ਹੋਲੀ ਸਬੰਧੀ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਮੁਹਾਲੀ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਰੰਗਾਂ ਦੇ ਤਿਉਹਾਰ ਹੋਲੀ ਸਬੰਧੀ ਮੁਹਾਲੀ ਦੇ ਬਾਜ਼ਾਰਾਂ ਦੀ ਰੌਣਕ ਹੋਰ ਵੀ ਵੱਧ ਗਈ ਹੈ। ਤਿਉਹਾਰ ਨੂੰ ਲੈ ਕੇ ਜਿਥੇ ਦੁਕਾਨਦਾਰਾਂ ਦੇ ਚਿਹਰੇ ਕਾਫੀ ਖਿਲੇ ਹੋਏ ਲੱਗ ਰਹੇ ਹਨ,ਉਥੇ ਹੀ ਹੋਲੀ ਦੀਆਂ ਤਿਆਰੀਆਂ ਵਿਚ ਲੱਗੇ ਲੋਕਾਂ ਵੱਲੋਂ ਵੀ ਜੰਮ ਕੇ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਮੁਹਾਲੀ ਅੰਦਰ ਤਕਰੀਬਨ ਹਰ ਮਾਰਕੀਟ ਵਿਚ ਦੁਕਾਨਦਾਰਾਂ ਵਲੋੱ ਦੁਕਾਨਾਂ ਲਗਾਈਆਂ ਹੋਈਆਂ ਨੇ, ਇਸ ਤਿਉਹਾਰ ਦੇ ਚਲਦਿਆਂ ਸਥਾਨਕ ਦੁਕਾਨਦਾਰਾਂ ਵਲੋੱ ਪਾਣੀ ਦਾ ਇਸਤੇਮਾਲ ਨਾ ਕਰਕੇ ਲੋਕਾਂ ਨੁੰ ਸਿਰਫ ਸੁੱਕੇ ਅਤੇ ਹਰਬਲ ਰੰਗਾਂ ਨਾਲ ਹੋਲੀ ਖੇਡਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਨੋਟਬੰਦੀ ਦੀ ਮਾਰ ਝੱਲ ਰਹੇ ਇਕ ਸਥਾਨਕ ਦੁਕਾਨਦਾਰ ਨੇ ਦਸਦੇ ਹੋਏ ਕਿਹਾ ਕਿ ਅਜੇ ਲੋਕਾਂ ਵਲੋੱ ਹੋਲੀ ਹੋਲੀ ਖਰੀਦਦਾਰੀ ਕੀਤੀ ਜਾ ਰਹੀ ਹੈ ਪਰ ਉਹਨਾਂ ਨੁੰ ਉਮੀਦ ਹੈ ਕਿ ਆਉਣ ਵਾਲੇ ਦੋ ਤਿੰਨ ਦਿਨਾਂ ਵਿਚ ਲੋਕਾਂ ਵਲੋੱ ਬਹੁਤ ਖਰੀਦਦਾਰੀ ਕੀਤੀ ਜਾਵੇਗੀ। ਸਿਰਫ ਇਹ ਹੀ ਨਹੀਂ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਹੋਲੀ ਦੇ ਦਿਨ ਵੀ ਬਰਸਾਤ ਦਾ ਮੌਸਮ ਇਸੇ ਤਰਾਂ ਰਿਹਾ ਤੇ ਤਿਉਹਾਰ ਦੀ ਗਹਿਮਾਗਹਿਮੀ ਵਿਚ ਕਾਫੀ ਫਰਕ ਪੈ ਸਕਦਾ ਹੈ। ਇਸ ਵਾਰ ਹੋਲੀ ਉਪਰ ਬਾਜਾਰ ਵਿਚ ਆਏ ਨਵੇੱ ਸਮਾਨ ਬਾਰੇ ਦੁਕਾਨਦਾਰਾਂ ਨੇ ਦਸਿਆ ਕਿ ਹੋਲੀ ਉਪਰ ਨਵੀਂ ਆਈ ਆਈਟਮ ਵਿਚ ਇਕ ਐਸੀ ਆਈਟਮ ਸ਼ਾਮਲ ਹੈ,ਜਿਸਦੇ ਨਾਲ ਇਕ ਹੀ ਵਾਰ ਵਿਚ ਕਰੀਬ ਸੋ ਗੁਬਾਰਿਆਂ ਵਿਚ ਪਾਣੀ ਭਰਿਆ ਜਾ ਸਕਦਾ ਹੈ।
ਦੁਕਾਨਦਾਰਾਂ ਅਤੇ ਲੋਕਾਂ ਦੀ ਖੁਸੀ ਤੋਂ ਇਲਾਵਾ ਇਸ ਤਿਉਹਾਰ ਤੇ ਸ਼ਹਿਰ ਵਿਚ ਸ਼ਾਂਤੀ ਨੂੰ ਬਣਾਈ ਰੱਖਣ ਵਾਸਤੇ ਐਸ ਐਸ ਪੀ ਮੁਹਾਲੀ ਵਲੋੱ ਵੀ ਕਈ ਸਖਤ ਕਦਮ ਚੁਕੇ ਜਾ ਰਹੇ ਹਨ, ਇਸ ਮੌਕੇ ਐਸ ਐਸ ਪੀ ਮੁਹਾਲੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੋਲੀ ਉਪਰ ਪੂਰੇ ਸ਼ਹਿਰ ਅੰਦਰ ਵਿਸੇਸ ਨਾਕੇ ਲਗਾਏ ਜਾਣਗੇ ਅਤੇ ਲਾਅ ਐੱਡ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…