Nabaz-e-punjab.com

ਮੇਅਰ ਕੁਲਵੰਤ ਸਿੰਘ ਵੱਲੋਂ ਸੈਕਟਰ-70 ਦੀਆਂ ਦੋ ਪਾਰਕਾਂ ਵਿੱਚ ਓਪਨ ਏਅਰ ਜਿੰਮਾਂ ਦਾ ਉਦਘਾਟਨ

ਸੈਕਟਰ-70 ਵਿੱਚ ਯੋਗ ਸ਼ੈੱਡ ਤੇ ਦੋ ਸਪੈਸ਼ਲ ਪਾਰਕਾਂ ਨੂੰ ਜੋੜਨ ਲਈ ਅੰਡਰ ਪਾਥ ਬਣਾਇਆ ਜਾਵੇਗਾ: ਮੇਅਰ ਕੁਲਵੰਤ ਸਿੰਘ

ਅਕਾਲੀ ਕੌਂਸਲਰ ਸੁਖਦੇਵ ਪਟਵਾਰੀ ਨੇ ਕੂੜੇ ਦੇ ਢੇਰਾਂ ਦੀ ਸਫ਼ਾਈ, ਆਵਾਰਾ ਪਸ਼ੂ ਤੇ ਅਵਾਰਾ ਕੁੱਤਿਆਂ ਦੇ ਮਸਲੇ ਚੁੱਕੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਅਰੋਗ ਜੀਵਨ ਪ੍ਰਦਾਨ ਕਰਨ ਦੀ ਮੁਹਿੰਮ ਵਜੋਂ ਲਗਾਏ ਜਾ ਰਹੇ ਆਧੁਨਿਕ ਜਿੰਮਾਂ ਦੀ ਲੜੀ ਵਿੱਚ ਅਕਾਲੀ ਦਲ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਵਾਰਡ ਨੰਬਰ-47 (ਸੈਕਟਰ-70) ਵਿੱਚ ਲਗਾਏ ਗਏ ਓਪਨ ਏਅਰ ਜਿੰਮਾਂ ਦਾ ਉਦਘਾਟਨ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕੀਤਾ। ਇਸ ਮੌਕੇ ਪਹਿਲਾਂ 2501-2642 ਨੰਬਰ ਕੋਠੀਆਂ ਵਿੱਚ ਪੈਂਦੇ ਪਾਰਕ ਅਤੇ ਫਿਰ ਸਪੈਸ਼ਲ ਪਾਰਕ ਨੰਬਰ-32 ਸੈਕਟਰ-70 ਵਿੱਚ ਰਿਬਨ ਕੱਟ ਕੇ ਮੁੱਖ ਮਹਿਮਾਨ ਮੇਅਰ ਕੁਲਵੰਤ ਸਿੰਘ ਨੇ ਜਿਮ ਲੋਕਾਂ ਲਈ ਸਮਰਪਿਤ ਕੀਤੇ। ਦੋਵੇਂ ਥਾਂਵਾਂ ਉੱਤੇ ਲੋਕਾਂ ਨੇ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ‘ਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਕਿੱਧਰੇ ਨਰਕ ਤੇ ਸਵਰਗ ਹੈ ਤਾਂ ਉਹ ਇਸੇ ਧਰਤੀ ‘ਤੇ ਹੈ ਅਤੇ ਅਸੀਂ ਮੋਹਾਲੀ ਵਾਸੀ ਸਵਰਗ ਵਿੱਚ ਰਹਿ ਰਹੇ ਹਨ ਜਿੱਥੇ ਵਧੀਆ ਹਵਾਦਾਰ ਮਕਾਨ, ਖੁੱਲ੍ਹੇ ਡੁੱਲ੍ਹੇ ਪਾਰਕ, ਵਧੀਆ ਬਿਜਲੀ ਪਾਣੀ, ਸੀਵਰੇਜ ਤੇ ਸੜਕਾਂ ਦੀ ਸਹੂਲਤ ਤੇ ਰਮਣੀਕ ਤੇ ਸ਼ੁੱਧ ਹਵਾ ਸਾਹ ਲੈਣ ਲਈ ਮਿਲਦੀ ਹੈ। ਕਾਰਪੋਰੇਸ਼ਨ ਵੱਲੋਂ ਸਟੇਟ ਆਫ ਦੀ ਆਰਟ ਜਿੰਮ ਪਾਏ ਜਾਣ ਬਾਰ ਬੋਲਦਿਆਂ ਉਨ੍ਹਾਂ ਕਿਹਾ ਕਿ ਵੱਡੇ ਹਸਪਤਾਲਾਂ ਦੀ ਥਾਂ ਲੋਕਾਂ ਨੂੰ ਸਿਹਤਾਂ ਬੰਦ ਰਹਿਣ ਲਈ ਸਹੂਲਤਾਂ ਦੇਣੀਆਂ ਜ਼ਿਆਦਾ ਜ਼ਰੂਰੀ ਹਨ।
ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸੈਕਟਰ-70 ਦੇ ਦੋਵੇਂ ਸਪੈਸ਼ਲ ਪਾਰਕਾਂ ਨੂੰ ਅੰਡਰ ਪਾਥ ਨਾਲ ਜੋੜਿਆ ਜਾਵੇਗਾ ਅਤੇ ਨੇਬਰਹੁੱਡ ਪਾਰਕ ਵਿੱਚ ਖ਼ਰਾਬ ਹੋਇਆ ਸੰਗੀਤਮਈ ਫੁਹਾਰਾ ਜਲਦੀ ਹੀ ਚਾਲੂ ਕੀਤਾ ਜਾਵੇਗਾ। ਉਨ੍ਹਾਂ ਸਪੈਸ਼ਲ ਪਾਰਕ ਨੰਬਰ-32 ਵਿੱਚ ਯੋਗਾ ਸ਼ੈੱਡ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਲੋਕਾਂ ਨੇ ਮੌਕੇ ਉੱਤੇ ਮੇਅਰ ਨੂੰ ਗ਼ੈਰਾਜ ਖੇਤਰ ਵਿੱਚ ਬੱਲਬ ਲਗਾਉਣ, ਬਾਸਕਟਬਾਲ ਗਰਾਊਂਡ ਦੇ ਪੋਲ ਰਿੰਗ ਲਗਾਉਣ, ਝੂਲਿਆ ਦੀਆਂ ਟੁੱਟੀਆਂ ਸਲਾਈਡਾਂ ਮੁਰੰਮਤ ਕਰਾਉਣ, ਮਕਾਨ ਨੰਬਰ-4504-05 ਦੇ ਨਾਲ ਗਮਾਡਾ ਦੀ ਖਾਲੀ ਪਈ ਥਾਂ ’ਤੇ ਕੂੜੇ ਦੇ ਢੇਰਾਂ ਦੀ ਸਫ਼ਾਈ ਕਰਾਉਣ, ਅਵਾਰਾ ਪਸ਼ੂਆਂ, ਅਵਾਰਾ ਕੁੱਤਿਆਂ ਦੇ ਮਸਲੇ ਵੀ ਰੱਖੇ ਜੋ ਮੇਅਰ ਕੁਲਵੰਤ ਸਿੰਘ ਨੇ ਤੁਰੰਤ ਹੱਲ ਕਰਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਬੋਲਦਿਆਂ ਕੌਸਲਰ ਸੁਖਦੇਵ ਸਿੰਘ ਪਟਵਾਰੀ ਨੇ ਮੇਅਰ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਲੋਕਾਂ ਵੱਲੋਂ ਉਨ੍ਹਾਂ ਨੂੰ ਸਿਰਪਾਓ ਭੇਂਟ ਕੀਤਾ। ਇਸ ਮੌਕੇ ਮੇਅਰ ਨੇ ਆਰਪੀ ਕੰਬੋਜ ਪ੍ਰਧਾਨ ਅਤੇ ਆਰਕੇ ਗੁਪਤਾ ਜਨਰਲ ਸਕੱਤਰ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਐਮਆਈਜੀ ਸੁਪਰ ਸੈਕਟਰ-70 ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਰਪੀ ਕੰਬੋਜ, ਆਰਕੇ ਗੁਪਤਾ, ਦਰਸ਼ਨ ਸਿੰਘ ਮਹਿੰਮੀ, ਅਮਰ ਸਿੰਘ ਧਾਲੀਵਾਲ, ਕਰਨਲ ਐੱਸਐੱਸ ਡਡਵਾਲ, ਕੁਲਦੀਪ ਸਿੰਘ ਭਿੰਡਰ, ਸੋਭਾ ਗੌਰੀਆ, ਨਰਿੰਦਰ ਕੌਰ, ਸੁਖਵਿੰਦਰ ਕੌਰ, ਲਖਵਿੰਦਰ ਸਿੰਘ, ਬੀਡੀ ਕੁਮਾਰ, ਦਲੀਪ ਸਿੰਘ, ਦਲਵੀਰ ਸਿੰਘ, ਮਹਾਂਦੇਵ ਸਿੰਘ, ਤਰਲੋਚਨ ਸਿੰਘ, ਜੇਪੀ ਸਿੰਘ, ਬੀਐਮ ਪ੍ਰਾਸ਼ਰ, ਦਰਸ਼ਨ ਲਾਲ ਸੇਠ, ਰਜਿੰਦਰ ਕੁਮਾਰ ਗੋਇਲ, ਵਿਜੇ ਨੱਈਅਰ, ਆਰਸੀ ਅਵਸਥੀ, ਹਰਿੰਦਰ ਕੌਰ, ਨਿਰੂਪਮਾ ਗੁਪਤਾ, ਨੀਲਮ ਕੱਕੜ, ਮੂਰਤ ਸਿੰਘ ਚੌਹਾਨ, ਪੀਕੇ ਚਾਂਦ, ਦਿਨੇਸ਼ ਕੁਮਾਰ ਗੁਪਤਾ, ਡਾ. ਓਪੀ ਰਾਜਨ, ਗੁਰਜਿੰਦਰ ਸਿੰਘ, ਕੁਲਵੰਤ ਸਿੰਘ ਤੁਰਕ, ਬਲਦੇਵ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ ਨਾਗਰਾ, ਐੱਸਕੇ ਸ਼ਰਮਾ, ਪ੍ਰੇਮ ਸਿੰਘ, ਗਮਦੂਰ ਸਿੰਘ, ਹੰਸ ਰਾਜ ਸ਼ਰਮਾ, ਸਤੀਸ਼ ਸ਼ਰਮਾ, ਚਮਨਦੇਵ ਸ਼ਰਮਾ, ਦਰਸ਼ਨ ਸਿੰਘ ਸੁਘੜ, ਸੋਮ ਨਾਥ ਕਪੂਰ, ਅਜੀਤ ਸਿੰਘ ਗੋਗਨਾ, ਉੱਜਲ ਸਿੰਘ ਗਿੱਲ, ਦਰਸ਼ਨ ਸਿੰਘ, ਸੁਰਮੱੁਖ ਸਿੰਘ, ਬਲਜੀਤ ਸਿੰਘ ਬੱਲੀ, ਅਜੈਬ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਮਨਮੋਹਨ ਸਿੰਘ, ਰਮੇਸ਼ ਅਗਰਵਾਲ, ਲਿਵਤਾਰ ਸਿੰਘ, ਰਜਿੰਦਰ ਕੁਮਾਰ ਧੂਰੀਆ, ਇਕਬਾਲ ਸਿੰਘ ਚਾਹਲ, ਸਰਬਜੀਤ ਬਾਵਾ, ਪੰਕੇਸ਼ ਕੁਮਾਰ, ਸ਼ਾਲੂ, ਬਲਜੀਤ ਕੌਰ, ਰਜਿੰਦਰ ਕੌਰ ਢਿੱਲੋਂ, ਜਗਦੀਸ਼ ਕੌਰ, ਪਰਕਾਸ਼ ਕੌਰ, ਹਰਭਜਨ ਕੌਰ ਅਤੇ ਸਮਿਤਾ ਸ਼ਰਮਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Punjab Police to install 2300 CCTV cameras at 703 strategic locations in all border districts

Punjab Police to install 2300 CCTV cameras at 703 strategic locations in all border distri…