ਪਿੰਡ ਸੋਹਾਣਾ ਵਿੱਚ ਆਪ ਉਮੀਦਵਾਰ ਕੁਲਵੰਤ ਸਿੰਘ ਦੇ ਹੱਕ ਵਿੱਚ ਉਮੜਿਆ ਜਨ ਸੈਲਾਬ

ਭਰਵੇਂ ਇਕੱਠ ਦੌਰਾਨ ਕੁਲਵੰਤ ਸਿੰਘ ਨੂੰ ਮਿਲਣ ਲਈ ਲੋਕਾਂ ਵਿੱਚ ਪਾਇਆ ਗਿਆ ਭਾਰੀ ਉਤਸ਼ਾਹ

ਵੱਡੀ ਗਿਣਤੀ ਵਿੱਚ ਹੋਰਨਾਂ ਪਾਰਟੀਆਂ ਦੇ ਸਮਰਥਕ ਵਿਅਕਤੀ ਆਪ ਵਿੱਚ ਹੋਏ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਸੋਹਾਣਾ ਵਿੱਚ ਕੁਲਵੰਤ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਹੋਰਨਾਂ ਪਾਰਟੀਆਂ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਕੁਲਵੰਤ ਸਿੰਘ ਦੇ ਇਸ ਚੋਣ ਪ੍ਰਚਾਰ ਦੌਰਾਨ ਪਿੰਡ ਸੋਹਾਣਾ ਦੇ ਵਿੱਚ ਲੋਕ ਆਪਣੇ ਹਰਮਨ ਪਿਆਰੇ ਨੇਤਾ ਕੁਲਵੰਤ ਸਿੰਘ ਨੂੰ ਮਿਲਣ ਲਈ ਬੇਹੱਦ ਉਤਸ਼ਾਹਿਤ ਨਜ਼ਰ ਆਏ। ਇਸ ਦੌਰਾਨ ਜਿਥੇ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਦੇ ਨਾਲ ਲੋਕਾਂ ਨੇ ਸੈਲਫੀਆਂ ਲਈਆਂ ਉੱਥੇ ਹੀ ਉਨ੍ਹਾਂ ਨੂੰ ਵੱਡੀ ਲੀਡ ਤੇ ਜਿਤਾਉਣ ਦਾ ਵੀ ਭਰੋਸਾ ਦਿੱਤਾ।
ਆਪਣੇ ਹੱਕ ਵਿੱਚ ਉਮੜੇ ਜਨ ਸੈਲਾਬ ਨੂੰ ਦੇਖ ਕੇ ਥੋੜਾ ਭਾਵੁਕ ਹੁੰਦੇ ਹੋਏ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਮੁਹਾਲੀ ਵਾਸੀਆਂ ਵੱਲੋਂ ਮਿਲੇ ਇਸ ਪਿਆਰ ਲਈ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਮੁਹਾਲੀ ਦੇ ਨਕਸ਼ੇ ਤੋਂ ਸਿੱਧੂ ਭਰਾਵਾਂ ਦਾ ਨਾਮ ਨਿਸ਼ਾਨ ਮਿਟ ਜਾਵੇਗਾ ਅਤੇ ਮੁਹਾਲੀ ਵਾਸੀਆਂ ਦੀਆਂ ਸ਼ਾਮਲਾਟ ਜ਼ਮੀਨਾਂ ਉੱਤੇ ਜੋ ਕਬਜ਼ੇ ਸਿੱਧੂ ਭਰਾਵਾਂ ਵੱਲੋਂ ਕੀਤੇ ਗਏ ਹਨ। ਉਨ੍ਹਾਂ ਕਬਜ਼ਿਆਂ ਤੋਂ ਮੋਹਾਲੀ ਦੇ ਲੋਕਾਂ ਨੂੰ ਰਾਹਤ ਦਿਵਾਈ ਜਾਵੇਗੀ।
ਦੱਸਣਾ ਬਣਦਾ ਹੈ ਕਿ ਪਿੰਡ ਸੋਹਾਣਾ ਤੋਂ ਸੁਰਿੰਦਰ ਸਿੰਘ ਬੈਦਵਾਨ ਰੋਡਾ ਸਾਬਕਾ ਕੌਂਸਲਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਦੇ ਦੌਰਾਨ ਕੁਲਵੰਤ ਸਿੰਘ ਦੇ ਹੱਕ ਦੇ ਵਿੱਚ ਜਨ ਸੈਲਾਬ ਉੱਭਰਿਆ ਹੋਇਆ ਨਜ਼ਰ ਆਇਆ।

ਇਸ ਮੌਕੇ ਜਿੱਥੇ ਭਾਰੀ ਗਿਣਤੀ ਵਿੱਚ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਲੋਕ ਹਾਜ਼ਰ ਸਨ। ਇਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਪ੍ਰਭਜੋਤ ਕੌਰ, ਬਲਦੇਵ ਸਿੰਘ ਕੰਗ, ਸਾਬਕਾ ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ, ਬਲਵਿੰਦਰ ਸਿੰਘ ਕਾਕਾ, ਸੁਸ਼ੀਲ ਅੱਤਲੀ, ਅਸ਼ੋਕ ਕੁਮਾਰ ਪੰਚ, ਦਲਜੀਤ ਸਿੰਘ ਪੰਚ, ਅਸ਼ਵਨੀ ਕੁਮਾਰ ਪੰਚ, ਚਰਨਜੀਤ ਕੌਰ, ਅਮਰਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …