nabaz-e-punjab.com

ਚਿੱਟੇ ਦੇ ਖ਼ਿਲਾਫ਼ ਖਰੜ ਵਿੱਚ ਮਨੁੱਖੀ ਚੈਨ ਬਣਾ ਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਸਰਕਾਰ ਤੇ ਪੁਲੀਸ ਚਾਹੇ ਤਾਂ ਪੰਜਾਬ ਦੀ ਧਰਤੀ ਤੋਂ 4 ਦਿਨਾਂ ਵਿੱਚ ਨਸ਼ਾ ਖ਼ਤਮ ਹੋ ਸਕਦਾ: ਸਿਮਰਜੀਤ ਬੈਂਸ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 3 ਜੁਲਾਈ:
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪੁਲੀਸ ਚਾਹੇ ਤਾਂ ਪੰਜਾਬ ਦੀ ਧਰਤੀ ਤੇ ਚਾਰ ਦਿਨਾਂ ਵਿੱਚ ਚਿੱਟਾ ਅਤੇ ਹੋਰ ਨਸ਼ਿਆਂ ਦਾ ਸਫਾਇਆ ਹੋ ਸਕਦਾ ਹੈ। ਉਹ ਅੱਜ ਖਰੜ ਵਿਖੇ ਪਾਰਟੀ ਅਤੇ ਨੌਜਵਾਨਾਂ ਵੱਲੋਂ ਖਰੜ ਦੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਖ਼ਿਲਾਫ਼ ‘ਹਿਊਮਨਚੈਨ’ ਬਣਾ ਕੇ ਸਰਕਾਰ ਦੇ ਖਿਲਾਫ ਗੁੱਸਾ ਜ਼ਾਹਰ ਕਰਨ ਸਮੇਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਚਿੱਟੇ ਦੇ ਵਿਰੋਧ ਵਿਚ ਕਾਲਾ ਹਫ਼ਤਾ 1 ਤੋਂ 7 ਜੁਲਾਈ ਤੱਕ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਹੁਣ ਹਰ ਪਿੰਡ ਵਿੱਚ ਵੀਡਿਓ, ਸਟਿੱਲ ਫੋਟੋਆਂ ਆ ਰਹੀਆਂ ਹਨ। ਸਰਕਾਰ ਦੇ ਅੰਦਰ ਘਬਰਾਹਟ ਪੈਦਾ ਹੋ ਗਈ ਹੈ। Ñਲੋਕ ਕਿੱਥੇ ਜਾਣ, ਲੋਕਾਂ ਨੇ ਬਿਨਾਂ ਕਿਸੇ ਪਾਰਟੀ ਤੋਂ ਸੜਕਾਂ ’ਤੇ ਆਏ ਹਨ। ਹੁਣ ਜੱਗ ਜਾਹਿਰ ਹੋ ਗਿਆ ਕਿ ਸਰਕਾਰ ਨੇ ਡੀਐਸਪੀ ਤੇ ਹੋਰਨਾਂ ਨੂੰ ਡਿਸਮਿਸ ਕੀਤਾ ਅਤੇ ਇਹ ਸਰਕਾਰ ਨੇ ਮਜ਼ਬੂਰੀ ਵੱਸ ਵਿੱਚ ਕੀਤੇ ਹਨ। ਚਾਹੀਦਾ ਦਾ ਤਾਂ ਇਹ ਸੀ ਕਿ ਗ੍ਰਿਫ਼ਤਾਰ ਕਰਕੇ ਪਤਾ ਕਰਦੇ ਕਿ ਕਿਹੜੇ ਪੁਲੀਸ ਅਫ਼ਸਰ ਤੇ ਕਿਹੜੇ ਕਿਹੜੇ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਸਬੰਧੀ ਹੈਲਪਲਾਈਨ ਨੰਬਰ ਜਾਰੀ ਕੀਤਾ।
ਅੱਜ ਤੱਕ ਜੋ ਸਾਨੂੰ ਸ਼ਿਕਾਇਤਾਂ ਆਈਆਂ ਹਨ ਉਹ ਅੱਜ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਸੌਂਪ ਕੇ ਆ ਰਹੇ ਹਨ ਅਤੇ ਕੱਲ੍ਹ ਤੋਂ ਬਾਅਦ ਜੋ ਵੀ ਸ਼ਿਕਾਇਤਾਂ ਆਉਣਗੀਆਂ ਉਹ ਅਗਲੇ ਹਫ਼ਤੇ ਮੁੱਖ ਮੰਤਰੀ ਨੂੰ ਦਿੱਤੀਆਂ ਜਾਣਗੀਆਂ ਅਤੇ ਇਹ ਵੀ ਸਵਾਲ ਕਰਨਗੇ ਜੋ ਸ਼ਿਕਾਇਤਾਂ ਦਿੱਤੀਆਂ ਉਨ੍ਹਾਂ ’ਤੇ ਕੀ ਕਾਰਵਾਈ ਹੋਈ ਹੈ। ਉਨ੍ਹਾਂ ਸਰਕਾਰ ’ਤੇ ਤਿੱਖੇ ਹਮਲੇ ਕਰਦਿਆ ਕਿਹਾ ਕਿ ਸਰਕਾਰ ਦੇ ਗੋਗਲੂਆਂ ਤੇ ਮਿੱਟੀ ਪਾਉਣ ਤੇ ਲੋਕਾਂ ਦੇ ਅੰਦੋਲਨ ਨੂੰ ਮੱਠਾ ਕਰਨ ਲਈ ਕੈਬਨਿਟ ਵਿੱਚ ਚਿੱਟਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਜ਼ਾਏ ਮੌਤ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ ਬਾਰੇ ਕਿਹਾ ਹੈ।
ਸਰਕਾਰ ਦੇ ਇਹ ਕਦਮ ਸਿਰਫ ਇਹ ਲੋਕਾਂ ਦੇ ਧਿਆਨ ਨੂੰ ਮੱਠਾ ਕਰਨਾ ਹੈ ਕਿਉਂਕਿ ਪੰਜਾਬ ਦੇ ਲੋਕ ਅਤੇ ਜਨਤਾ ਹੁਣ ਚਿੱਟਾ ਵੇਚਣ ਵਾਲਿਆਂ ਦੇ ਖ਼ਿਲਾਫ਼ ਜਾਗਰੂਤ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਗੁਟਕਾ ਸਾਹਿਬ ਨੂੰ ਆਪਣੇ ਮੱਥੇ ’ਤੇ ਲਗਾ ਕੇ ਸਹੁੰ ਚੁੱਕੀ ਕੀ ਕਿ ਕਾਂਗਰਸ ਸਰਕਾਰ ਬਣਨ ਤੇ ਚਾਰ ਹਫ਼ਤਿਆਂ ਵਿੱਚ ਚਿੱਟਾ, ਨਸ਼ਾ ਖਤਮ ਕਰ ਦਿਆਂਗੇ ਜੇ ਸਰਕਾਰ, ਪੁਲੀਸ ਸੁਹਿਰਦ ਹੋਵੇ ਤਾਂ ਚਾਰ ਦਿਨਾਂ ਵਿੱਚ ਪੰਜਾਬ ਦੀ ਧਰਤੀ ਤੋਂ ਚਿੱਟਾ ਖਤਮ ਹੋ ਸਕਦਾ ਹੈ, ਜੇਕਰ ਮੁੱਖ ਮੰਤਰੀ ਪੰਜਾਬ ਵਿੱਚ ਚਿੱਟਾ ਖਤਮ ਨਹੀਂ ਕਰ ਸਕਦੇ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਅਤੇ ਚਿੱਟਾ ਖਤਮ ਕਰਨ ਲਈ ਹੋਰ ਸਮਾਂ ਦੀ ਮੋਹਲਤ ਲੈਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਦੇਸ਼ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾ ਰਿਹਾ ਹੈ ਕਿ ਐਮਪੀ, ਐਮਐਲਏ ਦੀ ਉਮੀਦਵਾਰ ਚੋਣ ਲੜ ਰਿਹਾ ਹੈ ਉਸ ਦਾ ਪਹਿਲ ਡੋਪ ਟੈਸਟ ਕਰਵਾਇਆ ਜਾਵੇ ਅਤੇ ਡੋਪ ਟੈਸਟ ਦੀ ਰਿਪੋਰਟ ਨਾਮਜ਼ਦਗੀ ਪੇਪਰ ਨਾਲ ਲੱਗਿਆ ਹੋਵੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ, ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ, ਰਵਿੰਦਰਪਾਲ ਸਿੰਘ ਮੁਹਾਲੀ, ਰਾਜਿੰਦਰ ਸਿੰਘ ਖਰੜ, ਮੁਨੀਸ਼, ਸੁਖਜਿੰਦਰ ਸਿੰਘ ਕੰਗ, ਹਰਮਨ ਗੁਰਮ ਸਮੇਤ ਹੋਰ ਸਮਰਥਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…