ਭਾਰਤੀ ਹਵਾਈ ਸੈਨਾ ਦੇ ਮਾਸਟਰ ਵਾਰੰਟ ਅਫ਼ਸਰ ਚਰਨਜੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ ਭਲਕੇ

ਭਾਰਤੀ ਹਵਾਈ ਸੈਨਾ ਦੀ ਪੈਰਾਸ਼ੂਟ ਵਿੰਗ ਦਾ ਪਹਿਲਾ ਉਸਤਾਦ ਬਣਨ ਦਾ ਸੀ ਮਾਣ ਹਾਸਲ

ਤੀਹ ਹਜ਼ਾਰ ਫ਼ੁੱਟ ਦੀ ਉਚਾਈ ਤੋਂ ਪੈਰਾਸ਼ੂਟ ਜੰਪ ਅਤੇ 1500 ਦੇ ਕਰੀਬ ਹੋਰ ਛਲਾਂਗਾਂ ਭਰਨ ਦਾ ਰਿਕਾਰਡ ਹਾਸਿਲ ਸੀ ਚਰਨਜੀਤ ਸਿੰਘ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਮੁਹਾਲੀ ਤਹਿਸੀਲ ਦੇ ਪਿੰਡ ਦੁਰਾਲੀ ਦੇ ਵਸਨੀਕ ਅਤੇ ਭਾਰਤੀ ਹਵਾਈ ਸੈਨਾ ਦੇ ਆਗਰਾ ਸਥਿਤ ਯੂਨਿਟ ਵਿਖੇ ਮਾਸਟਰ ਵਾਰੰਟ ਅਫ਼ਸਰ ਵਜੋਂ ਤਾਇਨਾਤ ਚਰਨਜੀਤ ਸਿੰਘ ਦਾ ਸਰਧਾਂਜਲੀ ਸਮਾਰੋਹ ਭਲਕੇ 27 ਸਤੰਬਰ ਦਿਨ ਬੁੱਧਵਾਰ ਨੂੰ ਪਿੰਡ ਦੁਰਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਪਹਿਲੀ ਅਕਤੂਬਰ 1965 ਨੂੰ ਜਨਮੇ ਚਰਨਜੀਤ ਸਿੰਘ ਦਾ 16 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸਸਕਾਰ ਦੁਰਾਲੀ ਵਿਖੇ ਭਾਰਤੀ ਹਵਾਈ ਸੈਨਾ ਵੱਲੋਂ ਪੂਰੇ ਸਨਮਾਨਾਂ ਰਾਹੀਂ ਕੀਤਾ ਗਿਆ ਸੀ। ਉਹ ਆਪਣੇ ਪਿੱਛੇ ਬਜ਼ੁਰਗ ਪਿਤਾ, ਪਤਨੀ, ਇੱਕ ਪੁੱਤਰ ਅਤੇ ਧੀ ਛੱਡ ਗਏ ਹਨ।
ਚਰਨਜੀਤ ਸਿੰਘ ਭਾਰਤੀ ਹਵਾਈ ਸੈਨਾ ਦੀ ਪੈਰਾਸ਼ੂਟ ਵਿੰਗ ਵਿੱਚ ਇੰਸਟਰਕਟਰ ਸਨ ਤੇ ਉਨ੍ਹਾਂ ਨੂੰ ਇਸ ਵਿੰਗ ਵਿੱਚ ਪਹਿਲੇ ਉਸਤਾਦ ਦੀ ਉਪਾਧੀ ਹੋਣ ਦਾ ਮਾਣ ਹਾਸਿਲ ਸੀ। ਉਨ੍ਹਾਂ ਨੇ ਗਰੁੜ ਕਮਾਂਡੋ ਨੂੰ ਟਰੇਨਿੰਗ ਦੇਣ ਤੋਂ ਪਹਿਲਾਂ ਦੇਸ਼ ਦੇ ਕੋਨੇ ਕੋਨੇ ਵਿੱਚ ਜਿੱਥੇ ਖ਼ੁਦ ਪੈਰਾਸ਼ੂਟ ਛਲਾਂਗਾਂ ਲਗਾਈਆਂ ਉੱਥੇ ਜਵਾਨਾਂ ਨੂੰ ਟਰੇਨਿੰਗ ਵੀ ਦਿੱਤੀ। ਚਰਨਜੀਤ ਸਿੰਘ ਨੂੰ ਆਪਣੇ 33 ਸਾਲਾਂ ਦੀ ਸੇਵਾ ਦੌਰਾਨ 1500 ਤੋਂ ਵੱਧ ਪੈਰਾਸ਼ੂਟ ਛਲਾਂਗਾਂ ਲਗਾਈਆਂ, ਜਿਨ੍ਹਾਂ ਵਿੱਚ ਤੀਹ ਹਜ਼ਾਰ ਦੀ ਉਚਾਈ ਤੋਂ ਆਕਸੀਜ਼ਨ ਜੰਪ ਲਾਉਣ ਦਾ ਉਨ੍ਹਾਂ ਦਾ ਵਿਸ਼ੇਸ਼ ਰਿਕਾਰਡ ਹੈ। ਆਪਣੇ ਸਾਥੀਆਂ ਵਿੱਚ ਸੀ ਸਿੰਘ ਦੇ ਨਾਮ ਨਾਲ ਜਾਣੇ ਜਾਣ ਵਾਲੇ ਚਰਨਜੀਤ ਸਿੰਘ ਨੂੰ ਹਰ ਤਰਾਂ ਦੇ ਪੈਰਾਸ਼ੂਟ ਜੰਪ ਦਾ ਵਿਸ਼ੇਸ਼ ਤਜਰਬਾ ਸੀ ਤੇ ਉਨ੍ਹਾਂ ਇਸਦਾ ਸਫ਼ਲ ਪ੍ਰਦਰਸ਼ਨ ਭਾਰਤ ਤੋਂ ਇਲਾਵਾ ਭੂਟਾਨ, ਨੇਪਾਲ, ਤਾਜਿਕਸਤਾਨ ਵਿਖੇ ਵੀ ਕੀਤਾ। ਉਹ ਭਾਰਤੀ ਹਵਾਈ ਸੈਨਾ ਦੇ ਪੈਰਾਸ਼ੂਟ ਦੇ ਸਭਤੋਂ ਮਹੱਤਵਪੂਰਣ ਵਿੰਗ ਅਕਾਸ਼ ਗੰਗਾ ਟੀਮ ਦੇ ਵੀ ਸੀਨੀਅਰ ਮੈਂਬਰ ਸਨ। ਭਾਰਤੀ ਹਵਾਈ ਸੈਨਾ ਦੇ ਆਗਰਾ ਸਥਿਤ ਸੀਓ ਡੀਐਸ ਥਾਪਾ, ਸੁਕੈਅਡਰਨ ਲੀਡਰ ਸੰਜੀਵ ਸ਼ਰਮਾ ਅਤੇ ਅਫ਼ਤਾਬ ਖਾਨ ਨੇ ਮਾਸਟਰ ਵਾਰੰਟ ਅਫ਼ਸਰ ਚਰਨਜੀਤ ਸਿੰਘ ਦੀ ਮੌਤ ਨੂੰ ਭਾਰਤੀ ਹਵਾਈ ਸੈਨਾ ਦੇ ਪੈਰਾਸ਼ੂਟ ਵਿੰਗ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …