ਜਨ ਸੰਪਰਕ ਮੁਹਿੰਮ: ਭਾਜਪਾ ਵਰਕਰਾਂ ਨੂੰ ਦੀਨ ਦਿਆਲ ਉਪਾਧਿਆਏ ਵਿਸਤਾਰ ਯੋਜਨਾ ਨਾਲ ਜੋੜਿਆ ਜਾਵੇਗਾ: ਮਨਜੀਤ ਰਾਏ

ਪੰਜਾਬ ਸਰਕਾਰ ਦੀ ਨਿਖੇਧੀ: ਅਜੇ ਤੱਕ ਮੁਆਫ਼ ਨਹੀਂ ਕੀਤਾ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਪੰਡਤ ਦੀਨ ਦਿਆਲ ਉਪਾਧਿਆਏ ਕਾਰਜਕਰਤਾ ਵਿਸਤਾਰ ਯੋਜਨਾ ਜਿਲ੍ਹਾ ਮੁਹਾਲੀ ਦੀ ਵਿਸ਼ੇਸ਼ ਮੀਟਿੰਗ ਫੇਜ਼-5 ਮੁਹਾਲੀ ਵਿਖੇ ਹੋਈ, ਜਿਸ ਵਿੱਚ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਦੀਨ ਦਿਆਲ ਉਪਾਇਆਏ ਕਾਰਜਕਰਤਾ ਵਿਸਤਾਰ ਯੋਜਨਾ ਦੇ ਸੰਯੋਜਕ ਮਨਜੀਤ ਸਿੰਘ ਰਾਏ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸ਼ ਰਾਏ ਨੇ ਕਿਹਾ ਕਿ ਹਰ ਵਰਕਰ ਨੂੰ 15 ਦਿਨ 6 ਮਹੀਨੇ ਅਤੇ ਇਕ ਸਾਲ ਲਈ ਇਸ ਯੋਜਨਾ ਨਾਲ ਜੋੜਿਆ ਜਾਵੇਗਾ ਤਾਂ ਕਿ ਪਾਰਟੀ ਦਾ ਪੂਰੀ ਤਰ੍ਹਾਂ ਵਿਸਤਾਰ ਕੀਤਾ ਜਾ ਸਕੇ।
ਇਸ ਸੰਬਧੀ 22, 23, 24 ਅਪ੍ਰੈਲ ਨੂੰ ਇਕ ਵਿਸ਼ੇਸ਼ ਵਰਗ ਲੁਧਿਆਣਾ ਵਿੱਚ ਲੈ ਜਾਇਆ ਜਾ ਰਿਹਾ ਹੈ, ਜਿਸ ਵਿਚ ਪੂਰੇ ਪੰਜਾਬ ਤੋਂ ਵਰਕਰ ਹਿੱਸਾ ਲੈਣਗੇ। ਇਸ ਮੌਕੇ ਉਹਨਾਂ ਸਖਤ ਸ਼ਬਦਾਂ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜੇ ਤੱਕ ਪੰਜਾਬ ਦੇ ਕਿਸਾਨਾਂ ਦਾ ਕਰਜਾ ਮਾਫ ਨਹੀਂ ਕੀਤਾ ਗਿਆ ਹੈ। ਰੇਤੇ ਦਾ ਰੇਟ ਅਸਮਾਨ ਛੂਹ ਰਿਹਾ ਹੈ। ਲੋਕਾਂ ਨੂੰ ਅਜੇ ਤੱਕ ਸਮਰਾਟ ਫੋਨ ਵੀ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਮੂਹ ਅਹੁਦੇਦਾਰ ਅਤੇ ਸਰਗਰਮ ਵਰਕਰ ਹਰ ਕੀਮਤ ’ਤੇ ਘੱਟੋ ਘੱਟ 15 ਦਿਨ ਪਾਰਟੀ ਨੂੰ ਦੇਣ ਅਤੇ ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਜਾਵੇ। ਉਂਜ ਯੋਜਨਾ ਮੁਤਾਬਕ ਹਰੇਕ ਅਹੁਦੇਦਾਰ ਲਈ ਪਹਿਲੇ 15 ਦਿਨ, ਫਿਰ 6 ਮਹੀਨੇ ਅਤੇ ਇਕ ਸਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਮੌਕੇ ਕੌਂਸਲਰ ਅਰੁਣ ਸ਼ਰਮਾ ਨੇ ਮਨਜੀਤ ਸਿੰਘ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਆਸ਼ੂ ਖੰਨਾ, ਦੀਪ ਢਿਲੋੱ, ਹਰਮੇਸ਼ ਕੁਮਾਰ ਵਿਨੋਦ ਗੁਪਤਾ, ਤੂਲਕਾ ਤ੍ਰਿਪਾਠੀ, ਨੀਤੂ ਰਾਣੀ, ਸੋਹਣ ਸਿੰਘ, ਦਿਨੇਸ਼ ਕੁਮਾਰ, ਵਾਸਦੇਵ ਪਾਸ਼ੀ, ਭੁਪਿੰਦਰ ਸਿੰਘ ਜ਼ੀਰਕਪੁਰ, ਮਦਨ ਲਾਲ, ਨਰਿੰਦਰ ਰਾਣਾ ਖਰੜ, ਪਵਨ ਮਨੋਚਾ, ਸਮੀਰ ਮਹਾਜਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…