nabaz-e-punjab.com

3582 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਸਬੰਧੀ ਸਿੱਖਿਆ ਵਿਭਾਗ ਨੇ ਮੰਗੇ ਇਤਰਾਜ਼

ਉਮੀਦਵਾਰਾਂ ਨੂੰ ਇਤਰਾਜ਼ ਦਰਜ ਕਰਨ ਲਈ 14 ਦਸੰਬਰ ਸ਼ਾਮ 5 ਵਜੇ ਤੱਕ ਦੀ ਦਿੱਤੀ ਮੋਹਲਤ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਦਸੰਬਰ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਵਿਸ਼ਿਆਂ ਲਈ ਮਾਸਟਰ ਕਾਡਰ ਅਧਿਆਪਕਾਂ ਦੀਆਂ 3582 ਪੋਸਟਾਂ ਦੀ ਭਰਤੀ ਕਰਨ ਲਈ 8 ਤੋਂ 10 ਦਸੰਬਰ ਤੱਕ ਲਏ ਗਏ ਟੈਸਟਾਂ ਉਪਰੰਤ ਵਿਸ਼ਾਵਾਰ ਟੈਸਟਾਂ ਦੀਆਂ ਉਤਰ ਪੁਸਤਕਾਂ ਵੈਬਸਾਈਟ ਉਪਰ ਅਪਲੋਡ ਕੀਤੀਆਂ ਗਈਆਂ ਹਨ। ਵਿਭਾਗ ਨੇ ਉਮੀਦਵਾਰਾਂ ਤੋਂ ਇਤਰਾਜ਼ ਮੰਗੇ ਹਨ ਅਤੇ ਕੋਈ ਵੀ ਉਮੀਦਵਾਰ ਵੈਬਸਾਈਟ ਉਪਰ ਉਤਰ ਪੁਸਤਕਾਂ ਦੇਖ ਕੇ 14 ਦਸੰਬਰ 2017 ਦੇ ਸ਼ਾਮ 5 ਵਜੇ ਤੱਕ ਆਨਲਾਈਨ ਇਤਰਾਜ਼ ਦੇ ਸਕਦਾ ਹੈ। ਇਹ ਜਾਣਕਾਰੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਾਸਟਰ ਕਾਡਰ ਦੇ ਸਮਾਜਿਕ ਸਿੱਖਿਆ (393), ਗਣਿਤ (739), ਸਾਇੰਸ (1138), ਅੰਗਰੇਜ਼ੀ (393), ਪੰਜਾਬੀ (398), ਹਿੰਦੀ (521) ਵਿਸ਼ਿਆਂ ਦੀਆਂ ਕੁੱਲ 3582 ਅਸਾਮੀਆਂ ਨੂੰ ਭਰਨ ਸਬੰਧੀ ਵਿਸ਼ਾਵਾਰ ਟੈਸਟ ਮਿਤੀ 8 ਤੋਂ 10 ਦਸੰਬਰ ਤੱਕ ਕਰਵਾਇਆ ਗਿਆ ਸੀ।
ਵਿਸ਼ਾਵਾਰ ਟੈਸਟਾਂ ਦੀ ਉਤਰ ਪੁਸਤਕਾਂ ਵਿਭਾਗ ਦੀ ਭਰਤੀ ਸ਼ਾਖਾ ਦੀ ਵੈਬਸਾਈਟ www.educationrecruitmentboard.com ’ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਪ੍ਰਸ਼ਨ ਸਬੰਧੀ ਕਿਸੇ ਕਿਸਮ ਦਾ ਇਤਰਾਜ਼ ਹੋਵੇ ਤਾਂ ਆਪਣਾ ਇਤਰਾਜ਼ ਵਿਭਾਗ ਦੀ ਵੈਬਸਾਈਟ ’ਤੇ ਆਪਣੇ ਖਾਤੇ ਵਿੱਚ ਲਾਗ-ਇਨ ਕਰਕੇ 14 ਦਸੰਬਰ 2017 ਦੇ ਸ਼ਾਮ 5 ਵਜੇ ਤੱਕ ਆਨ ਲਾਈਨ ਕਰ ਸਕਦੇ ਹਨ। ਬੁਲਾਰੇ ਨੇ ਅਗਾਂਹ ਦੱਸਿਆ ਕਿ ਉਮੀਦਵਾਰ ਆਪਣੇ ਇਤਰਾਜ਼ ਸਿਰਫ਼ ਵਿਭਾਗ ਦੀ ਵੈਬਸਾਈਟ ’ਤੇ ਹੀ ਦਰਜ ਕਰ ਸਕਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਉਮੀਦਵਾਰ ਦੀ ਰਜਿਸਟਰਡ ਡਾਕ ਜਾਂ ਨਿੱਜੀ ਪੱਤਰ ’ਤੇ ਵਿਭਾਗ ਨੂੰ ਉਤਰ ਪੁਸਤਕਾਂ ’ਤੇ ਇਤਰਾਜ਼ਾਂ ਸਬੰਧੀ ਦਿੱਤੀ ਪ੍ਰਤੀ-ਬੇਨਤੀ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਉਹ ਪ੍ਰਤੀ-ਬੇਨਤੀ ਸਿੱਧੇ ਤੌਰ ’ਤੇ ਰੱਦ ਕਰ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…