nabaz-e-punjab.com

ਮੇਅਰ ਕੁਲਵੰਤ ਸਿੰਘ ਵੱਲੋਂ ਲਈਅਰ ਵੈਲੀ ਪਾਰਕ ਫੇਜ਼-9 ਤੇ ਫੇਜ਼-6 ਦੀ ਪਾਰਕ ਵਿੱਚ ਓਪਨ ਜਿੰਮਾਂ ਦੇ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਮੇਅਰ ਕੁਲਵੰਤ ਸਿੰਘ ਨੇ ਐਤਵਾਰ ਨੂੰ ਸਵੇਰੇ ਅਕਾਲੀ ਦਲ ਦੇ ਕੌਂਸਲਰ ਰਜਿੰਦਰ ਪ੍ਰਸ਼ਾਦ ਸ਼ਰਮਾ ਦੇ ਵਾਰਡ ਫੇਜ਼-6 ਦੀ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ ਕੀਤਾ ਅਤੇ ਵਾਰਡ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ। ਇਸ ਮਗਰੋਂ ਉਨ੍ਹਾਂ ਅਕਾਲੀ ਕੌਂਸਲਰ ਕਮਲਜੀਤ ਸਿੰਘ ਰੂਬੀ ਦੇ ਵਾਰਡ ਫੇਜ਼-9 ਸਥਿਤ ਲਈਅਰ ਵੈਲੀ ਪਾਰਕ ਵਿੱਚ ਓਪਨ ਜਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਮੁਹਾਲੀ ਨਗਰ ਨਿਗਮ ਵੱਲੋਂ 50 ਵਾਰਡਾਂ ਸਮੇਤ ਵੱਡੇ ਪਾਰਕਾਂ ਵਿੱਚ ਅਤਿ ਆਧੁਨਿਕ ਓਪਨ ਜਿੰਮ ਲਗਾਏ ਜਾਣਗੇ। ਹਰੇਕ ਓਪਨ ਜਿੰਮ ਵਿੱਚ ਕੁੱਲ 11 ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਨ੍ਹਾਂ ’ਤੇ ਇੱਕੋ ਸਮੇਂ ਕਰੀਬ 22 ਵਿਅਕਤੀ ਕਸਰਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 5 ਕਰੋੜ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਟੀ ਪਾਰਕ ਸੈਕਟਰ-68, ਸਿਲਵੀ ਪਾਰਕ ਫੇਜ਼-10, ਰੋਜ਼ ਗਾਰਡਨ ਫੇਜ਼-3ਬੀ1 ਅਤੇ ਬੋਗਨਵਿਲੀਆ ਗਾਰਡਨ ਫੇਜ਼-4 ਵਿੱਚ ਵੀ ਅਜਿਹੇ ਜਿੰਮ ਲਗਾਏ ਜਾਣੇ ਹਨ ਜਦੋਂਕਿ ਛੇ ਓਪਨ ਜਿੰਮ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਇਸ ਤਰ੍ਹਾਂ ਹੁਣ ਪਾਰਕਾਂ ਵਿੱਚ ਸੈਰ ਕਰਨ ਆਉਂਦੇ ਲੋਕ ਮੁਫ਼ਤ ਵਿੱਚ ਕਸਰਤ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀ ਸਿਹਤ ਸੰਭਾਲ ਲਈ ਸਾਰੇ ਵਾਰਡਾਂ ਦੇ ਪਾਰਕਾਂ ਵਿੱਚ ਓਪਨ ਜਿੰਮ ਲਗਾਏ ਜਾ ਰਹੇ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਸਿਹਤ ਪੱਖੋਂ ਤੰਦਰੁਸਤ ਰੱਖਿਆ ਜਾ ਸਕੇ।
ਇਸ ਮੌਕੇ ਆਰਪੀ ਸ਼ਰਮਾ, ਪਰਵਿੰਦਰ ਸਿੰਘ ਬੈਦਵਾਨ, ਪਰਮਜੀਤ ਸਿੰਘ ਕਾਹਲੋਂ, ਅਰੁਣ ਸ਼ਰਮਾ, ਸਤਵੀਰ ਸਿੰਘ ਧਨੋਆ, ਬੌਬੀ ਕੰਬੋਜ ਸੁਰਿੰਦਰ ਸਿੰਘ ਰੋਡਾ (ਸਾਰੇ ਅਕਾਲੀ ਭਾਜਪਾ ਕੌਂਸਲਰ), ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ, ਜਸਮੇਰ ਸਿੰਘ ਬਾਠ, ਭੁਪਿੰਦਰ ਸਿੰਘ, ਗੁਰਬੰਤ ਸਿੰਘ, ਤਰਨਜੀਤ ਸਿੰਘ, ਤੇਜ ਬਹਾਦਰ ਸਿੰਘ, ਓਪੀ ਚੁਟਾਨੀ, ਅਜੀਤ ਸਿੰਘ ਭੰਗੂ, ਸਪਿੰਦਰ ਸਿੰਘ ਰਾਣਾ ਵੀ ਮੌਜੂਦ ਸਨ
(ਬਾਕਸ ਆਈਟਮ)
ਮੇਅਰ ਧੜੇ ਦੇ ਕੌਂਸਲਰਾਂ ਆਰ.ਪੀ. ਸ਼ਰਮਾ ਅਤੇ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਸ਼ਹਿਰ ਵਿੱਚ ਨਗਰ ਨਿਗਮ ਵੱਲੋਂ ਓਪਨ ਜਿੰਮ ਲਗਾਏ ਜਾ ਰਹੇ ਹਨ। ਪ੍ਰੰਤੂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਧੱਕੇਸ਼ਾਹੀ ਕਰਕੇ ਇਨ੍ਹਾਂ ਜਿੰਮਾਂ ਦੇ ਉਦਘਾਟਨ ਕਰਕੇ ਨਿਗਮ ਦੇ ਕੰਮਾਂ ਵਿੱਚ ਗਲਤ ਦਖ਼ਲਅੰਦਾਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਅਰ ਕੁਲਵੰਤ ਸਿੰਘ ਵੱਲੋਂ ਉਕਤ ਓਪਨ ਜਿੰਮਾਂ ਦੇ ਅੱਜ ਸਵੇਰੇ ਉਦਘਾਟਨ ਕਰਨ ਦਾ ਪ੍ਰੋਗਰਾਮ ਉਲੀਕੀਆਂ ਗਿਆ ਸੀ ਪ੍ਰੰਤੂ ਮੰਤਰੀ ਨੇ ਲੰਘੀ ਦੇਰ ਰਾਤ ਦੋਵੇਂ ਪਾਰਕਾਂ ਵਿੱਚ ਉਦਘਾਟਨ ਕਰ ਦਿੱਤੇ। ਇਸ ਬਾਰੇ ਸ੍ਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਪੰਜਾਬ ਸਰਕਾਰ ਦਾ ਹੀ ਅਦਾਰਾ ਹੈ। ਇਸ ਲਈ ਜਿੰਮਾਂ ਸਮੇਤ ਵਿਕਾਸ ਕੰਮਾਂ ਦੇ ਉਦਘਾਟਨ ਕਰਨ ਦਾ ਉਨ੍ਹਾਂ ਨੂੰ ਪੂਰਾ ਹੱਕ ਤੇ ਅਧਿਕਾਰ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …