nabaz-e-punjab.com

ਪੇਂਡੂ ਸਵੈ-ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦੀ ਵਿੱਕਰੀ ਨੂੰ ਮਾਰਕਫੈੱਡ ਵੱਲੋੋਂ ਭਰਵਾਂ ਹੁਲਾਰਾ

ਮਾਰਕਫੈੱਡ ਬਾਜਾਰ ਵਿੱਚ ਵੀ ਮਿਲਣਗੀਆਂ ਪਿੰਡਾਂ ਦੀਆਂ ਤਿਆਰ ਵਸਤਾਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਜੂਨ
ਸਹਿਕਾਰਤਾ ਦੀਆਂ ਘਰੇਲੂ ਇਕਾਈਆਂ ਦੀਆਂ ਤਿਆਰ ਵਸਤਾਂ ਨੂੰ ਢੁੱਕਵੇਂ ਵਿੱਕਰੀਕਰਨ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਅੱਜ ਮਾਰਕਫੈਡ ਦੇ ਸੈਕਟਰ 22-ਸੀ, ਚੰਡੀਗੜ੍ਹ ਵਿਖੇ ਚੱਲ ਰਹੇ ਮਾਰਕਫੈੱਡ ਬਾਜ਼ਾਰ ਦੀ ਪਹਿਲੀ ਮੰਜਿਲ ਤੇ ‘ਵਿਰਸਾ ਗ੍ਰਾਮ’ (ਪੰਜਾਬੀਅਤ ਦੀ ਪਹਿਚਾਣ) ਦਾ ਉਦਘਾਟਨ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਰਜਤ ਅਗਰਵਾਲ ਨੇ ਕੀਤਾ ਜਿੱਥੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਸਵੈ-ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿੱਕਰੀ ਦੇ ਪ੍ਰਬੰਧ ਕੀਤੇ ਗਏ ਹਨ।
ਇਹਨਾਂ ਗਰੁੱਪਾਂ ਦੇ ਨੁਮਾਇੰਦਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਜਤ ਅਗਰਵਾਲ ਨੇ ਭਰੋੋਸਾ ਦਿਵਾਇਆ ਕਿ ਪੇਂਡੁੂ ਲੋਕਾਂ ਦੀ ਆਮਦਨ ਵਿੱਚ ਵਾਧਾ ਕਰਨਾ ਸਰਕਾਰ ਦਾ ਮੁੱਖ ਆਦੇਸ਼ ਹੈ ਅਤੇ ਸਫ਼ਲਤਾਪੂਰਵਕ ਚੱਲ ਰਹੇ ਸਵੈ-ਸਹਾਇਤਾ ਗਰੁੱਪਾਂ ਨੂੰ ਪੰਜਾਬ ਦੇ ਮੁੱਖ ਮੇਲਿਆਂ ਜਿਵੇਂ ਮਾਘੀ ਮੇਲਾ, ਵਿਸਾਖੀ – ਦਮਦਮਾ ਸਾਹਿਬ, ਰੱਖੜ ਪੁੰਨਿਆ ਮੇਲਾ-ਬਾਬਾ ਬਕਾਲਾ, ਛਪਾਰ ਮੇਲਾ-ਮੰਡੀ ਅਹਿਮਦਗੜ੍ਹ, ਜੋੜ ਮੇਲ-ਸ੍ਰੀ ਫਤਿਹਗੜ੍ਹ ਸਾਹਿਬ ਅਤੇ ਹੋਲਾ-ਮੋਹੱਲਾ ਆਨੰਦਪੁਰ ਸਾਹਿਬ ਵਰਗੇ ਇਤਿਹਾਸਕ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਉਨਾਂ ਵੱਲੋਂ ਤਿਆਰ ਵਸਤਾਂ ਨੂੰ ਵਿੱਕਰੀ ਲਈ ਢੁੱਕਵਾਂ ਪਲੇਟਫਾਰਮ ਮਿਲ ਸਕੇ। ਉਨਾਂ ਇਹ ਵੀ ਕਿਹਾ ਕਿ ਨਵੇਂ ਸ਼ੁਰੂ ਹੋਏ ਸਵੈ-ਸਹਾਇਤਾ ਗਰੁੱਪਾਂ ਦੀ ਵੀ ਬਾਂਹ ਫੜੀ ਜਾਵੇਗੀ ਅਤੇ ਉਹਨਾਂ ਦੇ ਨੇੜਲੇ ਇਲਾਕਿਆਂ ਵਿੱਚ ਲਗਦੇ ਵੱਡੇ ਮੇਲਿਆਂ ਦਾ ਹਿੱਸਾ ਬਣਾਉਣ ਲਈ ਪੁਰ-ਜੋਰ ਉਪਰਾਲੇ ਕੀਤੇ ਜਾਣਗੇ।
ਇਸ ਤੋਂ ਇਲਾਵਾ ਉਦਯੋਗਿਕ ਸੰਸਥਾਵਾਂ ਜਿਵੇਂ ਸੀ.ਆਈ.ਆਈ., ਪੀ.ਐਚ.ਡੀ. ਚੈਂਬਰ ਆਫ ਕਾਮਰਸ ਅਤੇ ਐਸੋਚੈਮ ਵਰਗੇ ਅਦਾਰਿਆਂ ਵਲੋਂ ਲਗਾਏ ਜਾਂਦੇ ਵਪਾਰਕ ਮੇਲਿਆਂ ਵਿੱਚ ਵੀ ਇਹਨਾਂ ਸਵੈ-ਸਹਾਇਤਾ ਸਮੂਹਾਂ ਨੂੰ ਵਾਜਿਬ ਰੇਟਾਂ ‘ਤੇ ਥਾਂ ਦਿਵਾ ਕੇ ਪ੍ਰਦਰਸ਼ਨੀ ਅਤੇ ਵਿੱਕਰੀ ਲਈ ਉਤਸਾਹਿਤ ਕੀਤਾ ਜਾਵੇਗਾ। ਇਸ ਮੌਕੇ ਮਾਰਕਫੈੱਡ ਅਦਾਰੇ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਸਵੈ-ਸਹਾਇਤਾ ਗਰੁੱਪਾਂ ਦੇ ਉਤਪਾਦਾਂ ਦਾ ਸੁਚੱਜਾ ਮੰਡੀਕਰਨ ਹਮੇਸ਼ਾਂ ਇੱਕ ਚੁਣੌਤੀ ਰਿਹਾ ਹੈ ਅਤੇ ਪੰਜਾਬ ਦੀ ਰਾਜਧਾਨੀ ਵਿੱਚ ਵਾਤਾਅਨੁਕੂਲ ਹਾਲਤਾਂ ਵਿੱਚ ਇਹਨਾਂ ਉਤਪਾਦਾਂ ਨੂੰ ਆਮ ਲੋਕਾਂ ਵਾਸਤੇ ਪੇਸ਼ ਕਰਨਾ ਅਦਾਰੇ ਲਈ ਫਖਰ ਦੀ ਗੱਲ ਹੈ।
ਇਸ ਮੌਕੇ ਸ਼੍ਰੀ ਬੀ.ਐਮ. ਸ਼ਰਮਾ ਕਾਰਜਕਾਰੀ ਨਿਰਦੇਸ਼ਕ ਮਾਰਕਫੈੱਡ ਨੇ ਕਿਹਾ ਕਿ ਮਾਰਕਫੈੱਡ ਦੇ ਹਫਤਾਵਾਰੀ ਟੀ.ਵੀ. ਅਤੇ ਰੇਡੀਓ ਸ਼ੋਅ ‘ਸਾਡਾ ਸੋਹਣਾ ਪੰਜਾਬ’ ਦੇ ਕਰਮਯੋਗੀ ਹਿੱਸੇ ਦਾ ਭਾਗ ਬਣਾ ਕੇ ਇਨ੍ਹਾਂ ਸਵੈ-ਸਹਾਇਤਾ ਗਰੁੱਪਾਂ ਦੇ ਉੱਦਮ ਨੂੰ ਪ੍ਰਚਾਰਿਆ ਜਾਵੇਗਾ। ਅੱਜ ਭਾਗ ਲੈਣ ਵਾਲੇ ਗਰੁੱਪਾਂ ਵੱਲੋਂ ਖਾਣ ਵਾਲੀਆਂ ਵਸਤਾਂ ਜਿਵੇਂ ਆਚਾਰ, ਮੁਰੱਬਾ, ਚਟਨੀ, ਸੁਕੈਸ਼, ਸ਼ਹਿਦ, ਪਿੰਨੀਆਂ, ਜੂਸ, ਦਾਲਾਂ ਤੋਂ ਲੈ ਕੇ ਸਿਲਾਈ-ਕਢਾਈ ਫੁਲਕਾਰੀ ਅਤੇ ਪੰਜਾਬੀ ਜੁੱਤੀਆਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕੀਤੀ ਗਈ। ਸ੍ਰੀ ਅਮਰਜੀਤ ਸਿੰਘ ਸੇਖੋਂ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ) ਮਾਰਕਫੈੱਡ ਨੇ ਦੱਸਿਆ ਕਿ ਬਾਕੀ ਸ਼ਹਿਰਾਂ ਜਿਵੇਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਸਹਿਕਾਰੀ ਅਦਾਰੇ ਵੱਲੋਂ ਚਲਾਏ ਜਾ ਰਹੇ ਮਾਰਕਫੈੱਡ ਬਜਾਰਾਂ ਵਿੱਚ ਵੀ ਇਹ ਉੱਦਮ ਦੁਹਰਾਇਆ ਜਾਵੇਗਾ। ਇਹ ‘ਵਿਰਸਾ ਗ੍ਰਾਮ’ ਆਮ ਲੋਕਾਂ ਵਾਸਤੇ ਰੋਜਾਨਾ ਸਵੇਰੇ 10.00 ਵਜੇ ਤੋਂ ਸ਼ਾਮ 7.30 ਵਜੇ ਤੱਕ ਖੱੁਲਾ ਰਹੇਗਾ ਪਰ ਸੋਮਵਾਰ ਬੰਦ ਰਹੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…