nabaz-e-punjab.com

ਮੇਅਰ ਕੁਲਵੰਤ ਸਿੰਘ ਵੱਲੋਂ ਵਕੀਲਾਂ ਦੀ ਸਹੂਲਤ ਲਈ ਵਾਹਨ ਪਾਰਕਿੰਗ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਕਤੂਬਰ:
ਮੁਹਾਲੀ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਾਰਕਿੰਗ ਦੀ ਸਮੱਸਿਆ ਤੋਂ ਜੂਝ ਰਹੇ ਵਕੀਲਾਂ ਨੂੰ ਆਖਰਕਾਰ ਆਪਣੇ ਵਾਹਨ ਖੜਾਉਣ ਨੂੰ ਲੋੜੀਂਦੀ ਥਾਂ ਮਿਲ ਹੀ ਗਈ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਕੋਸ਼ਿਸ਼ ਸਦਕਾ ਅੱਜ ਅਦਾਲਤੀ ਕੰਪਲੈਕਸ ਵਿਚਲੀ ਪਾਰਕਿੰਗ ਨੂੰ ਵਕੀਲਾਂ ਲਈ ਖੋਲ ਦਿੱਤਾ ਗਿਆ ਹੈ। ਇਸ ਪਾਰਕਿੰਗ ਦਾ ਉਦਘਾਟਨ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਨੇ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਦਾਲਤੀ ਕੰਪਲੈਕਸ ਦੇ ਅੰਦਰ ਅਤੇ ਬਾਹਰ ਸਾਫ਼ ਸਫ਼ਾਈ ਦਾ ਪ੍ਰਬੰਧ ਅਤੇ ਪੱਕੇ ਤੌਰ ਤੇ ਕੂੜੇਦਾਨ ਵੀ ਲਗਾਏ ਜਾਣਗੇ। ਉਨਾਂ ਬਾਰ ਐਸੋਸੀਏਸ਼ਨ ਨੂੰ ਆਰਥਿਕ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਦੀਵਾਨਾ ਅਤੇ ਉਨਾਂ ਦੀ ਸਮੱੁਚੀ ਟੀਮ ਨੇ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਦਾ ਉਦਘਾਟਨ ਕਰਨ ਪਹੁੰਚੇ ਮੇਅਰ ਕੁਲਵੰਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਦੀਵਾਨਾ ਨੇ ਕਿਹਾ ਕਿ ਇਸ ਪਾਰਕਿੰਗ ’ਚ 300 ਦੇ ਕਰੀਬ ਵਹੀਕਲ ਖੜੇ ਹੋ ਸਕਦੇ ਹਨ, ਜਿਨਾਂ ’ਚੋਂ 150 ਦੇ ਕਰੀਬ ਵਹੀਕਲਾਂ ਲਈ ਵਕੀਲਾਂ ਨੂੰ ਪੱਕੇ ਤੌਰ ਤੇ ਜਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਉਨ੍ਹਾਂ ਦੀ ਟੀਮ ਵਲੋਂ ਬਾਕੀ ਕੰਮਾ ਨੂੰ ਵੀ ਨੇਪਰੇ ਚਾੜ੍ਹ ਲਿਆ ਜਾਵੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਲਲਿਤ ਸੂਦ, ਜਸਪਾਲ ਸਿੰਘ ਦੱਪਰ, ਦਮਨਜੀਤ ਸਿੰਘ ਧਾਲੀਵਾਲ, ਸੰਜੀਵ ਸ਼ਰਮਾ, ਐਚਐਸ ਢਿੱਲੋਂ, ਹਰਭਿੰਦਰ ਸਿੰਘ, ਗੁਰਦੇਵ ਸਿੰਘ ਸੈਣੀ, ਕਰਨੈਲ ਸਿੰਘ ਬੈਦਵਾਨ, ਅਨਿਲ ਕੌਸ਼ਿਕ, ਗੁਰਵੀਰ ਸਿੰਘ ਅੰਟਾਲ, ਗੁਰਵੀਰ ਸਿੰਘ ਲਾਲੀ, ਕੁਲਦੀਪ ਸਿੰਘ ਅੰਟਾਲ, ਪਰਮਜੀਤ ਸਿੰਘ ਹੈਪੀ, ਅਜੀਤ ਸਿੰਘ ਲਾਇਲਪੁਰੀ, ਦਵਿੰਦਰ ਸਿੰਘ, ਕੰਵਰ ਜ਼ੋਰਾਵਰ ਸਿੰਘ ਸਮੇਤ ਸਮੂਹ ਬਾਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…