ਮੇਅਰ ਜੀਤੀ ਸਿੱਧੂ ਨੇ ਵੱਖ-ਵੱਖ ਪਿੰਡਾਂ ਵਿੱਚ ਬਲਬੀਰ ਸਿੱਧੂ ਦੇ ਹੱਕ ਵਿੱਚ ਕੀਤੀਆਂ ਚੋਣ ਮੀਟਿੰਗਾਂ

ਬਲਬੀਰ ਸਿੱਧੂ ਦੇਖੇ ਪਰਖੇ ਤੇ ਵਿਸ਼ਵਾਸ ’ਤੇ ਖਰੇ ਉਤਰਨ ਵਾਲੇ ਆਗੂ, ਕੁਲਵੰਤ ਸਿੰਘ ਲੋਕਾਂ ਦਾ ਨਕਾਰਿਆ ਆਗੂ: ਜੀਤੀ ਸਿੱਧੂ

ਕੁਲਵੰਤ ਸਿੰਘ ਦੇ ਸਤਾਏ ਹੋਏ ਵਾਰਡ ਵਾਸੀ ਹੀ ਖੁਦ ਕਰ ਰਹੇ ਹਨ ਲੋਕਾਂ ਨੂੰ ਜਾਗਰੂਕ, ਇਸ ਦੇ ਝਾਂਸੇ ਵਿੱਚ ਨਾ ਆਇਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦੇ ਮੁਹਾਲੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਵਿਚਾਲੇ ਜੇਕਰ ਤੁਲਨਾ ਕੀਤੀ ਜਾਵੇ ਤਾਂ ਬਲਬੀਰ ਸਿੰਘ ਸਿੱਧੂ ਜਿੱਥੇ ਇਸ ਹਲਕੇ ਦੇ ਲੋਕਾਂ ਦੇ ਦੇਖੇ ਪਰਖੇ ਅਤੇ ਵਿਸ਼ਵਾਸ ਤੇ ਖਰੇ ਉਤਰੇ ਹੋਏ ਆਗੂ ਹਨ ਜੋ ਹਰ ਸਮੇਂ ਲੋਕਾਂ ਲਈ ਉਪਲੱਬਧ ਹਨ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਹਨ, ਉੱਥੇ ਦੂਜੇ ਪਾਸੇ ਕੁਲਵੰਤ ਸਿੰਘ ਨੂੰ ਵੀ ਲੋਕਾਂ ਨੇ ਪਰਖਿਆ ਹੋਇਆ ਹੈ ਜਿਨ੍ਹਾਂ ਨੇ ਉਸ ਨੂੰ ਐਮ ਸੀ ਦੀਆਂ ਚੋਣਾਂ ਵਿੱਚ ਜਿਤਾਇਆ ਸੀ ਅਤੇ ਕਾਂਗਰਸ ਪਾਰਟੀ ਦੀ ਬਦੌਲਤ ਉਹ ਮੇਅਰ ਬਣਿਆ ਸੀ ਪਰ ਉਸ ਨੇ ਕਦੇ ਲੋਕਾਂ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਿਆ ਲੋਕਾਂ ਦੀਆਂ ਦੁੱਖ ਤਕਲੀਫਾਂ ਤੋਂ ਉਸਨੇ ਕੀ ਹੱਲ ਕਰਨੀਆਂ ਸਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੂੰ 2021 ਦੀਆਂ ਨਗਰ ਨਿਗਮ ਚੋਣਾਂ ਵਿੱਚ ਉਸ ਦੇ ਵਾਰਡ ਦੇ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ ਤੇ ਲੋਕਾਂ ਦੇ ਨਕਾਰੇ ਹੋਏ ਆਗੂ ਨੂੰ ਸਿਰਫ ਇਕ ਧਨਾਢ ਅਤੇ ਵਿਅਕਤੀ ਹੋਣ ਕਾਰਨ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਜਿਸ ਤੋਂ ਆਮ ਆਦਮੀ ਪਾਰਟੀ ਦਾ ਕਿਰਦਾਰ ਵੀ ਸਾਫ਼ ਹੋ ਜਾਂਦਾ ਹੈ ਇੱਥੇ ਇਹ ਕਿੰਨੀ ਕੁ ਆਮ ਲੋਕਾਂ ਦੀ ਪਾਰਟੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਹੁਣ ਕੋਈ ਤਜਰਬਾ ਕਰਨ ਦਾ ਨਹੀਂ ਹੈ ਕਿਉਂਕਿ ਲੋਕ ਪਹਿਲਾਂ ਹੀ ਕੁਲਵੰਤ ਸਿੰਘ ਵਰਗੇ ਆਗੂ ਨੂੰ ਜਿਤਾ ਕੇ ਬਹੁਤ ਮਾੜਾ ਤਜਰਬਾ ਹਾਸਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੇ ਵਾਰਡ ਦੇ ਲੋਕ ਖੁਦ ਹਲਕੇ ਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਸ ਦੀ ਅਸਲੀਅਤ ਬਿਆਨ ਕਰ ਰਹੇ ਹਨ ਤਾਂ ਜੋ ਮੁਹਾਲੀ ਦੇ ਲੋਕ ਇਸ ਦੇ ਝਾਂਸੇ ਆਉਣ ਦੀ ਗਲਤੀ ਨਾ ਕਰਨ। ਇਨ੍ਹਾਂ ਰੈਲੀਆਂ ਵਿੱਚ ਜੰਗ ਬਹਾਦਰ ਸਿੰਘ ਕੁੰਭੜਾ, ਅਜੈਬ ਸਿੰਘ ਬਾਕਰਪੁਰ, ਬਲਬੀਰ ਸਿੰਘ ਗੋਬਿੰਦਗੜ੍ਹ, ਰਮਸ਼ੇਰ, ਨਾਜ਼ਰ ਸਿੰਘ ਪੰਚ, ਸਵਰਨ ਸਿੰਘ, ਅਸ਼ੋਕ ਕੁਮਾਰ ਸਾਬਕਾ ਪੰਚ, ਬੰਟੀ, ਇੰਦਰਪੁਰੀ ਜਗੀਰ ਪੰਚ ਤੇ ਹੋਰ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…