Share on Facebook Share on Twitter Share on Google+ Share on Pinterest Share on Linkedin ਸਥਾਨਕ ਸਰਕਾਰਾਂ ਵਿਭਾਗ ਵਲੋਂ ਵਿੱਤੀ ਸਹਾਇਤਾ ਪ੍ਰਾਪਤ 400 ਸਵੈ ਸਹਾਇਤਾ ਸਮੂਹ ਬਣਾ ਰਹੇ ਹਨ ਮਾਸਕ ਅਤੇ ਦਸਤਾਨੇ : ਬ੍ਰਹਮ ਮਹਿੰਦਰਾ ਕਮਿਊਨਿਟੀ ਕਿਚਨ ਰਾਹੀਂ ਲੋਕਾਂ ਲਈ ਭੋਜਨ ਤਿਆਰ ਕਰਨ ਅਤੇ ਖਾਣ ਪੀਣ ਦੀਆਂ ਹੋਰ ਚੀਜ਼ਾਂ ਤਿਆਰ ਕਰਦੇ ਹਨ ਸਵੈ ਸਹਾਇਤਾ ਸਮੂਹ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 14 ਅਪ੍ਰੈਲ: “ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰੀ ਗਰੀਬ ਔਰਤਾਂ ਦੇ 400 ਤੋਂ ਵੱਧ ਸਵੈ ਸਹਾਇਤਾ ਸਮੂਹ (ਸੈਲਫ ਹੈਲਪ ਗਰੁੱਪ) ਰਾਜ ਵਿਚ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਤੋਂ ਸਰਗਰਮ ਹਨ । ਇਹ ਸਮੂਹ ਕਮਿਊਨਿਟੀ ਰਸੋਈਆਂ ਦੇ ਸੰਚਾਲਨ ਰਾਹੀਂ ਲੋਕਾਂ ਲਈ ਭੋਜਨ ਤਿਆਰ ਕਰਨ, ਡਾਕਟਰੀ ਤੌਰ ਤੇ ਵਿਵਹਾਰਕ ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਉਣ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਇਹ ਜਾਣਕਾਰੀ ਅੱਜ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦਿੱਤੀ। ਮੰਤਰੀ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਇਸ ਤੋਂ ਵੱਡੀ ਉਤਸ਼ਾਹਜਨਕ ਖਬਰ ਹੋਰ ਕੀ ਹੋ ਸਕਦੀ ਹੈ ਕਿ ਸ਼ਹਿਰਾਂ ਦੀਆਂ ਗਰੀਬ ਔਰਤਾਂ ਦੇ ਐਸਐਚਜੀਜ਼ ਮਾਸਕ, ਦਸਤਾਨੇ ,ਪਕਾਇਆ ਹੋਇਆ ਖਾਣਾ, ਬਿਸਕੁਟ, ਅਚਾਰ ਆਦਿ ਜ਼ਰੂਰੀ ਵਸਤਾਂ ਤਿਆਰ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਹਨ। ਉਨ•ਾਂ ਕਿਹਾ ਕਿ ਲਾਕਡਾਊਨ ਦੇ ਇਸ ਦੌਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਇਨ•ਾਂ ਸਵੈ-ਸਹਾਇਤਾ ਸਮੂਹਾਂ ਨੂੰ ਸਮਾਜਿਕ ਕੰਮਾਂ ਲਈ ਆਪਣੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕਰਨ ਵਿੱਚ ਸਫਲ ਰਹੀਆਂ ਹਨ, ਜਿਸ ਨਾਲ ਇਨ•ਾਂ ਸਮੂਹਾਂ ਨੂੰ ਆਪਣੀ ਆਮਦਨ ਵਧਾਉਣ ਵਿਚ ਮਦਦ ਮਿਲੇਗੀ। ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਨੂੰ ਸਰਕਾਰ ਅਤੇ ਨਿੱਜੀ ਸੰਸਥਾਨਾਂ ਤੋਂ 20 ਤੋਂ 25 ਰੁਪਏ ਪ੍ਰਤੀ ਮਾਸਕ ਦੇ ਹਿਸਾਬ ਨਾਲ ਮਾਸਕ ਬਣਾਉਣ ਲਈ ਐਡਵਾਂਸ ਆਰਡਰ ਮਿਲ ਰਹੇ ਹਨ। ਉਨ•ਾਂ ਕਿਹਾ ਕਿ ਇਹ ਮਾਸਕ ਡਾਕਟਰੀ ਤੌਰ ‘ਤੇ ਵਿਵਹਾਰਕ ਹਨ ਕਿਉਂਕਿ ਇਹ ਸਿਹਤ ਵਿਭਾਗ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਤੇ ਸਿਫਾਰਸ਼ਾਂ ਅਨੁਸਾਰ ਤਿਆਰ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਵੇਲੇ ਵਿਭਾਗ ਵੱਲੋਂ ਬਣਾਏ ਕੁੱਲ 6200 ਸੈਲਫ ਹੈਲਪ ਗਰੁੱਪ ਵਿਚੋਂ ਸਿਰਫ 400 ਕਾਰਜਸ਼ੀਲ ਹਨ ਅਤੇ ਵਿਭਾਗ ਹੋਰ ਸਵੈ-ਸਹਾਇਤਾ ਸਮੂਹਾਂ ਨੂੰ ਵੀ ਆਪਣਾ ਖਾਲੀ ਸਮਾਂ ਅਤੇ ਹੁਨਰ ਮਨੁੱਖਤਾ ਦੀ ਸੇਵਾ ਹਿੱਤ ਵਰਤਣ ਲਈ ਉਤਸ਼ਾਹਤ ਕਰ ਰਿਹਾ ਹੈ। ਹੋਰ ਸੈਲਫ ਹੈਲਪ ਗਰੁੱਪ ਨੂੰ ਸਰਗਰਮ ਕਰਕੇ ਵਿਭਾਗ ਉਹਨਾਂ ਦੀਆਂ ਸੇਵਾਵਾਂ ਨੂੰ 15 ਲੱਖ ਮਾਸਕ ਅਤੇ 20 ਹਜ਼ਾਰ ਦਸਤਾਨੇ ਤਿਆਰ ਕਰਨ ਲਈ ਵਰਤੇਗਾ ਜੋ ਸਫਾਈ ਸੇਵਕਾਂ ਅਤੇ ਗਰੀਬਾਂ ਨੂੰ ਵੰਡੀਆਂ ਜਾਣਗੇ। ਸ੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਇਹਨਾਂ ਸਮੂਹਾਂ ਦਾ ਗਠਨ ਅਰਬਨ ਲਿਵਲੀਹੁੱਡ ਮਿਸ਼ਨ ਤਹਿਤ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਮੂਹ ਦੇ ਬਣਨ ਤੋਂ 3 ਮਹੀਨੇ ਬਾਅਦ ਇਨ•ਾਂ ਨੂੰ ਰਿਵਾਲਵਿੰਗ ਫੰਡ ਵਜੋਂ 10,000 ਰੁਪਏ ਪ੍ਰਤੀ ਐਸ.ਐਚ.ਜੀ. ਦਿੱਤੇ ਜਾਂਦੇ ਹਨ। ਉਨ•ਾਂ ਕਿਹਾ ਕਿ ਇਹ ਸੈਲਫ ਹੈਲਪ ਗਰੁੱਪ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਸਥਿਤ ਹਨ। ਸਥਾਨਕ ਸਰਕਾਰਾਂ ਇਨ•ਾਂ ਸੈਲਫ ਹੈਲਪ ਗਰੁੱਪ ਦੇ ਸੁਚਾਰੂ ਕੰਮਕਾਜ ਲਈ ਸਮੇਂ-ਸਮੇਂ ਤੇ ਨਿਗਰਾਨੀ ਕਰਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ