ਸਾਲਿਡ ਵੇਸਟ ਪਲਾਂਟ ਬਣਾਉਣ ਲਈ ਸਮਗੌਲੀ ਵਿੱਚ 50 ਏਕੜ ਜ਼ਮੀਨ ਐਕਵਾਇਰ ਕੀਤੀ: ਮੇਅਰ ਕੁਲਵੰਤ ਸਿੰਘ

ਮੁਹਾਲੀ ਸ਼ਹਿਰ ਦੀ ਸਾਫ ਸਫਾਈ ਦੇ ਪ੍ਰਬੰਧ ਵਿੱਚ ਹੋਵੇਗਾ ਵੱਡਾ ਸੁਧਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਮੁਹਾਲੀ ਸ਼ਹਿਰ ਵਿੱਚ ਪੈਦਾ ਹੋਣ ਵਾਲੇ ਕੂੜੇ ਦੀ ਸਾਂਭ ਸੰਭਾਲ ਦੀ ਸਮੱਸਿਆ ਛੇਤੀ ਹੀ ਮੁਕੰਮਲ ਤੌਰ ਤੇ ਹਲ ਹੋਣ ਦੀ ਆਸ ਬਣ ਗਈ ਹੈ। ਇਸ ਸਬੰਧੀ ਨਗਰ ਨਿਗਮ ਮੁਹਾਲੀ ਵਲੋੱ ਡੇਰਾਬੱਸੀ ਸਬ ਡਵੀਜਨ ਵਿੱਚ ਪੈਂਦੇ ਪਿੰਡ ਸਮਗੌਲੀ ਵਿੱਚ 50 ਏਕੜ ਜ਼ਮੀਨ ਅਕਵਾਇਰ ਕਰ ਲਈ ਹੈ। ਇਸ ਜ਼ਮੀਨ ਲਈ ਬਣਦੀ ਰਕਮ (31 ਕਰੋੜ 9 ਲੱਖ 64 ਹਜਾਰ 600 ਰੁਪਏ) ਦੀ ਅਦਾਇਗੀ ਗਮਾਡਾ ਵਲੋੱ ਲੈਂਡ ਐਕੁਜੀਸ਼ਨ ਕਲੈਕਟਰ ਕਮ ਐਸ਼ਡੀਐਮ ਡੇਰਾਬੱਸੀ ਨੂੰ ਕਰ ਦਿੱਤੀ ਗਈ ਹੈ ਅਤੇ ਛੇਤੀ ਹੀ ਇਸ ਜ਼ਮੀਨ ਦਾ ਕਬਜਾ ਮਿਲ ਜਾਵੇਗਾ ਜਿਸ ਤੋੱ ਬਾਅਦ ਇਸ ਥਾਂ ਤੇ ਸਾਲਿਡ ਵੇਸਟ ਮੈਨਜੇਮੈਂਟ ਪਲਾਂਟ ਕੰਮ ਕਰਨਾ ਆਰੰਭ ਕਰ ਦੇਵਗਾ।
ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਸਾਲਿਡ ਵੇਸਟ ਮੈਨਜੇਮੈਂਟ ਪਲਾਂਟ ਦੇ ਚਾਲੂ ਹੋਣ ਨਾਲ ਨਾ ਸਿਰਫ ਐਸਏਐਸ ਨਗਰ ਬਲਕਿ ਗਮਾਡਾ ਕਲਸਟਰ ਅਧੀਨ ਆਉੱਦੀਆਂ 18 ਹੋਰ ਮਿਉੱਸਪਲੈਟੀਆਂ ਗੋਬਿੰਦਗੜ੍ਹ, ਡੇਰਾਬੱਸੀ , ਲਾਲੜੂ , ਨੰਗਲ, ਬਨੂੜ, ਬੱਸੀ ਪਠਾਣਾ, ਮੋਰਿੰਡਾ, ਕੁਰਾਲੀ, ਸਰਹਿੰਦ ਫਤਹਿਗੜ ਸਾਹਿਬ, ਚਮਕੌਰ ਸਾਹਿਬ, ਆਨੰਦਪੁਰ ਸਾਹਿਬ ਅਤੇ ਬਲਾਚੌਰ ਵਿਚੋੱ ਨਿਕਲਣ ਵਾਲੇ ਕੂੜੇ ਦੀ ਸਾਂਭ ਸੰਭਾਲ ਦੀ ਸਮੱਸਿਆ ਦਾ ਹਲ ਹੋ ਜਾਵੇਗਾ ਅਤੇ ਇਸ ਪੂਰੇ ਖੇਤਰ ਦੀ ਸਫਾਈ ਵਿਵਸਥਾ ਵਿੱਚ ਵੱਡਾ ਸੁਧਾਰ ਆਵੇਗਾ। ਉਹਨਾਂ ਦੱਸਿਆ ਕਿ ਸਭ ਤੋੱ ਵੱਡੀ ਗੱਲ ਇਹ ਹੈ ਕਿ ਇਹਨਾਂ ਤਮਾਮ ਸ਼ਹਿਰਾਂ ਵਿੱਚੋੱ ਨਿਕਲਣ ਵਾਲੇ ਕੂੜੇ (ਜੋ ਰੋਜਾਨਾ 450 ਟਨ ਦੇ ਕਰੀਬ ਹੁੰਦਾ ਹੈ) ਵਿਚੋੱ ਸੁੱਕੇ ਕਚਰੇ ਦੀ ਵਰਤੋੱ ਪਾਵਰ ਪਲਾਟਾਂ ਲਈ ਬਾਲਣ ਵਜੋੱ ਵਰਤੇ ਜਾਂਦੇ ਆਰਡੀਐਫ ਬਣਾਉਣ ਵਿੱਚ ਹੋਵੇਗੀ। ਉਥੇ ਗਿੱਲੇ ਕਚਰੇ (ਜਿਸ ਵਿੱਚ ਖਾਣ ਪੀਣ ਦਾ ਬੱਚਿਆ ਸਾਮਾਨ ਆਦਿ ਹੁੰਦਾ ਹੈ) ਦੀ ਵਰਤੋਂ ਖਾਦ ਬਣਾਉਣ ਲਈ ਕੀਤੀ ਜਾਵੇਗੀ ਅਤੇ ਇਹਨਾਂ ਸ਼ਹਿਰਾਂ ਦੇ ਕੂੜੇ ਦਾ ਮੁਕੰਮਲ ਨਿਪਟਾਰਾ ਹੋਣ ਨਾਲ ਇਸ ਪੂਰੇ ਖੇਤਰ ਵਿੱਚ ਵਾਤਾਵਰਨ ਵਿੱਚ ਵੀ ਵੱਡਾ ਸੁਧਾਰ ਹੋਵੇਗਾ।
ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵਲੋੱ ਸ਼ਹਿਰ ਵਿੱਚ 5 ਜੂਨ ਤੋਂ ਲੋਕਾਂ ਦੇ ਘਰਾਂ ਤੋੱ ਇਕੱਤਰ ਹੋਣ ਵਾਲੇ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖੋ ਵੱਖਰਾ ਇੱਕਤਰ ਕਰਨ ਲਈ ਕੰਮ ਆਰੰਭਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸੁੱਕੇ ਅਤੇ ਗਿੱਲੇ ਕੂੜੇ ਨੂੰ ਹਰੇ ਅਤੇ ਨੀਲੇ ਡਸਟਬਿਨ ਵਿੱਚ ਪਾਉਣਾ ਹੋਵੇਗਾ। ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਸ਼ਹਿਰ ਵਿੱਚ ਇੱਕਤਰ ਹੋਣ ਵਾਲੇ ਕੂੜੇ ਨੂੰ ਮੁੱਢਲੇ ਪੜਾਅ ( ਲੋਕਾਂ ਦੇ ਘਰਾਂ ਵਿੱਚ ਹੀ) ਵੱਖੋੱ ਵੱਖਰਾ ਕਰਕੇ ਕੂੜਾ ਇੱਕਤਰ ਕਰਨ ਵਾਲੇ ਕੇੱਦਰਾਂ ਤਕ ਪਹੁੰਚਾਇਆ ਜਾਵੇਗਾ ਜਿਥੋੱ ਇਹ ਕੂੜਾ ਗੱਡੀਆਂ ਵਿੱਚ ਭਰ ਕੇ ਸਮਗੌਲੀ ਪਲਾਂਟ ਤਕ ਭਿਜਵਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋੱ ਇਸ ਸਬੰਧੀ ਵਿਸਤਾਰਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਮੈਸਰਸ ਆਈਐਲਐਫਐਸ ਨੂੰ ਪ੍ਰੋਜੈਕਟ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਅਤੇ ਉਕਤ ਕੰਪਨੀ ਵੱਲੋਂ ਅਗਲੇ 2 ਮਹੀਨਿਆਂ ਵਿੱਚ ਨਗਰ ਨਿਗਮ ਐਸਏਐਸ ਨਗਰ ਵਿੱਚ ਜਮਾਂ ਕਰਵਾ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਨਗਰ ਨਿਗਮ ਵਲੋੱ ਇਸ ਪ੍ਰੋਜੈਕਟ ਲਈ ਟੈਂਡਰ ਜਾਰੀ ਕਰ ਦਿੱਤਾ ਜਾਣਗੇ।
ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਸਬੰਧੀ ਵਾਤਾਵਰਨ ਵਿਭਾਗ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਮੇਤ ਸਾਰੀਆਂ ਜਰੂਰੀ ਮਸ਼ਹੂਰੀਆਂ ਹਾਸਿਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਪ੍ਰੋਜੈਕਟ ਦੇ ਆਰੰਭ ਹੋਣ ਵਿੱਚ ਕੋਈ ਰੁਕਾਵਟ ਨਹੀੱ ਹੈ । ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ 150 ਤੋਂ 200 ਕਰੋੜ ਦੇ ਵਿਚਕਾਰ ਲਾਗਤ ਆਉਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਦੇ ਚਾਲੂ ਹੋਣ ਤੋੱ ਬਾਅਦ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋੱ ਕੂੜਾ ਚੁਕਵਾਉਣ ਦਾ ਕੰਮ ਵੀ ਪਲਾਂਟ ਚਲਾਉਣ ਵਾਲੀ ਕੰਪਨੀ ਵਲੋੱ ਹੀ ਕੀਤਾ ਜਾਵੇਗਾ।
ਇਸ ਮੌਕੇ ਮੇਅਰ ਕੁਲਵੰਤ ਸਿੰਘ ਨੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਕਰਕੇ ਗਮਾਡਾ ਦੇ ਮੁੱਖ ਪ੍ਰਸ਼ਾਸਕ, ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਤੇ ਡੇਰਾਬੱਸੀ ਦੀ ਐਸਡੀਐਮ ਦਾ ਧੰਨਵਾਦ ਵੀ ਕੀਤਾ ਜਿਹਨਾਂ ਵੱਲੋਂ ਨਿੱਜੀ ਦਿਲਚਸਪੀ ਲੈ ਕੇ ਇਸ ਸਬੰਧੀ ਜਮੀਨ ਅਕਵਾਇਰ ਕਰਨ ਦਾ ਅਮਲ ਮੁਕੰਮਲ ਕਰਵਾਇਆ ਹੈ। ਇਸ ਮੌਕੇ ਨਗਰ ਨਿਗਮ ਦੇ ਐਮਈ ਨਰੇਸ਼ ਬੱਤਾ ਵੀ ਮੌਜੂਦ ਸਨ।
ਸ਼ਹਿਰ ਦੀ ਰੈਂਕਿੰਗ ਵਿੱਚ ਹੋਵੇਗਾ ਸੁਧਾਰ : ਕੁਲਵੰਤ
ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਸਵੱਛ ਭਾਰਤ ਤਹਿਤ ਕੀਤੀ ਜਾਣ ਵਾਲੀ ਰੈਂਕਿੰਗ ਵਿੱਚ ਵੀ ਵੱਡਾ ਫਰਕ ਆਏਗਾ ਕਿਉੱਕਿ ਸਵੱਛ ਭਾਰਤ ਸਰਵੇ ਵਿੱਚ ਕੂੜੇ ਦੀ ਸਾਂਭ ਸੰਭਾਲ ਕਰਨ ਵਾਲੇ ਪਲਾਂਟ ਦੇ ਕੁਲ 2000 ਤੋੱ 400 ਨੰਬਰ ਮਿਲਦੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਸ਼ਹਿਰ ਵਿੱਚ ਸਾਫ ਸਫਾਈ ਦੀ ਹਾਲਤ ਤੱਲਸੀਬਖਸ਼ ਹੋਣ ਦੇ ਬਾਵਜੂਦ ਇਸ ਨੂੰ ਰੈਂਕਿੰਗ ਵਿੱਚ 121ਵਾਂ ਨੰਬਰ ਮਿਲਣ ਦਾ ਇੱਕ ਕਾਰਣ ਇਹ ਵੀ ਹੈ ਕਿ ਇਥੇ ਕੂੜੇ ਦੀ ਸਾਂਭ ਸੰਭਾਲ ਕਰਨ ਵਾਲਾ ਪਲਾਂਟ ਨਹੀਂ ਹੈ ਵਰਨਾ ਇਸਨੂੰ ਪਹਿਲੇ10 ਸਾਫ ਸ਼ਹਿਰਾਂ ਵਿੱਚ ਥਾਂ ਮਿਲ ਸਕਦੀ ਸੀ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…