ਸ਼ਾਦੀ ਸ਼ੁਦਾ ਵਿਅਕਤੀ ਨੇ ਦੂਜੀ ਵਿਆਹੁਤਾ ਨੂੰ ਬੱਚਾ ਹੋਣ ਤੋਂ ਬਾਅਦ ਛੱਡਿਆ

8 ਮਹੀਨਿਆਂ ਤੋਂ ਇਨਸਾਫ਼ ਲਈ ਇਨਸਾਫ਼ ਲਈ ਭਟਕ ਰਹੀ ਹੈ ਪੀੜਤ ਲੜਕੀ, ਪੁਲੀਸ ਮੁਖੀ ਨੇ ਡੀਐਸਪੀ ਨੂੰ ਸੌਂਪੀ ਮਾਮਲੇ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ:
ਸੈਕਟਰ-56 ਦੇ ਵਸਨੀਕ ਇੱਕ ਸ਼ਾਦੀ ਸ਼ੁਦਾ ਵਿਅਕਤੀ ਵੱਲੋਂ 2 ਸਾਲ ਪਹਿਲਾਂ ਮੁਹਾਲੀ ਦੀ ਇੱਕ ਨੌਜਵਾਨ ਲੜਕੀ ਨੂੰ ਪਹਿਲਾਂ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਨਾਲ ਸਰੀਰਕ ਸਬੰਧ ਕਾਇਮ ਕਰ ਲਏ ਗਏ ਅਤੇ ਬਾਅਦ ਵਿੱਚ ਲੜਕੀ ਦੇ ਗਰਭਵਤੀ ਹੋਣ ਤੇ ਉਸ ਨਾਲ ਬਾਕਾਇਦਾ ਵਿਆਹ ਕਰਵਾ ਕੇ ਉਸ ਨਾਲ ਬਲੌਂਗੀ ਰਹਿਣ ਲੱਗ ਪਿਆ। ਬਾਅਦ ਵਿੱਚ ਲੜਕੀ ਦੇ ਬੱਚਾ ਹੋਣ ਤੋਂ ਬਾਅਦ ਇਹ ਵਿਅਕਤੀ ਦੁਬਾਰਾ ਆਪਣੀ ਪਹਿਲੀ ਪਤਨੀ ਨਾਲ ਰਹਿਣ ਲੱਗ ਪਿਆ।
ਸਰਿਤਾ ਕੁਮਾਰੀ ਉਮਰ (20-21 ਸਾਲ) ਨੇ ਦੱਸਿਆ ਕਿ ਉਹ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਵੇਲੇ ਰਾਕੇਸ਼ ਨਾਂਅ ਦਾ ਨੌਜਵਾਨ ਉਸ ਦੇ ਘਰ ਨੇੜੇ ਆ ਕੇ ਬੈਠਣ ਲੱਗ ਪਿਆ ਸੀ ਅਤੇ ਫਿਰ ਉਹ ਉਸ ਦੇ ਪਿਆਰ ਵਿੱਚ ਪੈ ਗਈ। ਰਾਕੇਸ਼ ਨੇ ਉਸ ਨਾਲ ਵਿਆਹ ਕਰਨ ਦੀ ਗੱਲ ਕਰਦਾ ਸੀ ਅਤੇ ਇੱਕ ਦਿਨ ਰਾਕੇਸ਼ ਉਸ ਨੂੰ ਆਪਣੇ ਇੱਕ ਦੋਸਤ ਦੇ ਘਰ ਲੈ ਗਿਆ। ਜਿੱਥੇ ਉਸ ਨੇ ਉਸ ਨਾਲ ਜਬਰੀ ਸਬੰਧ ਕਾਇਮ ਕਰ ਲਏ। ਇਸ ਤੋਂ ਬਾਅਦ ਅਜਿਹਾ ਕਈ ਵਾਰ ਹੋਇਆ। ਜਿਸ ਨਾਲ ਉਹ ਗਰਭਵਤੀ ਹੋ ਗਈ। ਜਦੋਂ ਉਸ ਨੇ ਇਸ ਬਾਰੇ ਰਾਕੇਸ਼ ਨੂੰ ਦੱਸਿਆ ਤਾਂ ਉਸ ਨੇ ਮਨਸਾ ਦੇਵੀ ਮੰਦਰ ਵਿੱਚ ਜਾ ਕੇ (30 ਮਈ 2016) ਨੂੰ ਉਸ ਨਾਲ ਵਿਆਹ ਕਰਵਾ ਲਿਆ ਅਤੇ ਉਹ ਦੋਵੇੱ ਆਦਰਸ਼ ਕਾਲੋਨੀ ਬਲੌਂਗੀ ਵਿੱਚ ਜਾ ਕੇ ਰਹਿਣ ਲੱਗ ਪਏ।
ਸਰਿਤਾ ਕੁਮਾਰੀ ਅਨੁਸਾਰ ਅਕਤੂਬਰ 2016 ਵਿੱਚ ਉਸ ਦਾ ਇੱਕ ਐਕਸੀਡੈਂਟ ਹੋਇਆ ਅਤੇ ਉਸ ਨੂੰ ਜ਼ਖ਼ਮੀ ਹੋਣ ਕਾਰਨ ਪਹਿਲਾਂ ਫੇਜ਼-6 ਦੇ ਹਸਪਤਾਲ ਅਤੇ ਫਿਰ ਪੀਜੀਆਈ ਦਾਖ਼ਲ ਕਰਵਾਇਆ ਗਿਆ। ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਰਾਕੇਸ਼ ਦੇ ਭਰਾਵਾਂ ਜੈ ਗੋਬਿੰਦ ਗੁਪਤਾ ਅਤੇ ਗਿਰਜੇਸ਼ ਦਾ ਵੀ ਉਸਦੇ ਘਰ ਆਉਣ ਜਾਣ ਸ਼ੁਰੂ ਹੋ ਗਿਆ। ਜਨਵਰੀ 2017 ਵਿੱਚ ਉਸ ਦੀ ਡਿਲੀਵਰੀ ਹੋ ਗਈ ਅਤੇ ਸਭ ਕੁੱਝ ਠੀਕ ਚਲ ਰਿਹਾ ਸੀ ਪਰ ਇਸ ਦੌਰਾਨ ਉਸ ਦਾ ਪਤੀ ਉਸ ਨਾਲ ਗੁੱਸੇ ਹੋ ਕੇ ਪਿੰਡ ਚਲਾ ਗਿਆ ਅਤੇ ਜਦੋਂ ਉਹ ਉਸਦਾ ਪਤਾ ਕਰਨ ਉਸ ਦੇ ਭਰਾਵਾਂ ਦੇ ਘਰ ਗਈ ਤਾਂ ਉਨ੍ਹਾਂ ਕਿਹਾ ਕਿ ਰਾਕੇਸ਼ ਹੁਣ ਕਦੇ ਨਹੀ ਆਏਗਾ ਅਤੇ ਉਹ ਤਾਂ ਪਹਿਲਾਂ ਹੀ ਸ਼ਾਦੀਸ਼ੁਦਾ ਅਤੇ ਤਿੰਨ ਬੱਚਿਆਂ ਦਾ ਬਾਪ ਹੈ।
ਸਰਿਤਾ ਅਨੁਸਾਰ ਇੱਕ ਮਹੀਨੇ ਬਾਅਦ ਉਸ ਦਾ ਪਤੀ ਵਾਪਸ ਆ ਗਿਆ ਅਤੇ ਉਸ ਦੇ ਪੁੱਛਣ ਤੇ ਕਹਿਣ ਲੱਗਾ ਕਿ ਉਸ ਦੇ ਭਰਾ ਉਨ੍ਹਾਂ ਨੂੰ ਵੱਖ ਕਰਨਾ ਚਾਹੁੰਦੇ ਹਨ ਇਸ ਲਈ ਉਹ ਝੂਠ ਬੋਲ ਰਹੇ ਹਨ। ਬਾਅਦ ਵਿੱਚ ਰਾਕੇਸ਼ ਨੇ ਫਿਰ ਘਰ ਆਉਣਾ ਬੰਦ ਕਰ ਦਿੱਤਾ ਅਤੇ ਜਦੋਂ ਉਸਨੇ ਆਪਣੇ ਪਤੀ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਵਾਕਈ ਵਿਆਹਿਆ ਹੋਇਆ ਹੈ। ਇਸਤੇ ਉਸ ਨੇ ਬਲੌਂਗੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਜਿੱਥੇ ਰਾਕੇਸ਼ ਪਿੰਡ ਦੇ ਵਸਨੀਕ ਕੁਲਵਿੰਦਰ ਸ਼ਰਮਾ ਅਤੇ ਕੁੱਝ ਹੋਰ ਵਿਅਕਤੀਆਂ ਨੂੰ ਲੈ ਕੇ ਆਇਆ ਜਿਨ੍ਹਾਂ ਨੇ ਉਸਤੇ ਰਾਕੇਸ਼ ਨਾਲ ਸਮਝੌਤਾ ਕਰਨ ਦਾ ਦਬਾਅ ਪਾਇਆ ਅਤੇ ਉਸ ਨੂੰ ਤਿੰਨ ਲੱਖ ਰੁਪਏ (ਇੱਕ ਇੱਕ ਲੱਖ ਦੇ ਤਿੰਨ ਚੈਕ) ਦੇਣ ਦੀ ਗੱਲ ਕਹਿ ਕੇ ਸਮਝੌਤੇ ਤੇ ਹਸਤਾਖਰ ਕਰਵਾ ਲਏ। ਬਾਅਦ ਵਿੱਚ ਇਹ ਲੋਕ ਉਸਨੂੰ ਪੈਸੇ ਦੇਣ ਤੋਂ ਇਨਕਾਰੀ ਹੋ ਗਏ ਤਾਂ ਉਸਨੇ ਵੂਮੈਨ ਸੈਲ ਵਿੱਚ ਸ਼ਿਕਾਇਤ ਦਿੱਤੀ ਪ੍ਰੰਤੂ ਉੱਥੇ ਵੀ ਉਸਦੀ ਕੋਈ ਸੁਣਵਾਈ ਨਹੀਂ ਹੋਈ।
ਸਰਿਤਾ ਕੁਮਾਰੀ ਦਾ ਕਹਿਣਾ ਹੈ ਕਿ ਪਿਛਲੇ ਅੱਠ ਮਹੀਨਿਆਂ ਦੌਰਾਨ ਉਹ ਥਾਂ ਥਾਂ ਤੇ ਭਟਕ ਰਹੀ ਹੈ ਪ੍ਰੰਤੂ ਕੋਈ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਜਿਨ੍ਹਾਂ ਵਿਅਕਤੀਆਂ ਨੇ ਬਲੌਂਗੀ ਥਾਣੇ ਵਿੱਚ ਉਸ ਦਾ ਸਮਝੌਤਾ ਲਿਖਵਾਇਆ ਸੀ ਉਹ ਵੀ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ ਅਤੇ ਉਸ ਲਈ ਆਪਣਾ ਅਤੇ ਆਪਣੇ ਬੱਚੇ ਦਾ ਪੇਟ ਪਾਲਣਾ ਵੀ ਅੌਖਾ ਹੋ ਗਿਆ ਹੈ। ਸਰਿਤਾ ਕੁਮਾਰੀ ਅਨੁਸਾਰ ਉਸਨੇ ਇੱਕ ਮਹੀਨਾ ਪਹਿਲਾਂ ਮੁਹਾਲੀ ਦੇ ਐਸਐਸਪੀ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ ਜਿੱਥੇ ਐਸਐਸਪੀ ਵੱਲੋਂ ਉਸ ਦੀ ਸ਼ਿਕਾਇਤ ਦੀ ਜਾਂਚ ਡੀਐਸਪੀ ਅਮਰੋਜ ਸਿੰਘ ਦੇ ਹਵਾਲੇ ਕੀਤੀ ਗਈ ਹੈ। ਡੀਐਸਪੀ ਨੇ ਉਸ ਦੇ ਬਿਆਨ ਵੀ ਲਏ ਸਨ ਪ੍ਰੰਤੂ ਇਹ ਕਾਰਵਾਈ ਇੱਥੇ ਹੀ ਰੁਕੀ ਹੋਈ ਹੈ। ਇਸ ਬਾਰੇ ਗੱਲ ਕਰਨ ਤੇ ਪਿੰਡ ਬਲੌਂਗੀ ਦੇ ਵਾਸੀ ਕੁਲਵਿੰਦਰ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਪਿੰਡ ਦੇ ਮੋਹਤਬਰ ਵਿਅਕਤੀ ਵਜੋਂ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਇਆ ਸੀ ਅਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਡੀਐਸਪੀ ਅਮਰੋਜ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਹੀ ਇਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…