ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿੱਚ ‘ਨਰਸਿੰਗ ਹਫ਼ਤੇ’ ਦੀ ਰਸਮੀ ਸ਼ੁਰੂਆਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਈਟੈਂਗਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਮੋਹਾਲੀ ਵਿਖੇ ‘ਨਰਸਿੰਗ ਹਫਤੇ’ ਦੀ ਅਰੰਭਤਾ ਕੀਤੀ ਗਈ। ਪ੍ਰੋਗਰਾਮ ਦਾ ਉਦਘਾਟਨ, ਮੁੱਖ ਮਹਿਮਾਨ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਅਤੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਬੀ.ਐਸ.ਸੀ ਨਰਸਿੰਗ ਭਾਗ ਦੂਜੇ ਦੀ ਵਿਦਿਆਰਥਣ ਰਹਿਮਤ ਕੌਰ ਨੇ ਸਵਾਗਤੀ ਭਾਸ਼ਣ ਨਾਲ ਕੀਤੀ। ਅਸਿਸਟੈਂਟ ਪ੍ਰੋਫੈਸਰ ਲਖਪ੍ਰੀਤ ਕੌਰ ਨੇ ਨਰਸਿੰਗ ਹਫਤੇ ਦੌਰਾਨ ਹੋਣ ਵਾਲੀਆਂ ਵੱਖ-ਵੱਖ ਗਤੀਧਿੀਆਂ ਬਾਰੇ ਜਾਣੂੰ ਕਰਵਾਇਆ।
ਇਸ ਮੌਕੇ ਬੀ.ਐਸ.ਸੀ ਨਰਸਿੰਗ, ਜੀ.ਐਨ.ਐਮ ਅਤੇ ਏ.ਐਨ.ਐਮ ਵਿਚ ਦਾਖ਼ਲ ਹੋਈਆਂ ਭਾਗ ਪਹਿਲੇ ਦੀਆਂ ਵਿਦਿਆਰਥਣਾਂ ਨੇ ਅਸਿਸਟੈਂਟ ਪ੍ਰੋਫੈਸਰ ਸੋਨੀਆ ਸ਼ਰਮਾ ਦੀ ਅਗਵਾਈ ਹੇਠ ‘ਸੰਹੁ ਚੁੱਕ’ ਸਮਾਗਮ ਵਿਚ ਹਿੱਸਾ ਲਿਆ। ਵਿਦਿਆਰਥਣਾਂ ਨੂੰ ਨਰਸਿੰਗ ਦੇ ਕਿੱਤੇ ਵੱਲ ਪ੍ਰੇਰਿਤ ਕਰਨ ਲਈ, ਮਾਡਰਨ ਨਰਸਿੰਗ ਦੇ ਸੰਸਥਾਪਕ ਫਲੋਰੈਂਸ ਨਾਇਟੈਂਗਲ ਦੀ ਜੀਵਨੀ ਤੇ ਆਧਾਰਿਤ ਇਕ ਫਿਲਮ ਵੀ ਦਿਖਾਈ ਗਈ। ਜੀ.ਐਨ.ਐਮ ਭਾਗ ਪਹਿਲੇ ਅਤੇ ਬੀ.ਐਸ.ਸੀ ਭਾਗ ਦੂਜੇ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਪ੍ਰੋਫੈਸ਼ਨ ਵਿਚ ਨਰਸ ਦੇ ਰੋਲ (ਇਕ ਡਾਕਟਰ ਦੀ ਸਹਾਇਕ ਤੋਂ ਸ਼ੂਰੂ ਹੋਕੇ ਇਕ ਸੁਤੰਤਰ ਨਰਸ ਪ੍ਰੈਕਟਿਸ਼ਨਰ ਤੱਕ ਨਰਸ ਦੀ ਬਦਲੀ ਭੂਮਿਕਾ) ਨੂੰ ਦਰਸਾਉਂਦਾ ਖੂਬਸੂਰਤ ਨਾਟਕ ਪੇਸ਼ ਕੀਤਾ। ਇਸ ਨਾਟਕ ਵਿੱਚ ਨਰਸਿੰਗ ਦੁਆਰਾ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਮਰੀਜਾਂ ਦੀ ਦੇਖਭਾਲ ਵਿਚ ਨਰਸਾਂ ਦੇ ਸਭ ਤੋਂ ਅਹਿਮ ਰੋਲ ਤੇ ਵੀ ਚਾਨਣਾ ਪਾਇਆ ਗਿਆ।
ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਸਮੂਹ ਨਰਸਿੰਗ ਵਿਦਿਆਰਥਣਾਂ ਨੂੰ ਨਰਸਿੰਗ ਹਫਤੇ ਦੀ ਵਧਾਈ ਦਿੰਦਿਆਂ ਉਹਨਾਂ ਨੂੰ ਨਿਸਵਾਰਥ ਭਾਵਨਾਂ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਫਲੋਰੈਂਸ ਨਾਇਟੈਂਗਲ ਦੇ ਦਿਖਾਏ ਰਸਤੇ ਤੇ ਚਲਣ ਦਾ ਸੰਦੇਸ਼ ਦਿਤਾ। ਪ੍ਰੋਗਰਾਮ ਦੇ ਅੰਤ ਵਿੱਚ ਬੀਐਸਸੀ ਭਾਗ ਚੌਥੇ ਦੀ ਵਿਦਿਆਰਥਣ ਤਰਨਜੀਤ ਕੌਰ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ, ਅਧਿਆਪਕਾਵਾਂ ਅਤੇ ਸਮੂਹ ਵਿਦਿਆਰਥਣਾਂ ਦੇ ਯੋਗਦਾਨ ਲਈ ਉਹਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…