ਮੁੱਲਾਂਪੁਰ ਗਰੀਬਦਾਸ ਦਾ ਜ਼ਮੀਨੀ ’ਤੇ ਕਬਜ਼ਾ ਕਰਨ ਦਾ ਵਿਵਾਦ ਭਖਿਆ

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦੋਸ਼ ਨਕਾਰੇ, ਅਦਾਲਤੀ ਹੁਕਮਾਂ ’ਤੇ ਸਬੰਧਤ ਵਿਅਕਤੀ ਕੀਤੀ ਕੰਧ ਦੀ ਉਸਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ
ਮੁੱਲਾਂਪੁਰ ਗਰੀਬ ਦਾਸ ਵਿਖੇ ਦੋ ਧਿਰਾਂ ਵਿਚਾਲੇ ਚਲ ਰਿਹਾ ਜਮੀਨੀ ਵਿਵਾਦ ਕਾਫੀ ਭਖ ਗਿਆ ਹੈ। ਅੱਜ ਮੁੱਲਾਂਪੁਰ ਗਰੀਬਦਾਸ ਵਿਖੇ 70 ਗੁਣਾ 66 ਫੁੱਟ ਜਮੀਨ ਦੇ ਅਸਲੀ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਹੇਮੰਤ ਕੁਮਾਰ ਅਤੇ ਅਰਵਿੰਦ ਕੁਮਾਰ ਪੁਤਰ ਦਵਾਰਕਾ ਦਾਸ ਨੇ ਇਕ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਉਹ ਮੁੱਲਾਂਪੁਰ ਗਰੀਬਦਾਸ ਵਿਖੇ ਪੱਕੇ ਵਸਨੀਕ ਹਨ। ਉਹਨਾਂ ਨੇ ਉਥੇ 1973 ਵਿੱਚ 70 ਗੁਣਾ 66 ਫੁੱਟ ਜਮੀਨ ਖਰੀਦੀ ਸੀ ਤੇ ਪਿਛਲੇ 44 ਸਾਲਾਂ ਤੱੋ ਉਹ ਉਸ ਜਮੀਨ ਉਪਰ ਕਾਬਜ ਹਨ। ਇਸ ਜਮੀਨ ਉਪਰ ਉਹਨਾਂ ਨੇ ਆਪਣੇ ਰਿਹਾਇਸ਼ੀ ਮਕਾਨ ਅਤੇ ਦੁਕਾਨਾਂ ਪਾਈਆਂ ਹੋਈਆਂ ਹਨ ਅਤੇ ਉਹ ਆਪਣੇ ਪਰਿਵਾਰਾਂ ਸਮੇਤ ਉਥੇ ਰਹਿ ਰਹੇ ਹਨ।
ਉਹਨਾਂ ਦੋਸ਼ ਲਾਇਆ ਕਿ ਪਿੰਡ ਦੇ ਹੀ ਇਕ ਵਿਅਕਤੀ ਨੇ ਆਪਣੇ ਪਰਿਵਾਰ ਅਤੇ ਕੁੱਝ ਬਾਹਰੀ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਬੀਤੇ ਦਿਨੀਂ ਉਹਨਾਂ ਦੀਆਂ ਦੁਕਾਨਾਂ ਉਪਰ ਹਮਲਾ ਕਰਕੇ ਕੀਮਤੀ ਸਮਾਨ ਦੀ ਭੰਨਤੋੜ ਕੀਤੀ ਅਤੇ ਧੱਕੇ ਨਾਲ ਹੀ ਉਹਨਾਂ ਦੀਆਂ ਦੁਕਾਨਾਂ ਅੱਗੇ 66 ਫੁੱਟ ਲੰਬੀ ਦੀਵਾਰ ਬਣਾ ਦਿਤੀ। ਉਹਨਾਂ ਕਿਹਾ ਕਿ ਉਸਨੇ ਇਹ ਸਭ ਕੁਝ ਇਕ ਸਾਬਕਾ ਵਿਧਾਇਕ ਦੀ ਸ਼ਹਿ ਉਪਰ ਅਤੇ ਪੁਲੀਸ ਦੀ ਕਥਿਤ ਮਿਲੀਭੁਗਤ ਨਾਲ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਿਅਕਤੀ ਉਹਨਾਂ ਦੀ ਜਮੀਨ ਉਪਰ ਧੱਕੇ ਨਾਲ ਹੀ ਕਬਜਾ ਕਰਨਾ ਚਾਹੁੰਦਾ ਹੈ, ਜਦੋੱਕਿ ਪਿਛਲੇ 44 ਸਾਲਾਂ ਤੋੱ ਹੀ ਉਹ ਖੁਦ ਮਾਲਕ ਹਨ ਅਤੇ ਉਥੇ ਹੀ ਰਹਿ ਰਹੇ ਹਨ।
ਉਹਨਾਂ ਕਿਹਾ ਕਿ ਇਹ ਵਿਅਕਤੀ ਉਹਨਾਂ ਖਿਲਾਫ ਦੋ ਵੱਖ ਵੱਖ ਅਦਾਲਤਾਂ ਵਿਚ ਕੇਸ ਵੀ ਕਰ ਚੁਕਿਆ ਹੈ ਪਰ ਦੋਵਾਂ ਅਦਾਲਤਾਂ ਦਾ ਹੀ ਫੈਸਲਾ ਉਹਨਾਂ ਦੇ ਹੱਕ ਵਿਚ ਹੋਇਆ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਦੀ ਜਮੀਨ ਉਪਰ ਨਜਾਇਜ ਕਬਜਾ ਕਰਨ ਦਾ ਯਤਨ ਕਰਨ ਵਾਲੇ ਅਤੇ ਉਹਨਾਂ ਦੀਆਂ ਦੁਕਾਨਾਂ ਅੱਗੇ ਧੱਕੇ ਨਾਲ ਹੀ ਦੀਵਾਰ ਕੱਢਣ ਵਾਲੇ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਧਰ, ਦੂਜੇ ਪਾਸੇ ਸੰਪਰਕ ਕਰਨ ’ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਅਰਵਿੰਦ ਕੁਮਾਰ ਵੱਲੋਂ ਉਹਨਾਂ ਉੱਪਰ ਲਗਾਏ ਗਏ ਸਾਰੇ ਇਲਜਾਮਾਂ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਦੱਸਿਆ ਹੈ। ਉਹਨਾਂ ਕਿਹਾ ਕਿ ਆਪਣੇ ਪੂਰੇ ਸਿਆਸੀ ਜੀਵਨ ਦੌਰਾਨ ਉਹਨਾਂ ਨੇ ਨਾ ਕਦੇ ਗਲਤ ਕੰਮ ਕੀਤਾ ਹੈ ਅਤੇ ਨਾ ਕਦੇ ਗਲਤ ਕੰਮ ਕਰਨ ਵਾਲੇ ਦੀ ਸਪੋਰਟ ਹੀ ਕੀਤੀ ਹੈ। ਉਹਨਾਂ ਕਿਹਾ ਕਿ ਜਿੱਥੋਂ ਉਹਨਾਂ ਨੂੰ ਜਾਣਕਾਰੀ ਹੈ ਕਿ ਜਰਨੈਲ ਸਿੰਘ ਵੱਲੋਂ ਮਾਣਯੋਗ ਅਦਾਲਤੀ ਹੁਕਮ ਹਾਸਲ ਹੋਣ ਤੋਂ ਬਾਅਦ ਇਸ ਥਾਂ ਤੇ ਦੀਵਾਰ ਦੀ ਉਸਾਰੀ ਕੀਤੀ ਹੈ ਅਤੇ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…