ਮੇਅਰ ਕੁਲਵੰਤ ਸਿੰਘ ਵੱਲੋਂ ਪਿੰਡ ਮਟੌਰ ਵਿੱਚ ਵਾਲਮੀਕ ਧਰਮਸ਼ਾਲਾ ਦਾ ਉਦਘਾਟਨ

ਮਹਾਂਰਿਸ਼ੀ ਵਾਲਮੀਕ ਜੀ ਦੀਆਂ ਸਿੱਖਿਆਵਾਂ ’ਤੇ ਚਲਣ ਦੀ ਲੋੜ: ਮੇਅਰ ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਮਹਾਰਿਸ਼ੀ ਵਾਲਮੀਕੀ ਦਾ ਜੀਵਨ ਇੱਕ ਮਿਸ਼ਾਲ ਹੈ ਕਿ ਕੋਈ ਵਿਅਕਤੀ ਕਿਵੇਂ ਬੁਰਾਈ ਦਾ ਰਾਹ ਛੱਡ ਕੇ ਨੇਕੀ ਦੀ ਰਾਹ ’ਤੇ ਚਲ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਹਾਂਰਿਸ਼ੀ ਵਾਲਮੀਕ ਜੀ ਦੀਆਂ ਸਿੱਖਿਆਵਾਂ ’ਤੇ ਚਲਣਾ ਚਾਹੀਦਾ ਹੈ। ਇਹ ਗੱਲ ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਸਥਾਨਕ ਪਿੰਡ ਮਟੌਰ ਵਿੱਚ ਮਹਾਂਰਿਸ਼ੀ ਵਾਲਮੀਕ ਜੈਯੰਤੀ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਇਸ ਮੌਕੇ ਪਿੰਡ ਵਿੱਚ ਬਣਾਈ ਗਈ ਧਰਮਸ਼ਾਲਾ ਦਾ ਰਸਮੀ ਉਦਘਾਟਨ ਵੀ ਕੀਤਾ।
ਮੇਅਰ ਨੇ ਕਿਹਾ ਕਿ ਇਸ ਧਰਮਸ਼ਾਲਾ ਦੀ ਉਸਾਰੀ ਤੇ 27 ਲੱਖ ਰੁਪਏ ਖਰਚ ਹੋਏ ਹਨ ਅਤੇ ਨਗਰ ਨਿਗਮ ਵੱਲੋਂ ਪਿੰਡ ਮਟੌਰ ਵਿੱਚ ਹੋਣ ਵਾਲੇ ਹੋਰ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਉਹਨਾਂ ਇਸ ਮੌਕੇ 40 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਪਾਰਕਿੰਗ ਦੀ ਵੀ ਰਸਮੀ ਸ਼ੁਰੂਆਤ ਕੀਤੀ। ਇਸ ਤੋੱ ਪਹਿਲਾਂ ਪਿੰਡ ਦੇ ਕੌਂਸਲਰਾਂ ਹਰਪਾਲ ਸਿੰਘ ਚੰਨਾ ਅਤੇ ਬੀਬੀ ਕਰਮਜੀਤ ਕੌਰ ਨੇ ਮੇਅਰ ਕੁਲਵੰਤ ਸਿੰਘ ਬੇਦੀ ਦਾ ਇੱਥੇ ਪਹੁੰਚਣ ’ਤੇ ਸੁਆਗਤ ਕਰਦਿਆਂ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ ’ਤੇ ਧੰਨਵਾਦ ਕੀਤਾ। ਇਸ ਮੌਕੇ ਜਸਪਾਲ ਸਿੰਘ, ਪਿੰਡ ਦੀ ਵਾਲਮੀਕ ਸਭਾ ਦੇ ਮੈਂਬਰ ਰਾਮ ਸਿੰਘ, ਕੈਪਟਨ ਸਿੰਘ, ਸੁਦਾਗਰ ਸਿੰਘ, ਸੁੱਚਾ ਸਿੰਘ ਗੌਗੀ, ਜਗਦੀਸ਼ ਸਿੰਘ, ਗਗਨਦੀਪ ਸਿੰਘ, ਅਜਮੇਰ ਸਿੰਘ, ਸਰਪੰਚ ਅਮਰੀਕ ਸਿੰਘ ਅਤੇ ਹੋਰ ਪਤਵੰਤੇ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…