6060 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਸਕੱਤਰ ਨਾਲ ਕੀਤੀ ਮੀਟਿੰਗ

ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੀ ਬਦਲੀਆਂ ਤੇ ਬੀਐਲਓ ਡਿਊਟੀਆਂ ਖ਼ਤਮ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
6060 ਅਧਿਆਪਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਵਿਕਾਸ ਰਾਮਪੁਰਾ ਅਤੇ ਮੀਤ ਪ੍ਰਧਾਨ ਗੁਰਜਿੰਦਰ ਫਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਅਧਿਆਪਕ ਮਸਲਿਆ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕੀਤੀ। ਜਿਸ ਵਿੱਚ ਅਧਿਆਪਕ ਆਗੂਆਂ ਨੇ 15 ਜਨਵਰੀ 2015 ਦੇ ਨੋਟੀਫ਼ਿਕੇਸ਼ਨ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਏਸੀਪੀ ਲਾਭ ਦੇਣ, ਛੇਵੇਂ ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕੇਂਦਰੀ ਸਕੇਲਾਂ ਨੂੰ ਰੱਦ ਕਰਨ ਅਤੇ ਅਧਿਆਪਕਾਂ ਤੋਂ ਗੈਰ ਅਧਿਆਪਨ ਕਾਰਜ ਨਾ ਕਰਵਾਉਣ ਸਬੰਧੀ ਮੁੱਖ ਮੰਗਾਂ ਨੂੰ ਚੁੱਕਿਆ ਗਿਆ।
ਯੂਨੀਅਨ ਆਗੂ ਬਿਕਰਮਜੀਤ ਸਿੰਘ ਨੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਮੰਗ ਮੁੱਖ ਰੱਖਦਿਆਂ ਸੈਸ਼ਨ 2020 ਦੀਆਂ ਬਦਲੀਆਂ ਨੂੰ ਤੁਰੰਤ ਨੇਪਰੇ ਚਾੜ੍ਹਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੋ ਅਧਿਆਪਕ ਆਪਣੇ ਘਰਾਂ ਤੋਂ 200 ਤੋਂ 250 ਕਿੱਲੋਮੀਟਰ ਦੀ ਦੂਰੀ ’ਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਬਦਲੀ ਪ੍ਰਕਿਰਿਆ ਨੂੰ ਜਲਦੀ ਨੇਪਰੇ ਚਾੜ੍ਹਿਆ ਜਾਵੇ।
ਮੀਟਿੰਗ ਵਿੱਚ ਬੀਐਲਓ ਡਿਊਟੀ ਖ਼ਤਮ ਕਰਨ, ਸਕੂਲਾਂ ਵਿੱਚ ਪੀਰੀਅਡਾਂ ਦੀ ਗਿਣਤੀ 8 ਤੋਂ ਵਧਾ ਕੇ 9 ਕਰਨ, ਨਵਾਂ ਸੈਸ਼ਨ ਸ਼ੁਰੂ ਹੋਣ ’ਤੇ ਵਿਦਿਆਰਥੀਆਂ ਨੂੰ ਸਾਰੀਆਂ ਕਿਤਾਬਾਂ ਇਕੱਠੀਆਂ ਦੇਣ, 6060 ਭਰਤੀ ਨਾਲ ਸਬੰਧਤ ਅਦਾਲਤ ਕੇਸਾਂ ਦਾ ਨਿਪਟਾਰਾ ਅਤੇ ਹੋਰ ਜਾਇਜ਼ ਮੰਗਾਂ ’ਤੇ ਚਰਚਾ ਕੀਤੀ ਗਈ। ਉਕਤ ਮੰਗਾਂ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਅਧਿਆਪਕਾਂ 4 ਸਾਲਾ ਏਸੀਪੀ ਦੇਣ, ਅਧਿਆਪਕਾਂ ਦੀਆਂ ਬਦਲੀਆਂ ਛੇਤੀ ਕਰਨ, ਅਧਿਆਪਕਾਂ ਦੀਆਂ ਬੀਐਲਓ ਡਿਊਟੀਆਂ ਖ਼ਤਮ ਕਰਨ ਸਬੰਧੀ ਵਿਭਾਗੀ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਯੂਨੀਅਨ ਆਗੂ ਅੰਤਰਪਾਲ ਸਿੰਘ ਬੜੀ, ਅਨੰਦ ਸਿੰਘ ਬਠਿੰਡਾ, ਹਰਪ੍ਰੀਤ ਸਿੰਘ ਜਟਾਣਾ ਅਤੇ ਕਰਮਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…