਣ ਗੁਪਤਾ, ਖਜਾਨਚੀ ਜਤਿੰਦਰ ਸਿੰਘ, ਜੁਆਇੰਟ ਸਕੱਤਰ ਵਰਿੰਦਰ ਸਿੰਘ, ਦਿਨੇਸ਼ ਸਿੰਗਲਾ, ਸਕੱਤਰ ਗੁਰਪ੍ਰੀਤ ਸਿੰਘ, ਆਰਗੇਨਾਈਜਿੰਗ ਸਕੱਤਰ ਜਗਦੀਸ਼ ਮਲਹੋਤਰਾ, ਐਕਜੈਕਟਿਵ ਮੈਂਬਰ ਜਸਬੀਰ ਸਿੰਘ, ਸਤਿੰਦਰ ਸਿੰਘ, ਕੁਲਜੀਤ ਸਿੰਘ, ਸੁਸ਼ੀਲ ਵਰਮਾ, ਸੌਰਭ ਜੈਨ, ਮੋਹਨ ਸਿੰਘ, ਸੰਜੈ ਸਰਮਾ, ਹਿਤੇਸ਼ ਬਾਂਸਲ, ਮਨੀਸ਼ਾ ਵਰਮਾ, ਚਿਰਾਗ ਓਬਰਾਏ, ਸਤਿੰਦਰ ਸਿੰਘ, ਚਰਨਜੀਤ ਸਿੰਘ, ਮੌਂਟੀ ਸਿੰਘ, ਚਰਨਜੀਤ ਸਰਮਾ, ਗੁਰਪ੍ਰੀਤ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …