ਮਾਰਕਫੈਡ ਨੇ ‘ਸੋਹਣਾ ਆਮਲਾ’ ਤੇ ‘ਐਲੋ-ਵੇਰਾ ਜੂਸ’ ਨੂੰ ਮਾਰਕੀਟ ਵਿੱਚ ਉਤਾਰਿਆ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਅਕਤੂਬਰ:
ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਅੱਜ ਇੱਥੇ ਮਾਰਕਫੈਡ ਦੇ ਮੁੱਖ ਦਫ਼ਤਰ ਵਿੱਚ ‘ਸੋਹਣਾ ਆਮਲਾ’ ਅਤੇ ‘ਐਲੋ-ਵੇਰਾ ਜੂਸ’ ਲਾਂਚ ਕੀਤਾ। ਇਸ ਮੌਕੇ ਸਮਰਾ ਨੇ ਫੂਡ ਪ੍ਰਾਸੈਸਿੰਗ ਖੇਤਰ ਵਿਚ ਮਾਰਕਫੈਡ ਦੇ ਯੋਗਦਾਨ ਅਤੇ ਖਪਤਕਾਰਾਂ ਲਈ ਵੱਖ-ਵੱਖ ਤਰ੍ਹਾਂ ਦੇ ਨਵੇਂ ਉਤਪਾਦ ਮੁਹੱਈਆ ਕਰਾਉਣ ਦੀ ਸ਼ਲਾਘਾ ਕੀਤੀ। ਇਸ ਮੌਕੇ ਐਮ.ਡੀ. ਮਾਰਕਫੈਡ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ‘ਸੋਹਣਾ’ ਆਮਲਾ ਦਾ ਜੂਸ ਪੰਜਾਬ ਦੇ ਕੰਡੀ ਖੇਤਰ ਦੇ ਜੰਗਲਾਂ ਵਿਚ ਕੁਦਰਤੀ ਤੌਰ ’ਤੇ ਪੈਦਾ ਹੋਏ ਆਮਲਾ ਦੇ ਦਰਖ਼ਤਾਂ ਤੋਂ ਤਿਆਰ ਕੀਤਾ ਜਾ ਗਿਆ ਹੈ ਜਿਸ ਵਿਚ ਵਿਟਾਮਿਨ ਸੀ ਦੀ ਮਾਤਰਾ ਵੱਧ ਪਾਈ ਜਾਂਦੀ ਹੈ। ਸ਼੍ਰੀ ਏ.ਐਸ. ਸੇਖੋਂ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ) ਨੇ ਕਿਹਾ ਕਿ ਮਾਰਕਫੈਡ ਨੇ ‘ਉਨਤੀ’ ਕੋਆਪਰੇਟਿਵ ਮਾਰਕੀਟਿੰਗ-ਕਮ-ਪ੍ਰਾਸੈਸਿੰਗ ਸੁਸਾਇਟੀ, ਤਲਵਾੜਾ ਤੋਂ ਐਲੋ ਵੇਰਾ ਦੇ ਜੂਸ ਦੀ ਖਰੀਦ ਕੀਤੀ ਹੈ ਅਤੇ ਸਮੱਗਰੀ ਦੀ ਵਰਤੋਂ ਭਾਰਤ ਸਰਕਾਰ ਦੇ ਬਾਇਓ ਤਕਨਾਲੋਜੀ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ।
ਇਸ ਮੌਕੇ ਸ਼੍ਰੀ ਸਚਿਨ ਗਰਗ, ਮੈਨੇਜਰ ਕੈਨਰੀਜ਼ ਨੇ ਆਮਲਾ ਅਤੇ ਐਲੋ ਵੇਰਾ ਦੇ ਜੂਸ ਦੇ ਲਾਭਾਂ ਬਾਰੇ ਚਾਨਣਾ ਪਾਇਆ। ਮਾਰਕਫੈਡ ਦੇ ਕਾਰਜਕਾਰੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ‘ਉਨਤੀ’ ਕੋਆਪਰੇਟਿਵ ਸੁਸਾਇਟੀ ਨਾਲ ਕੰਡੀ ਖੇਤਰ ਦੇ 400 ਕਿਸਾਨ ਜੁੜੇ ਹੋਏ ਹਨ। ਅਪੋਲੋ, ਮੈਡੀ ਪਲਸ, ਵੈਲਨੇਸ ਫਾਰਏਵਰ ਅਤੇ ਹੈਲਥ ਕੇਅਰ ਵਰਗੀਆਂ ਨਾਮਵਰ ਫਾਰਮਾ ਕੰਪਨੀਆਂ ਇਸ ਸੁਸਾਇਟੀ ਤੋ ਮਾਲ ਖਰੀਦ ਰਹੀਆਂ ਹਨ। ਮਾਰਕਫੈਡ ਦੇ ਬੋਰਡ ਆਫ ਡਾਇਰੈਕਟਰਜ਼ ਸ. ਦਲਜਿੰਦਰ ਵੀਰ ਸਿੰਘ ਵਿਰਕ ਨੇ ਮਾਰਕਫੈਡ ਦੇ ਮਾਰਕੀਟਿੰਗ ਡਿਵੀਜ਼ਨ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਬਿਹਤਰ ਪਹੁੰਚ ਲਈ ਟੀਮ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…