
ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਬੁੱਧਵਾਰ ਨੂੰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਮਾਤਾ ਸੁਰਜੀਤ ਕੌਰ ਪਤਨੀ ਗਿਆਨੀ ਗੁਰਨਾਮ ਸਿੰਘ ਜੋ ਪਿਛਲੇ ਦਿਨੀਂ ਅਕਾਲੀ ਚਲਾਣਾ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਭਲਕੇ 25 ਅਗਸਤ (ਬੁੱਧਵਾਰ) ਨੂੰ ਇੱਥੋਂ ਦੇ ਗੁਰਦੁਆਰਾ ਸੰਤ ਪ੍ਰੀਤਮ ਜੀ ਉਦਾਸੀਨ ਕੁਟੀਆ, ਸੈਕਟਰ-77 (ਮੁਹਾਲੀ) ਵਿਖੇ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ ਡੇਢ ਵਜੇ ਤੱਕ ਹੋਵੇਗੀ। ਇਹ ਜਾਣਕਾਰੀ ਦਲਜਿੰਦਰ ਸਿੰਘ ਪੰਜਾਬ ਪੁਲੀਸ (ਮੁੱਖ ਸੇਵਾਦਾਰ ਉਦਾਸੀਨ ਕੁਟੀਆ), ਨੰਬਰਦਾਰ ਹਰਸੰਗਤ ਸਿੰਘ, ਸਾਬਕਾ ਕੋਂਸਲਰ ਕਮਲਜੀਤ ਕੌਰ ਅਤੇ ਰੀਅਲ ਅਸਟੇਟ ਦੇ ਕਾਰੋਬਾਰੀ ਪਿਆਰਾ ਸਿੰਘ ਨੇ ਦਿੱਤੀ।