nabaz-e-punjab.com

ਮੈਕਸ ਹਸਪਤਾਲ ਵੱਲੋਂ 100 ਵਾਟ ਦੀ ਨਵੀਂ ਲੇਜਰ ਮਸ਼ੀਨ ਦੀ ਵਰਤੋਂ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ
ਮੈਕਸ ਹਸਪਤਾਲ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਨਵੀਂ 100 ਵਾਟ ਦੀ ਲੇਜਰ ਮਸ਼ੀਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਕਸ ਹਸਪਤਾਲ ਦੇ ਯੂਰੋਲਾਜੀ ਐੱਡ ਅੱੈਡ੍ਰੋਲਾਜੀ ਵਿਭਾਗ ਦੇ ਨਿਰਦੇਸ਼ਕ ਡਾ. ਆਰ.ਐਸ. ਰਾਏ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਭਾਵੇਂ ਕੁਝ ਸੰਸਥਾਵਾਂ ਵੱਲੋਂ ਟਰਾਈ ਸਿਟੀ ਵਿੱਚ ਲੇਜਰ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਉਹ ਸਾਰੀਆਂ ਮਸ਼ੀਨਾਂ 80 ਵਾਟ ਦੀਆਂ ਹਨ ਪਰ ਮੈਕਸ ਹਸਪਤਾਲ ਵਲੋੱ ਜੋ ਮਸ਼ੀਨ ਵਰਤੋ ਵਿਚ ਲਿਆਉਣੀ ਸ਼ੁਰੂ ਕਰ ਦਿਤੀ ਗਈ ਹੈ, ਉਹ 100 ਵਾਟ ਦੀ ਹੈ। ਉਹਨਾਂ ਕਿਹਾ ਕਿ ਟ੍ਰਾਈਸਿਟੀ ਵਿਚ ਮੈਕਸ ਹਸਪਤਾਲ ਹੀ ਅਜਿਹਾ ਪਹਿਲਾ ਹਸਪਤਾਲ ਹੈ ਜਿਥੇ ਕਿ 100 ਵਾਟ ਦੀ ਲੇਜਰ ਮਸ਼ੀਨ ਹੈ। ਉਹਨਾਂ ਕਿਹਾ ਕਿ ਇਸ ਮਸ਼ੀਨ ਨਾਲ ਦਿਨਾਂ ਦਾ ਕੰਮ ਘੰਟਿਆਂ ਵਿਚ ਹੋਣ ਲੱਗ ਪਿਆ ਹੈ ਅਤੇ ਮਰੀਜ਼ਾਂ ਨੂੰ ਵੀ ਇਸ ਮਸ਼ੀਨ ਨਾਲ ਕਾਫੀ ਰਾਹਤ ਮਿਲ ਰਹੀ ਹੈ। ਉਹਨਾ ਕਿਹਾ ਕਿ ਇਸ ਮਸ਼ੀਨ ਦੀ ਵਰਤੋ ਨਾਲ ਪ੍ਰੋਸਟੈਟ ਗ੍ਰੰਥੀ ਵੱਡੀ ਹੋ ਜਾਣ ਜਾਂ ਮੂਤਰਾਸ਼ਯ ਦੇ ਟਿਊਮਰ ਨਾਲ ਪੀੜਤ ਮਰੀਜਾਂ ਨੂੰ ਬਹੁਤ ਲਾਭ ਪਹੁੰਚੇਗਾ।
ਇਸ ਮੌਕੇ ਮੈਕਸ ਹਸਪਤਾਲ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸ੍ਰੀ ਸੰਦੀਪ ਡੋਗਰਾ ਨੇ ਦਸਿਆ ਕਿ ਇਸ ਨਵੀਂ ਮਸ਼ੀਨ ਨਾਲ ਮੂਤਰ ਰੋਗ ਵਿਭਾਗ ਦੇ ਨਾਲ ਹੀ ਨਿਊਰੋਸਰਜਰੀ, ਈਐਨਟੀ, ਪੇਟ ਅਤੇ ਅੰਤੜੀਆਂ ਦੀ ਸਰਜਰੀ ਵਿੱਚ ਵੀ ਮੁਸ਼ਕਲ ਅਪਰੇਸ਼ਨ ਕਰਨ ਵਿੱਚ ਆਸਾਨੀ ਹੋਵੇਗੀ। ਉਹਨਾਂ ਕਿਹਾ ਕਿ ਇਸ ਮਸ਼ੀਨ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੀ ਸਰਜਰੀ ਇਕ ਛੋਟਾ ਜਿਹਾ ਚੀਰਾ ਲਗਾ ਕੇ ਹੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਮਸ਼ੀਨ ਛੋਟੇ ਟਿਊਮਰ ਅਤੇ ਪੀਕ ਨੂੰ ਵੀ ਬਾਹਰ ਕੱਢ ਦਿੰਦੀ ਹੈ। ਇਸ ਮਸ਼ੀਨ ਨਾਲ ਅਪਰੇਸ਼ਨ ਕਰਨ ਵੇਲੇ ਫਾਲਤੂ ਖੂਨ ਨਹੀਂ ਵਹੇਗਾ ਅਤੇ ਸਟੋਨ ਕੱਢਣ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ।
ਜਦੋਂ ਉਨ੍ਹਾਂ ਨੂੰ ਪੱੁਛਿਆ ਗਿਆ ਕਿ ਕੁਝ ਲੋਕ ਕਹਿੰਦੇ ਹਨ ਕਿ ਪੱਥਰੀ ਦੇ ਇਲਾਜ ਲਈ ਬੀਅਰ ਅਤੇ ਪਾਣੀ ਦੀ ਵਧੇਰੇ ਵਰਤੋ ਕਰਨੀ ਚਾਹੀਦੀ ਹੈ ਕੀ ਇਹ ਸੱਚ ਹੈ ਤਾਂ ਉਹਨਾਂ ਕਿਹਾ ਕਿ ਬੀਅਰ ਅਤੇ ਪਾਣੀ ਦੀ ਵਧੇਰੇ ਵਰਤੋ ਨਾਲ ਸਿਰਫ 5 ਐਮ ਐਮ ਪੱਥਰੀ ਨੂੰ ਹੀ ਫਰਕ ਪੈਂਦਾ ਹੈ ਪਰ ਵੱਡੇ ਅਕਾਰ ਦੀਆਂ ਪੱਥਰੀਆਂ ਨੁੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਨਵੀਂ ਮਸ਼ੀਨ ਨਾਲ ਹਰ ਤਰਾਂ ਦੇ ਅੌਖੇ ਅਪਰੇਸ਼ਨ ਕਰਨੇ ਹੁਣ ਆਸਾਨ ਹੋ ਗਏ ਹਨ। ਇਸ ਮੌਕੇ ਪੀ ਜੀ ਆਈ ਐਮ ਈ ਆਰਾ ਦੇ ਸਾਬਕਾ ਨਿਰਦੇਸਕ ਪ੍ਰੋ ਐਸ ਕੇ ਸ਼ਰਮਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …