ਪ੍ਰਿੰਸੀਪਲ ਅਵਤਾਰ ਸਿੰਘ ਨੇ ਬਿਲਕੁਲ ਸਾਦੇ ਢੰਗ ਨਾਲ ਕੀਤਾ ਬੇਟੇ ਦਾ ਵਿਆਹ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਅਪ੍ਰੈਲ:
ਕੋਰੋਨਾ ਮਹਾਂਮਾਰੀ ਦੇ ਚੱਲ ਰਹੇ ਪ੍ਰਕੋਪ ਦੌਰਾਨ ਪ੍ਰਿੰਸੀਪਲ (ਸੇਵਾ-ਮੁਕਤ) ਅਵਤਾਰ ਸਿੰਘ ਤੇ ਕੁਲਦੀਪ ਕੌਰ ਮੂਲ ਵਾਸੀ ਪਿੰਡ ਬੈਰਵਾ (ਨਾਲਾਗੜ) ਅਤੇ ਮੌਜੂਦਾ ਵਾਸੀ ਗਿਲਕੋ ਵੈਲੀ ਖਰੜ ਨੇ ਆਪਣੇ ਸਪੁੱਤਰ ਦਾ ਵਿਆਹ ਬਿਲਕੁਲ ਸਾਦੇ ਢੰਗ ਨਾਲ ਕਰਦੇ ਹੋਏ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਹੀ ਨਹੀਂ ਕੀਤੀ, ਬਲਕਿ ਇਸ ਤਰਾਂ ਕਰਨ ਨਾਲ ਉਨ੍ਹਾਂ ਵੱਲੋਂ ਪਹਿਲਾਂ ਲਏ ਗਏ ਫ਼ੈਸਲੇ ਅਨੁਸਾਰ ਬਿਨਾਂ ਦਾਜ-ਦਹੇਜ ਤੋਂ ਸਪੁੱਤਰ ਦਾ ਵਿਆਹ ਕਰਨ ਦਾ ਸੁਪਨਾ ਵੀ ਸਕਾਰ ਹੋਇਆ ਹੈ। ਦੱਸਣਯੋਗ ਹੈ ਕਿ ਪ੍ਰਿੰਸੀਪਲ ਅਵਤਾਰ ਸਿੰਘ ਦੇ ਸਪੁੱਤਰ ਗਰਜਪ੍ਰੀਤ ਸਿੰਘ ਦਾ ਵਿਆਹ ਪਿੰਡ ਬੇਗੋਵਾਲ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਜਸਕਰਨ ਸਿੰਘ ਅਤੇ ਕਰਮਜੀਤ ਕੌਰ ਦੀ ਸਪੁੱਤਰੀ ਪ੍ਰਭਜੋਤ ਕੌਰ ਦੇ ਨਾਲ ਪੂਰਨ ਗੁਰ-ਮਰਿਆਦਾ ਅਨੁਸਾਰ ਹੋਇਆ। ਇਸ ਮੌਕੇ ਬਰਾਤ ਵਿੱਚ ਸਿਰਫ਼ 5 ਲੋਕ ਹੀ ਸ਼ਾਮਿਲ ਸਨ, ਜਦਕਿ ਵਿਆਹ ਸਬੰਧੀ ਪਰਿਵਾਰ ਨੇ ਬਕਾਇਦਾ ਪ੍ਰਸ਼ਾਸਨ ਤੋਂ ਇਜਾਜ਼ਤ ਲਈ ਹੋਈ ਸੀ। ਇਸ ਮੌਕੇ ਰੋਜਾਨਾ ਅਜੀਤ ਅਖਬਾਰ ਦੇ ਜਿਲਾ ਇੰਚਾਰਜ ਕੇਵਲ ਸਿੰਘ ਰਾਣਾ ਅਤੇ ਅਮਨਪ੍ਰੀਤ ਸਿੰਘ ਰਾਣਾ ਨੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਪ੍ਰਿੰਸੀਪਲ ਅਵਤਾਰ ਸਿੰਘ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਦਾ ਸੁਪਨਾ ਬਿਨਾਂ ਦਾਜ-ਦਹੇਜ ਤੋਂ ਸਪੁੱਤਰ ਦਾ ਵਿਆਹ ਕਰਨ ਦਾ ਸੀ ਅਤੇ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਵੇਂ ਉਹ ਰਿਸ਼ਤੇਦਾਰਾਂ ਨੂੰ ਵਿਆਹ ਸਮਾਗਮ ‘ਚ ਸ਼ਾਮਿਲ ਨਹੀਂ ਕਰ ਸਕੇ, ਪਰ ਜੂਮ ਵੀਡੀਓ ਕਾਨਫ਼ਰੰਸ ਜ਼ਰੀਏ ਉਨ੍ਹਾਂ ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦੀਆਂ ਰਸਮਾਂ ਦਿਖਾ ਕੇ ਇਸ ਖੁਸ਼ੀ ‘ਚ ਸ਼ਰੀਕ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਆਹ ਨਾਲ ਉਨ੍ਹਾਂ ਨੂੰ ਬਹੁਤ ਹੀ ਵਧੀਆ ਤਜ਼ਰਬਾ ਮਿਲਿਆ ਹੈ ਅਤੇ ਸਾਰੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਫ਼ੋਨ ‘ਤੇ ਵਧਾਈਆਂ ਦਿੱਤੀਆਂ ਹਨ।  

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…