ਮੇਅਰ ਜੀਤੀ ਸਿੱਧੂ ਨੇ ਵੱਖ-ਵੱਖ ਥਾਵਾਂ ’ਤੇ ਸ਼ੁਰੂ ਕਰਵਾਏ 1.5 ਕਰੋੜ ਦੇ ਵਿਕਾਸ ਕਾਰਜ

ਲੋਕਾਂ ਨੇ ਦਿੱਤੀ ਹੈ ਮੇਅਰ ਦੀ ਜ਼ਿੰਮੇਵਾਰੀ: ਪੂਰੀ ਕਰਨ ਲਈ ਕਰ ਰਿਹਾ ਹਾਂ ਤਨਦੇਹੀ ਨਾਲ ਉਪਰਾਲੇ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੂਨ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇੱਥੋਂ ਦੇ ਫੇਜ਼-7, ਫੇਜ਼-9 ਅਤੇ ਸੈਕਟਰ-74 ਵਿੱਚ ਲਗਪਗ ਡੇਢ ਕਰੋੜ ਰੁਪਏ ਦੇ ਵਿਕਾਸ ਕਾਰਜ ਆਰੰਭ ਕਰਵਾਏ। ਇਨ੍ਹਾਂ ਵਿੱਚ ਪੇਵਰ ਬਲਾਕਾਂ ਦੇ ਕੰਮ, ਪਾਰਕਾਂ ਦੇ ਕੰਮ ਅਤੇ ਕਰਬ ਚੈਨਲ ਲਗਾਉਣ ਦੇ ਕੰਮ ਸ਼ਾਮਲ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਪ੍ਰੀਤ ਸਿੰਘ ਬਨੀ ਹਾਜ਼ਰ ਸਨ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਹਰ ਪਾਸੇ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਨਾਲ ਚੱਲ ਰਹੇ ਹਨ ਅਤੇ ਸਾਰੇ ਕੰਮ ਲੋਕਾਂ ਤੋਂ ਵੱਧ ਸਹੂਲਤਾਂ ਦੇਣ ਦੇ ਮਕਸਦ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤੀ ਨਾਲ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਾਰੇ ਕੰਮ ਸਮਾਂਬੱਧ ਢੰਗ ਨਾਲ ਕਰਵਾਏ ਜਾਣ ਅਤੇ ਕੁਆਲਟੀ ਦੀ ਪੂਰੀ ਜਾਂਚ ਕੀਤੀ ਜਾਵੇ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਮੇਅਰ ਬਣਾ ਕੇ ਪੂਰੇ ਸ਼ਹਿਰ ਦੇ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਉਪਰਾਲੇ ਕਰ ਰਹੇ ਹਨ।
ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਸੁਖਵਿੰਦਰ ਸਿੰਘ ਸਿੱਧੂ, ਬਹਾਦਰ ਸਿੰਘ ਬੈਦਵਾਨ, ਐੱਚਐੱਸ ਰਾਣਾ, ਪੁਸ਼ਪਿੰਦਰ ਗਰੇਵਾਲ, ਗੁਰਪ੍ਰੀਤ ਰੰਧਾਵਾ, ਸੁਰਜੀਤ ਸਿੰਘ, ਪੁਸ਼ਪਿੰਦਰ ਕੰਵਰ, ਪ੍ਰਿੰਸ ਵਰਮਾ, ਸੁਰਿੰਦਰ ਸਿੰਘ, ਸੈਕਟਰ-74 ਰੈਜੀਡੈਂਟ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਐਸਐਸ ਬੇਦੀ, ਜਨਰਲ ਸਕੱਤਰ ਜੇ ਸੀ ਮਹੇ, ਅਵਤਾਰ ਸਿੰਘ ਮੀਤ ਪ੍ਰਧਾਨ, ਜੁਗਰਾਜ ਸਿੰਘ ਅਤੇ ਬਲਦੇਵ ਸਿੰਘ ਦੋਵੇਂ ਸਾਬਕਾ ਪ੍ਰਧਾਨ, ਬਲਜੀਤ ਸਿੰਘ ਗਰੇਵਾਲ, ਅੰਮ੍ਰਿਤ ਸਿੰਘ, ਪ੍ਰੀਤਮ ਸਿੰਘ ਸਚਦੇਵਾ, ਹਰਪ੍ਰੀਤ ਸਿੰਘ, ਤਨਵੀਰ ਸਿੰਘ ਸਮੇਤ ਵੱਖ-ਵੱਖ ਇਲਾਕਿਆਂ ਦੇ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…