Share on Facebook Share on Twitter Share on Google+ Share on Pinterest Share on Linkedin ਮੇਅਰ ਨੇ ਸ਼ਹਿਰ ਵਿੱਚ ਹੋਰ ਓਪਨ ਜਿਮ ਲਗਾਉਣ ਦੇ ਟੈਂਡਰ ਖੋਲ੍ਹਣ ਲਈ ਕਮਿਸ਼ਨਰ ਨੂੰ ਲਿਖਿਆ ਪੱਤਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ: ਮੁਹਾਲੀ ਦੇ ਵੱਖ-ਵੱਖ ਏਰੀਆ ਵਿੱਚ ਲਗਾਏ ਜਾਣ ਵਾਲੇ ਜਿਮਾਂ ਦੇ ਟੈਂਡਰ ਖੋਲ੍ਹਣ ਸਬੰਧੀ ਮੇਅਰ ਕੁਲਵੰਤ ਸਿੰਘ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੂੰ ਪੱਤਰ ਲਿਖ ਕੇ ਇਸ ਸਬੰਧੀ ਟੈਂਡਰ ਖੋਲ੍ਹਣ ਲਈ ਕਿਹਾ ਹੈ। ਮੇਅਰ ਨੇ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਨੇ ਬੀਤੀ 10 ਅਕਤੂਬਰ 2019 ਨੂੰ ਮਤਾ ਨੰਬਰ 1771 ਪਾਸ ਕਰਕੇ ਲਗਭਗ ਸ਼ਹਿਰ ਦੇ ਸਾਰੇ ਵਾਰਡਾਂ ਲਈ ਇਕ-ਇਕ ਓਪਨ ਏਅਰ ਜਿਮ ਲਗਾਉਣਾ ਪਾਸ ਕੀਤਾ ਗਿਆ ਹੈ। ਜਿਮ ਲਗਾਉਣ ਸਬੰਧੀ ਪਿਛਲੇ ਸਾਲ ਹੀ 16 ਅਕਤੂਬਰ ਨੂੰ ਟੈਂਡਰ ਨੋਟਿਸ ਨੰਬਰ 2240 ਰਾਹੀਂ ਕਾਲ ਕੀਤੇ ਜਾ ਚੁੱਕੇ ਹਨ ਪ੍ਰੰਤੂ ਅਜੇ ਤੱਕ ਇਨ੍ਹਾਂ ਟੈਂਡਰਾਂ ਨੂੰ ਖੋਲ੍ਹਿਆ ਨਹੀਂ ਗਿਆ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਲੋੜੀਂਦੀਆਂ ਥਾਵਾਂ ’ਤੇ ਓਪਨ ਏਅਰ ਜਿਮ ਸਥਾਪਿਤ ਦਾ ਕੰਮ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਮੇਅਰ ਨੇ ਪੱਤਰ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਜਿਮ ਗਮਾਡਾ ਤੋਂ ਫੰਡ ਪ੍ਰਾਪਤ ਕਰਨ ਉਪਰੰਤ ਲਗਾਏ ਜਾਣੇ ਹਨ ਜਦੋਂਕਿ ਇਹ ਜਿਮ ਲਗਾਉਣੇ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਮਸਲਾ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਕਸਰਤ ਵੱਲ ਪ੍ਰੇਰਿਤ ਕਰਨਾ ਦਾ ਇਕ ਬਹੁਤ ਵਧੀਆਂ ਉਪਰਾਲਾ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ‘ਤੰਦਰੁਸਤ ਪੰਜਾਬ’ ਦਾ ਵੀ ਅਹਿਮ ਹਿੱਸਾ ਹੈ। ਉਨ੍ਹਾਂ ਲਿਖਿਆ ਹੈ ਕਿ ਜਿਮਾਂ ਨਾਲ ਸਬੰਧਤ ਟੈਂਡਰ ਤੁਰੰਤ ਖੋਲ੍ਹੇ ਜਾਣ ਅਤੇ ਗਮਾਡਾ ਤੋਂ ਫੰਡ ਪ੍ਰਾਪਤ ਕਰਨ ਲਈ ਗਮਾਡਾ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਛੇਤੀ ਲੋੜੀਂਦੇ ਫੰਡ ਪ੍ਰਾਪਤ ਕਰਨ ਦੀ ਕਾਰਵਾਈ ਤੇਜ਼ ਕੀਤੀ ਜਾਵੇ। ਜੇਕਰ ਇਹ ਫੰਡ ਪ੍ਰਾਪਤ ਹੋਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਇਨ੍ਹਾਂ ਕੰਮਾਂ ਦੀ ਅਦਾਇਗੀ ਨਗਰ ਨਿਗਮ ਦੇ ਫੰਡਾਂ ’ਚੋਂ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਗਮਾਡਾ ਤੋਂ ਫੰਡ ਪ੍ਰਾਪਤ ਹੋਣ ਉਪਰੰਤ ਇਹ ਰਾਸ਼ੀ ਨਗਰ ਨਿਗਮ ਦੇ ਫੰਡ ਵਿੱਚ ਟਰਾਂਸਫ਼ਰ ਕਰ ਦਿੱਤੀ ਜਾਵੇ। ਜੇਕਰ ਇਸ ਸਬੰਧੀ ਹਾਊਸ ਦੀ ਪ੍ਰਵਾਨਗੀ ਲੋੜੀਂਦੀ ਹੋਵੇ ਤਾਂ ਇਸ ਪੱਤਰ ਨੂੰ ਮੀਟਿੰਗ ਵਿੱਚ ਪਾਸ ਹੋਣ ਦੀ ਆਸ ਵਿੱਚ ਕੰਨਸਿਡਰ ਕਰਦੇ ਹੋਏ ਤੁਰੰਤ ਟੈਂਡਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ