nabaz-e-punjab.com

ਕਣਕ ਦੇ ਵਧੀਆ ਝਾੜ ਲਈ ਮਾਰਕਫੈੱਡ ਵੱਲੋਂ ‘ਕਿਸਾਨ ਕਿੱਟ’ ਜਾਰੀ

ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਵੱਲੋਂ ਮਾਰਕਫੈੱਡ ਦੇ ਉਪਰਾਲੇ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਅਕਤੂਬਰ:
ਕਣਕ ਦੀ ਫਸਲ ਨੂੰ ਬੀਜਣ ਤੋੋਂ ਲੈ ਕੇ ਵੱਢਣ ਤੱਕ ਵਰਤੋੋਂ ਵਿੱਚ ਆਉਣ ਵਾਲੇ ਸਾਰੇ ਖੇਤੀ ਰਸਾਇਣਾਂ ਨਾਲ ਲੈਸ 10 ਏਕੜ ਦੀ ਇੱਕ ਕਿੱਟ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਵਾਸਤੇ ਮਾਰਕਫੈੱਡ ਨੇ ਬਾਜਾਰ ਵਿੱਚ ਉਤਾਰੀ ਹੈ। ਸ਼੍ਰੀ ਅਮਰਜੀਤ ਸਿੰਘ ਸਮਰਾ, ਚੇਅਰਮੈਨ, ਮਾਰਕਫੈੱਡ ਅਤੇ ਸ਼੍ਰੀ ਅਰਸ਼ਦੀਪ ਸਿੰਘ ਥਿੰਦ, ਆਈ.ਏ.ਐਸ., ਪ੍ਰਬੰਧ ਨਿਰਦੇਸ਼ਕ ਨੇ ਸਾਂਝੇ ਤੌੌਰ ’ਤੇ ਕੁਝ ਅਗਾਂਹਵਧੂ ਕਿਸਾਨਾਂ ਅਤੇ ਸਹਿਕਾਰੀ ਆਗੂਆਂ ਦੀ ਹਾਜ਼ਰੀ ਵਿੱਚ ਮਾਰਕਫੈੱਡ ਦੇ ਮੁੱਖ ਦਫਤਰ ਵਿਖੇ ਇਸ ਨੂੰ ਜਾਰੀ ਕੀਤਾ।
ਸ਼੍ਰੀ ਅਮਰਜੀਤ ਸਿੰਘ ਸਮਰਾ ਨੇ ਇਸ ਮੌੌਕੇ ’ਤੇ ਆਖਿਆ ਕਿ ਅਦਾਰਾ ਮਾਰਕਫੈੱਡ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਜਾਣਿਆ ਜਾਂਦਾ ਹੈ ਅਤੇ ਕਿਸਾਨਾਂ ਦੇ ਇੱਕ ਸੱਚੇ ਸਾਥੀ ਹੋੋਣ ਦੇ ਨਾਤੇ ਵਾਜਿਬ ਰੇਟਾਂ ਅਤੇ ਕਿਸਾਨਾਂ ਦੀ ਵਧੇਰੇ ਬੱਚਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਿੱਟ ਜਾਰੀ ਕੀਤੀ ਗਈ ਹੈ। ਇਸ ਕਿੱਟ ਵਿੱਚੋਂ 11 ਏਕੜ ਲਈ ਲੋੋੜੀਂਦੇ ਖੇਤੀ ਰਸਾਇਣ ਉਪਲੱਬਧ ਕਰਾ ਕੇ 10 ਏਕੜ ਦੀ ਕੀਮਤ ਵਸੂਲੀ ਜਾਵੇਗੀ।
ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਐਲਾਨ ਕੀਤਾ ਕਿ ਮਾਰਕਫੈੱਡ ਦੀਆਂ ਪੰਜਾਬ ਵਿੱਚੋੋਂ 110 ਤੋੋਂ ਵੱਧ ਸ਼ਾਖਾਵਾਂ ਰਾਹੀਂ ਅਗਾਂਹਵਧੂ ਕਿਸਾਨਾਂ ਨਾਲ ਸੰਪਰਕ ਕਰਕੇ ਇਹ ਕਿੱਟ ਮੁਹੱਈਆ ਕਰਵਾਈ ਜਾਵੇਗੀ। ਇਸ ਕਿੱਟ ਵਿਚੋੋਂ ਖੇਤੀ ਰਸਾਇਣਾਂ ਦੇ ਨਾਲ-ਨਾਲ ਸੁਰੱਖਿਅਤ ਵਰਤੋਂ ਲਈ ਦਸਤਾਨੇ, ਗੈਸ-ਮਾਸਕ ਅਤੇ ਫਲੱਡ ਜੈੱਟ ਨੋੋਜ਼ਲ ਕਿਸਾਨਾਂ ਨੂੰ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ।ਇਸ ਤੋੋਂ ਇਲਾਵਾ 10 ਏਕੜ ਪਿੱਛੇ ਇੱਕ ਏਕੜ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ ਜਿਸ ਦੀ ਕੀਮਤ 600 ਤੋੋਂ 700 ਰੁਪਏ ਹੈ ਅਤੇ ਇਸ ਦੇ ਨਾਲ-ਨਾਲ ਬਾਜ਼ਾਰ ਨਾਲੋੋਂ 300 ਰੁਪਏ ਪ੍ਰਤੀ ਏਕੜ ਰੇਟ ਵੀ ਘੱਟ ਰੱਖੇ ਗਏ ਹਨ। ਸ੍ਰੀ ਬੀ.ਐਮ.ਸ਼ਰਮਾ, ਕਾਰਜਕਾਰੀ ਨਿਰਦੇਸ਼ਕ, ਮਾਰਕਫੈੱਡ ਨੇ ਸੰਬੋੋਧਨ ਕਰਦਿਆਂ ਆਖਿਆ ਕਿ ਮਾਰਕਫੈੱਡ ਦੇ ਖੇਤਰੀ ਅਧਿਕਾਰੀਆਂ ਨੂੰ ਕਿਸਾਨ ਕੈਂਪ ਲਗਾ ਕੇ ਵਿਧੀ ਅਨੁਸਾਰ ਹੀ ਦਵਾਈਆਂ ਦੀ ਸੁਚੱਜੀ ਵਰਤੋੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋੋ ਚੰਗੇ ਨਤੀਜੇ ਹਾਸਿਲ ਕੀਤੇ ਜਾ ਸਕਣ।
ਮੁਹਾਲੀ ਦੇ ਉੱਘੇ ਕਿਸਾਨ ਅਤੇ ਸਾਬਕਾ ਚੇਅਰਮੈਨ, ਮਿਲਕ ਯੂਨੀਅਨ ਸ੍ਰੀ ਪਰਮਿੰਦਰ ਸਿੰਘ ਚਲਾਕੀ ਨੇ ਮਾਰਕਫੈੱਡ ਦੇ ਇਸ ਉੱਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਜਿੱਥੇ ਉਤਮ ਕੁਆਲਿਟੀ ਦੇ ਖੇਤੀ ਰਸਾਇਣ ਮੁਹੱਈਆ ਹੋੋਣਗੇ, ਉਥੇ ਵਾਜਿਬ ਰੇਟ ’ਤੇ ਮਿਲਣ ਕਰਕੇ ਕਿਸਾਨਾਂ ਦੀ ਭਾਰੀ ਬੱਚਤ ਵੀ ਹੋੋਵੇਗੀ। ਇਸ ਮੌਕੇ ਮੋਹਾਲੀ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਅਤੇ ਜ਼ਿਲ੍ਹਾ ਉਤਪਾਦਨ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਨੇ ਮਾਰਕਫੈੱਡ ਦੇ ਇਸ ਫੈਸਲੇ ਨੂੰ ਸਮੇਂ ਦੀ ਮੰਗ ਮੁਤਾਬਿਕ ਸਹੀ ਦੱਸਿਆ।
ਘੜੰੂਆਂ ਤੋਂ ਮਾਰਕਫੈੱਡ ਦੇ ਬੋੋਰਡ ਮੈਂਬਰ ਸਰਬਜੀਤ ਸਿੰਘ ਘੜੂੰਆਂ ਨੇ ਕਿਸਾਨ ਕਿੱਟਾਂ ਦੀ ਤੁਰੰਤ ਸਪਲਾਈ ’ਤੇ ਜ਼ੋੋਰ ਦਿੱਤਾ ਅਤੇ ਕਿਹਾ ਕਿ ਡੀ.ਏ.ਪੀ. ਦੇ ਨਾਲ ਇਹ ਖੇਤੀ ਰਸਾਇਣ ਮੁਹੱਈਆ ਕਰਾਏ ਜਾਣ ਤਾਂ ਜੋੋ ਸਮੇਂ ਸਿਰ ਕਿਸਾਨ ਇਨ੍ਹਾਂ ਦੀ ਵਰਤੋੋਂ ਕਰ ਸਕਣ। ਮਾਰਕਫੈੱਡ ਮੋੋਹਾਲੀ ਪਲਾਂਟ ਦੇ ਮੁਖੀ ਸ੍ਰੀ ਸੰਜੀਵ ਸ਼ਰਮਾ ਨੇ ਇਸ ਸਕੀਮ ਦਾ ਵਿਸਥਾਰ ਪੇਸ਼ ਕਰਦਿਆਂ ਯਕੀਨ ਦੁਆਇਆ ਕਿ ਮਾਰਕਫੈੱਡ ਦੇ ਖੇਤੀ ਰਸਾਇਣ ਮੋਹਾਲੀ ਪਲਾਂਟ ਵਲੋੋਂ ਕਣਕ, ਝੋੋਨਾ, ਗੰਨੇ, ਨਰਮੇ ਅਤੇ ਸਬਜ਼ੀਆਂ ਦੀ ਕਾਸ਼ਤ ਲਈ ਲੋੋੜੀਂਦੀਆਂ ਸਾਰੀਆਂ ਨਦੀਨ-ਨਾਸ਼ਕ, ਕੀਟ ਨਾਸ਼ਕ ਅਤੇ ਉੱਲੀ ਨਾਸ਼ਕ ਦਵਾਈਆਂ ਤਿਆਰ ਕਰਕੇ ਵਾਜਿਬ ਰੇਟਾਂ ’ਤੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਅਤੇ ਸਿੱਧੇ ਤੌੌਰ ’ਤੇ ਮੁਹੱਈਆ ਕਰਾਉਣ ਨੂੰ ਪਹਿਲ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…