Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਵੱਲੋਂ ਫੇਜ਼-4 ਵਿੱਚ ਓਪਨ ਜਿੰਮ ਦਾ ਉਦਘਾਟਨ ਮੁਹਾਲੀ ਨਿਗਮ ਸ਼ਹਿਰ ਵਾਸੀਆਂ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ: ਮੇਅਰ ਕੁਲਵੰਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ: ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਅੱਜ ਇੱਥੋਂ ਦੇ ਫੇਜ਼-4 (ਵਾਰਡ ਨੰਬਰ-11) ਵਿੱਚ ਓਪਨ ਜਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਸਬੰਧੀ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਅਤੇ ਵੱਡੇ ਪਾਰਕਾਂ ਵਿੱਚ 56 ਓਪਨ ਏਅਰ ਜਿੰਮ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ। ਜਿਨ੍ਹਾਂ ’ਚੋਂ ਅੱਜ ਫੇਜ਼-4 ਦੇ ਲੋਕਾਂ ਨੂੰ ਇਕ ਓਪਨ ਜਿੰਮ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਵੱਲ ਇਸ਼ਾਰਾ ਕਰਦਿਆਂ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਵੱਲੋਂ ਸੇਵਾ ਭਾਵਨਾ ਨੂੰ ਸਮਰਪਿਤ ਹੋ ਕੇ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਨਤੀਜ਼ਾ ਹੈ ਕਿ ਐਨੀ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਸਮਾਗਮ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਅਤੇ ਅਧੂਰੇ ਪਏ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ ਅਤੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਮੇਅਰ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡ ਵਿੱਚ ਅਜਿਹਾ ਇਕ ਹੋਰ ਓਪਨ ਜਿੰਮ ਲਗਾਇਆ ਜਾਵੇ ਤਾਂ ਜੋ ਪੂਰੇ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਓਪਨ ਜਿੰਮ ਦੀ ਸੁਵਿਧਾ ਮਿਲ ਸਕੇ। ਇਸ ਮੌਕੇ ਫੂਲਰਾਜ ਸਿੰਘ, ਕੁਲਦੀਪ ਕੌਰ ਕੰਗ, ਪਰਮਜੀਤ ਸਿੰਘ ਕਾਹਲੋਂ, ਹਰਪਾਲ ਚੰਨਾ, ਆਰਪੀ ਸ਼ਰਮਾ, ਸਤਵੀਰ ਸਿੰਘ ਧਨੋਆ,ਅਰੁਣ ਸ਼ਰਮਾ, ਜਸਵੀਰ ਕੌਰ ਅਤਲੀ, ਕਮਲਜੀਤ ਕੌਰ, ਕਮਲਜੀਤ ਸਿੰਘ ਰੂਬੀ (ਸਾਰੇ ਕੌਂਸਲਰ) ਹਰਬਿੰਦਰ ਸਿੰਘ ਸੈਣੀ, ਗੁਰਦੁਆਰਾ ਸਾਹਿਬ ਫੇਜ਼-4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਮੰਦਰ ਦੇ ਪ੍ਰਧਾਨ ਦੇਸ ਰਾਜ ਗੁਪਤਾ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਭਜਨ ਸਿੰਘ, ਚੇਅਰਮੈਨ ਸੁਰਿੰਦਰ ਸਿੰਘ ਸੋਢੀ, ਰਵਿਦਾਸ ਸਭਾ ਦੇ ਪ੍ਰਧਾਨ ਆਰਏ ਸੁਮਨ, ਸਾਬਕਾ ਪ੍ਰਧਾਨ ਕੇਆਰ ਚੌਧਰੀ ਸਮੇਤ ਜਥੇਦਾਰ ਕ੍ਰਿਪਾਲ ਸਿੰਘ, ਐਚਐਸ ਭਾਟੀਆ, ਮਦਨਜੀਤ ਸਿੰਘ ਅਰੋੜਾ, ਪ੍ਰਧਾਨ ਭਾਰਤੀ ਵਿਕਾਸ ਪ੍ਰੀਸ਼ਦ ਮੁਹਾਲੀ, ਬੀਡੀ ਧੀਮਾਨ, ਰਜਿੰਦਰ ਪਾਲ ਸਿੰਘ, ਸਾਬਕਾ ਡੀਓ ਕੁਲਵਿੰਦਰ ਸਿੰਘ, ਯੋਧਾਮਲ ਪੁਰੀ, ਨੰਦ ਕਿਸ਼ੋਰ ਸ਼ਰਮਾ, ਜੇਪੀ ਰਿਸ਼ੀ, ਹਰਬੰਤ ਸਿੰਘ ਠੇਕੇਦਾਰ, ਜਗਵਿੰਦਰ ਸਿੰਘ ਜੱਗਾ, ਜਸਵੰਤ ਸਿੰਘ, ਮਨਜੀਤ ਕੌਰ, ਰਾਕੇਸ਼ ਕੁਮਾਰ ਹਰਿੰਦਰ ਪਾਲ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਕਾਨਪੁਰੀ, ਜਤਿੰਦਰ ਸਿੰਘ ਬੱਬੂ, ਡਾ. ਸੁਰਿੰਦਰ ਪਾਲ ਸਿੰਘ, ਗੁਰਦੀਪ ਸਿੰਘ ਬੇਦੀ, ਤਰਸੇਮ ਲਾਲ,ਜਸਵੀਰ ਸਿੰਘ,ਕਮਲਜੀਤ ਸਿੰਘ, ਰਣਜੀਤ ਸਿੰਘ ਧਨੋਆ, ਤੇਜਿੰਦਰ ਸਿੰਘ ਸੈਂਹਬੀ, ਜਗਜੀਤ ਸਿੰਘ ਬਵੇਜਾ, ਸੁਸ਼ੀਲ ਗੁਪਤਾ, ਹਰਿੰਦਰ ਸਿੰਘ, ਮਨਜੀਤ ਕੌਰ ਸੈਂਹਬੀ, ਸਤਨਾਮ ਕੌਰ ਸੋਹਲ, ਪਰਮਜੀਤ ਕੌਰ, ਸੁਨੀਤਾ ਅਗਰਵਾਲ, ਰਾਜ ਦੁਲਾਰੀ, ਜਤਿੰਦਰ ਪਾਲ ਸਿੰਘ, ਮੁਖਤਿਆਰ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਰਾਮ, ਮਹਿੰਦਰ ਪਾਲ ਸੂਦ, ਗੁਰਵਿੰਦਰ ਸਿੰਘ ਪਿੰਕੀ, ਕੁਲਦੀਪ ਕੌਰ, ਬਲਵਿੰਦਰ ਬਾਡਲਾ, ਅਵਤਾਰ ਕੌਰ, ਸੁਨੀਤਾ ਅਗਰਵਾਲ, ਰਿਤਿਕ, ਨਿਖਿਲ ਰੋਹਨ, ਆਰਡੀ ਕੌਸ਼ਲ, ਵੀਕੇ ਵਤਸ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ