Share on Facebook Share on Twitter Share on Google+ Share on Pinterest Share on Linkedin ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਵਲੋਂ ਨਰਸਿੰਗ ਦੀਆਂ ਵਿਦਿਆਰਥਣਾਂ ਲਈ ਜੈਪੁਰ ਅਤੇ ਆਗਰਾ ਦੀ ਮਨੋਰੰਜਕ ਯਾਤਰਾ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ: 1998 ਤੋਂ ਹਰ ਸਾਲ ਆਪਣੇ ਕਾਲਜ ਦੀਆਂ ਵਿਦਿਆਰਥਣਾਂ ਦਾ ਦੇਸ਼ ਦੇ ਵੱਖ ਵੱਖ ਹਿੱਸਿਆਂ ਅਤੇ ਸਿੰਗਾਪੁਰ ਤੱਕ ਟੂਰ ਕਰਵਾਉਣ ਵਾਲੀ ਸੰਸਥਾ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਮੁਹਾਲੀ ਵੱਲੋਂ ਇਸ ਵਰੇ੍ਹ ਨਰਸਿੰਗ ਦੀਆਂ ਵਿਦਿਆਰਥਣਾਂ ਲਈ 3 ਮਾਰਚ ਤੋਂ 8 ਮਾਰਚ ਤੱਕ ਜੈਪੁਰ ਅਤੇ ਆਗਰਾ ਦੀ ਇੱਕ ਇਤਿਹਾਸਕ ਮਨੋਰੰਜਕ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਦੇ ਨਾਲ ਵਿਸ਼ੇਸ਼ ਤੌਰ ਤੇ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਅਤੇ ਡਾਇਰੈਕਟਰ ਐਡਮਿਨ ਤੇਗਬੀਰ ਸਿੰਘ ਵਾਲੀਆ ਨੇ ਜੈਪੁਰ ਅਤੇ ਆਗਰਾ ਦੀਆਂ ਵੱਖ-ਵੱਖ ਇਤਿਹਾਸਕ ਥਾਵਾਂ ਜਿਵੇਂ ਜੈਪੁਰ ਸਥਿਤ ਆਮੇਰ ਦਾ ਕਿਲਾ, ਜੰਤਰ-ਮੰਤਰ, ਹਵਾ ਮਹਿਲ, ਜਲ ਮਹਿਲ, ਐਲਬੇਟ ਅਜਾਇਬ ਘਰ, ਆਗਰਾ ਵਿਖੇ ਤਾਜ ਮਹਿਲ ਅਤੇ ਹੋਰ ਇਤਿਹਾਸਕ ਯਾਦਗਾਰਾਂ ਦਾ ਟੂਰ ਕੀਤਾ। ਯਾਤਰਾ ਵਿੱਚ ਕੁੱਲ 98 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਕਾਲਜ ਦੀਆਂ ਐਮ ਐਸ ਸੀ ਤੋਂ ਜੀ ਐਨ ਐਮ ਕਰ ਰਹੀਆਂ ਵਿਦਿਆਰਥਣਾਂ ਨੂੰ ਇਨ੍ਹਾਂ ਵੱਖ-ਵੱਖ ਥਾਵਾਂ ਦੇ ਇਤਿਹਾਸ ਬਾਰੇ ਵਿਸਤਾਰ ਨਾਲ ਜਾਣੂੰ ਕਰਵਾਇਆ ਗਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਜੈਪੁਰ ਅਤੇ ਆਗਰਾ ਦੇ ਵੱਖ ਵੱਖ ਪੈਲਸਾਂ, ਆਮੇਰ ਦੇ ਸ਼ੀਸ਼ ਮਹਿਲ ਅਤੇ ਖਾਸ ਤੌਰ ਤੇ ਆਗਰਾ ਦੇ ਤਾਜਮਹਿਲ ਦੀ ਖੂਬਸੂਰਤੀ ਨੂੰ ਦੇਖ ਕੇ ਦੰਗ ਰਹਿ ਗਈਆਂ। ਜੈਪੁਰ ਦੇ ਰਹਿਣ ਸਹਿਣ ਅਤੇ ਸਭਿਆਚਾਰ ਤੋਂ ਵੀ ਵਿਦਿਆਰਥਣਾਂ ਬਹੁਤ ਹੀ ਪ੍ਰਭਾਵਿਤ ਹੋਈਆਂ ਅਤੇ ਇੱਥੋਂ ਦੇ ਖਾਣੇ ਦਾਲ-ਬਾਟੀ ਅਤੇ ਚੂਰਮੇ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਆਗਰੇ ਦਾ ਪੇਠਾ ਵੀ ਵਿਦਿਆਰਥਣਾਂ ਨੂੰ ਬਹੁਤ ਪਸੰਦ ਆਇਆ। ਇਸ ਯਾਤਰਾ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਢੱਡਾ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਨਾ ਸਿਰਫ ਵਿਦਿਆਰਥਣਾਂ ਨੂੰ ਪੂਰੇ ਡਸਿਪਲਨ ਵਿਚ ਰੱਖਿਆ, ਸਗੋਂ ਇਸ ਗੱਲ ਦਾ ਵੀ ਪੂਰਾ ਖਿਆਲ ਕੀਤਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਰਹਿਣ ਅਤੇ ਖਾਣ ਪੀਣ ਦੀ ਮੁਸ਼ਕਿਲ ਨਾ ਆਵੇ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਟੂਰ ਤੋਂ ਗਦਗਦ ਹੋ ਕੇ ਕਿਹਾ ਕਿ ਚੇਅਰਮੈਨ ਚਰਨਜੀਤ ਵਾਲੀਆ ਨੇ ਇਕ ਪਰਿਵਾਰ ਦੀ ਤਰ੍ਹਾਂ ਉਨ੍ਹਾਂ ਦਾ ਖਿਆਲ ਰੱਖਿਆ ਅਤੇ ਉਨ੍ਹਾਂ ਨੇ ਇਸ ਟੂਰ ਦਾ ਇੰਨਾ ਜ਼ਿਆਦਾ ਆਨੰਦ ਲਿਆ ਕਿ ਇਹ ਟੂਰ ਤਹਿ ਜ਼ਿੰਦਗੀ ਉਨ੍ਹਾਂ ਦੀਆਂ ਯਾਦਾਂ ਵਿਚ ਸੰਜੋਇਆ ਗਿਆ ਹੈ। ਇਸ ਮੌਕੇ ਸਟਾਫ ਦੀ ਇਕ ਮੈਂਬਰ ਨੇ ਕਿਹਾ ਕਿ ਉਸਨੇ ਪਹਿਲਾਂ ਖੁਦ ਨਰਸਿੰਗੀ ਦੀ ਪੜ੍ਹਾਈ ਕੀਤੀ ਹੈ ਪਰ ਕਿਸੇ ਵੀ ਸੰਸਥਾ ਨੇ ਉਨ੍ਹਾਂ ਦਾ ਅਜਿਹਾ ਟੂਰ ਨਹੀਂ ਸੀ ਕਰਵਾਇਆ। ਟੂਰ ਤੋਂ ਵਾਪਸ ਆਈਆਂ ਵਿਦਿਆਰਥਣਾਂ ਐਮ ਐਸ ਸੀ ਦੀਆਂ ਦੀਕਸ਼ਾ, ਰਿਤਿਕਾ, ਸਿਲਪਾ, ਜਯੋਤਸਨਾ, ਸ਼ਾਲੂ, ਪੋਸਟ ਬੇਸਿਕ ਬੀ ਐਸ ਸੀ ਨਰਸਿੰਗ ਦੂਜਾ ਸਾਲ ਦੀਆਂ ਵਿਦਿਆਰਥਣਾਂ ਨੈਂਸੀ, ਅੰਮ੍ਰਿਤ ਕੌਰ, ਸ਼ਿਵਾਨੀ, ਨੇ ਆਪਣੇ ਯਾਤਰਾ ਦੇ ਤਜ਼ਰਬੇ ਸਾਂਝੇ ਕਰਦਿਆਂ ਜੈਪੁਰ ਵਿਖੇ ਡਬਲ ਡੈਕਰ ਬੱਸ ਵਿਚ ਕੀਤੇ ਟੂਰ ਨੂੰ ਯਾਦਗਾਰੀ ਦੱਸਿਆ। ਉਨ੍ਹਾਂ ਤਾਜਮਹਿਲ ਦੀ ਖੂਬਸੂਰਤੀ ਨੂੰ ਬੇਮਿਸਾਲ ਦੱਸਿਆ ਅਤੇ ਜੈਪੁਰ ਦੇ ਖਾਣੇ, ਰਾਜਸਥਾਨੀ ਡਾਂਸ ਦੀ ਰੱਜ ਕੇ ਸ਼ਲਾਘਾ ਕੀਤੀ। ਇਸ ਮੌਕੇ ਇਨ੍ਹਾਂ ਸਾਰੀਆਂ ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਅਜਿਹਾ ਮਨੋਰੰਜਕ ਟੂਰ ਨਹੀਂ ਕੀਤਾ ਜਿਸ ਵਿਚ ਉਨ੍ਹਾਂ ਨੂੰ ਪੂਰੀ ਸੁਰੱਖਿਆ ਵੀ ਮਿਲੀ ਹੋਵੇ ਅਤੇ ਇੰਝ ਮਹਿਸੂਸ ਹੋਇਆ ਹੋਵੇ ਕਿ ਉਹ ਆਪਣੇ ਪਰਿਵਾਰ ਨਾਲ ਹੀ ਟੂਰ ਕਰ ਰਹੀਆਂ ਹਨ। ਉਨ੍ਹਾਂ ਇਸ ਮੌਕੇ ਖਾਸ ਤੌਰ ਤੇ ਸੰਸਥਾ ਵਲੋਂ ਵਿਦਿਆਰਥਣਾਂ ਦੇ ਰਹਿਣ ਅਤੇ ਖਾਣ ਪੀਣ ਦੇ ਪ੍ਰਬੰਧਾਂ ਦੀ ਵੀ ਬਹੁਤ ਸ਼ਲਾਘਾ ਕਰਦਿਆਂ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੂੰ ਹਾਲੇ ਇਕ ਹੋਰ ਟੂਰ ਕਰਵਾਇਆ ਜਾਵੇਗਾ ਅਤੇ ਇਹ ਟੂਰ ਵੀ ਪੂਰਾ ਮਨੋਰੰਜਕ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ