ਮਕੈਨੀਕਲ ਸਵੀਪਿੰਗ ਦੀ ਪ੍ਰੀ ਬਿੱਡ ਸਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੰਪਨੀਆਂ ਦੇ ਸੁਣੇ ਇਤਰਾਜ਼

18 ਮਈ ਤੱਕ ਲਏ ਜਾਣਗੇ ਟੈਂਡਰ, 19 ਮਈ ਨੂੰ ਖੁੱਲ੍ਹੇ ਜਾਣਗੇ ਟੈਂਡਰ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੋਮਵਾਰ ਨੂੰ ਨਿੱਜੀ ਦਿਲਚਸਪੀ ਲੈਂਦੇ ਹੋਏ ਮਕੈਨੀਕਲ ਸਵੀਪਿੰਗ ਦੇ ਕੰਮ ਲਈ ਪ੍ਰੀ-ਬਿੱਡ ਸਬੰਧੀ ਕੰਪਨੀਆਂ ਦੇ ਇਤਰਾਜ਼ ਸੁਣੇ। ਅੱਜ ਪ੍ਰੀ-ਬਿੱਡ ਵਿੱਚ ਤਿੰਨ ਕੰਪਨੀਆਂ ਗਰੀਨਵੀਰੋ, ਲਾਇਨ ਸਰਵਿਸਿਜ਼ ਅਤੇ ਪਿਆਰਾ ਸਿੰਘ ਐਂਡ ਸੰਨਜ਼ ਨੇ ਹਿੱਸਾ ਲਿਆ। ਮਕੈਨੀਕਲ ਸਵੀਪਿੰਗ ਦੀ ਪ੍ਰੀ-ਬਿੱਡ ਬਾਰੇ ਅੱਜ ਮੇਅਰ ਜੀਤੀ ਸਿੱਧੂ ਨੇ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਐਸਈ ਹਰਕੀਰਤ ਸਿੰਘ, ਮੈਡੀਕਲ ਅਫ਼ਸਰ ਡਾ. ਤਮੰਨਾ ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਰਹੇ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਮਕੈਨੀਕਲ ਸਵੀਪਿੰਗ ਸਬੰਧੀ ਟੈਂਡਰ ਭਰਨ ਦੀ ਆਖ਼ਰੀ ਤਰੀਕ 18 ਮਈ ਹੈ ਅਤੇ 19 ਮਈ ਨੂੰ ਇਹ ਟੈਂਡਰ ਖੋਲ੍ਹੇ ਜਾਣਗੇ। ਉਸ ਤੋਂ ਬਾਅਦ ਮਕੈਨੀਕਲ ਸਵੀਪਿੰਗ ਦਾ ਕੰਮ ਠੇਕੇ ’ਤੇ ਦਿੱਤਾ ਜਾਵੇਗਾ। ਇਸ ਵਾਰ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਾਲ-ਨਾਲ ‘ਬੀ’ ਸੜਕਾਂ ਉੱਤੇ ਵੀ ਸਫ਼ਾਈ ਦਾ ਕੰਮ ਮਕੈਨੀਕਲ ਸਵੀਪਿੰਗ ਰਾਹੀਂ ਕਰਵਾਇਆ ਜਾਵੇਗਾ ਜਦੋਂਕਿ ‘ਸੀ’ ਸੜਕਾਂ ਦੀ ਸਫ਼ਾਈ ਦਾ ਕੰਮ ਮੈਨੂਅਲ ਤਰੀਕੇ ਰਾਹੀਂ ਸਫ਼ਾਈ ਕਰਮਚਾਰੀ ਕਰਨਗੇ। ਉਨ੍ਹਾਂ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਦੇਣ ਉਪਰੰਤ ਮੁੱਖ ਸੜਕਾਂ ਉੱਤੇ ਲਗਾਏ ਗਏ ਸਫ਼ਾਈ ਸੇਵਕਾਂ ਨੂੰ ਵਾਪਸ ਸੜਕਾਂ ਦੀ ਸਫ਼ਾਈ ਲਈ ਭੇਜਿਆ ਜਾਵੇਗਾ। ਜਿਸ ਨਾਲ ਸ਼ਹਿਰ ਦੀ ਸਫ਼ਾਈ ਨੂੰ ਵੱਡਾ ਹੁਲਾਰਾ ਮਿਲੇਗਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਮਕੈਨੀਕਲ ਸਫ਼ਾਈ ਦਾ ਠੇਕਾ ਖ਼ਤਮ ਹੋਣ ਕਾਰਨ ਮੁੱਖ ਸੜਕਾਂ ਦੀ ਸਫ਼ਾਈ ਨਹੀਂ ਹੋ ਸਕੀ ਸੀ ਅਤੇ ਪੱਤਝੜ ਕਾਰਨ ਵੱਡੀ ਗਿਣਤੀ ਵਿੱਚ ਦਰਖਤਾਂ ਦੇ ਪੱਤੇ ਸੜਕਾਂ ਉੱਤੇ ਡਿੱਗਣ ਕਾਰਨ ਸ਼ਹਿਰ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਅੰਦਰੂਨੀ ਸੜਕਾਂ ’ਤੇ ਸਫ਼ਾਈ ਦਾ ਕੰਮ ਕਰਨ ਵਾਲੇ ਸਫ਼ਾਈ ਕਾਮਿਆਂ ਨੂੰ ਮੁੱਖ ਸੜਕ ’ਤੇ ਸਫ਼ਾਈ ਦੇ ਕੰਮ ’ਤੇ ਲਾਇਆ ਗਿਆ ਸੀ। ਜਿਸ ਕਾਰਨ ਮੁਹਾਲੀ ਵਿੱਚ ਕਈ ਦਿਨ ਸਫ਼ਾਈ ਵਿਵਸਥਾ ਪ੍ਰਭਾਵਿਤ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…