ਸੀਜੀਸੀ ਲਾਂਡਰਾਂ ਦੇ ਐਮਬੀਏ ਵਿਦਿਆਰਥੀਆਂ ਨੇ ਪਲੇਸਮੈਂਟ ਮੁਹਿੰਮ ਦੌਰਾਨ ਕੀਤਾ ਨਵਾਂ ਰਿਕਾਰਡ ਕਾਇਮ

14 ਲੱਖ ਦੇ ਅਕਰਸ਼ਿਤ ਪੈਕੇਜ਼ ਤੱਕ ਬਹੁ-ਕੌਮੀ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼

ਅੌਸਤਨ 5.25 ਲੱਖ ਦੇ ਸਾਲਾਨਾ ਪੈਕੇਜ ‘ਤੇ ਵਿਦਿਆਰਥੀਆਂ ਨੇ 614 ਨਿਯੁਕਤੀ ਪੱਤਰ ਪ੍ਰਾਪਤ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਇਸ ਸੈਸ਼ਨ ਦੌਰਾਨ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ ਦੇਸ਼ ਵਿਦੇਸ਼ ਦੀਆਂ ਵਕਾਰੀ ਕੰਪਨੀਆਂ ਵੱਲੋਂ ਚਲਾਈ ਪਲੇਸਮੈਂਟ ਮੁਹਿੰਮ ਦੌਰਾਨ ਐਮ.ਬੀ.ਏ. ਦੇ ਵਿਦਿਆਰਥੀਆਂ ਨੇ 14 ਲੱਖ ਤੱਕ ਦਾ ਰੀਕਾਰਡ ਸਾਲਾਨਾ ਪੈਕੇਜ ਪ੍ਰਾਪਤ ਕੀਤਾ ਉਥੇ ਕੈਂਪਸ ਵਿਖੇ ਪੁੱਜੀਆਂ ਬਹੁਗਿਣਤੀ ਮਲਟੀ ਨੈਸ਼ਨਲ ਕੰਪਨੀਆਂ ਤੋਂ ਅੌਸਤਨ 5.25 ਲੱਖ ਦੇ ਸਾਲਾਨਾ ਪੈਕੇਜ ‘ਤੇ 614 ਆਫ਼ਰ ਲੈਟਰ ਪ੍ਰਾਪਤ ਕਰਕੇ ਨਵਾਂ ਮੀਲਪੱਥਰ ਗੱਡਿਆ ਹੈ। ਸੀਜੀਸੀ ਦੀ ਇੰਸਟੀਚਿਊਟ ਚੰਡੀਗੜ੍ਹ ਬਿਜ਼ਨਸ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਕਾਲਜ ਕੈਂਪਸ ਵਿੱਚ ਇਸ ਸਾਲ ਚੱਲੀ ਪਲੇਸਮੈਂਟ ਮੁਹਿੰਮ ਦੇ ਤਹਿਤ ਕਾਰਪੋਰੇਟ, ਆਈਟੀ ਅਤੇ ਵਿੱਤੀ ਪ੍ਰਬੰਧਨ ਖੇਤਰ ਦੀਆਂ ਕੌਮੀ ਤੇ ਕੌਮਾਂਤਰੀ ਕੰਪਨੀਆਂ ਵਿੱਚ ਜਿਨ੍ਹਾਂ ਵਿੱਚ ਐਚਡੀਐਫ਼ਸੀ ਬੈਂਕ, ਰਿਲਾਇੰਸ ਜੀਓ ਇਨਫੋਕਾਮ ਲਿਮਟਿਡ, ਆਈਟੀਸੀ. ਲਿਮਟਿਡ, ਹੁੰਡਈ, ਡੇਲੌਇਟ, ਐਕਸਿਸ ਬੈਂਕ, ਸੋਚੋ ਅਤੇ ਜਾਣੋ ਪ੍ਰਾਈਵੇਟ ਲਿਮਟਿਡ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਬਜਾਜ, ਨੌਕਰੀ ਡਾਟ ਕਾਮ, ਐਵਰੈਸਟ ਇੰਡਸਟਰੀਜ਼ ਲਿਮਟਿਡ, ਇਲੈਕਟ੍ਰਾਨਿਕਸ, ਜੇਕੇ ਟਾਇਰ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਅਸਾਹੀ, ਭਾਰਤ ਗਲਾਸ ਲਿਮਟਿਡ, ਵਰਧਮਾਨ ਟੈਕਸਟਾਇਲ ਲਿਮਟਿਡ ਨੇ ਸੀਜੀਸੀ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵਿਖੇ ਪਲੇਸਮੈਂਟ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਵੱਖ ਵੱਖ ਖੇਤਰਾਂ ਵਿਚ ਐਮਬੀਏ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰਦਿਆਂ ਉਨ੍ਹਾਂ ਨੂੰ ਬਿਹਤਰੀਨ ਨੌਕਰੀਆਂ ਲਈ 614 ਪ੍ਰਮਾਣ ਪੱਤਰਾਂ ਨਾਲ ਨਿਵਾਜਿਆ।
ਜਿਨ੍ਹਾਂ ਵਿੱਚ 14 ਲੱਖ ਤੱਕ ਦੇ ਰਿਕਾਰਡ ਪੈਕੇਜ ਵਾਲੀ ਵੱਕਾਰੀ ਨੌਕਰੀ ਦੀ ਪੇਸ਼ਕਸ਼ ਵੀ ਸ਼ਾਮਲ ਹੈ। 14 ਲੱਖ ਦੇ ਸਾਲਾਨਾ ਪੈਕੇਜ ‘ਤੇ ਬਹੁ ਕੌਮੀ ਕੰਪਨੀ ‘ਮਾਇੰਡਟਰੀ’ ਤੋਂ ਆਫ਼ਰ ਲੈਟਰ ਪ੍ਰਾਪਤ ਕਰਨ ਵਾਲੇ ਐਮਬੀਏ ਦੇ ਹੋਣਹਾਰ ਵਿਦਿਆਰਥੀ, ‘ਰਿਲਾਇੰਸ ਜੀਓ ਇਨਫੋਕਾਮ ਲਿਮਟਿਡ‘ ਤੋਂ ਆਫ਼ਰ ਲੈਟਰ ਪ੍ਰਾਪਤ ਕਰ ਵਾਲੇ ਅਤੇ ਹੋਰ ਬਿਹਤਰੀਨ ਨੌਕਰੀਆਂ ਦੀ ਪੇਸ਼ਕਸ਼ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਬਿਜ਼ਨਸ ਸਕੂਲ ਲਾਂਡਰਾਂ ਵੱਲੋਂ ਐਮ.ਬੀ.ਏ. ਦੇ ਫ਼ਸਟ ਸਮੈਸਟਰ ਤੋਂ ਹੀ ਉਨ੍ਹਾਂ ਨੂੰ ਦਿੱਤੀ ਜਾਂਦੀ ਪ੍ਰੀ ਪਲੇਸਮੈਂਟ ਟ੍ਰੇਨਿੰਗ ਦੌਰਾਨ ਉਚ ਕੋਟੀ ਦੇ ਮਾਹਰਾਂ ਤੋਂ ਪ੍ਰਾਪਤ ਕੀਤਾ ਗਿਆਨ ਦਾ ਉਨ੍ਹਾਂ ਦੀ ਪਲੇਸਮੈਂਟ ਵਿਚ ਬੜਾ ਯੋਗਦਾਨ ਰਿਹਾ ਹੈ ਅਤੇ ਇਸ ਗਿਆਨ ਅਤੇ ਤਜਰਬੇਕਾਰ ਫੈਕਲਟੀ ਵੱਲੋਂ ਕਰਵਾਏ ਜਾਂਦੇ ਪ੍ਰੈਕਟੀਕਲਾਂ ਕਾਰਨ ਹੀ ਉਹ ਵਕਾਰੀ ਕੰਪਨੀਆਂ ਦੇ ਮਾਹਰਾਂ ਦੇ ਚੋਣ ਮਾਪਦੰਡਾਂ ਦੀ ਕਸੌਟੀ ‘ਤੇ ਖਰਾ ਉਤਰਦੇ ਹੋਏ ਇਕ ਤੋਂ ਵੱਧ ਕੰਪਨੀਆਂ ਤੋਂ ਆਫ਼ਰ ਲੈਟਰ ਪ੍ਰਾਪਤ ਕਰਨ ‘ਚ ਸਫ਼ਲ ਰਹੇ ਹਾਂ। ਇਸੇ ਤਰ੍ਹਾਂ ਚਾਰ ਮਲਟੀ ਨੈਸ਼ਨਲ ਕੰਪਨੀਆਂ ਦੇ ਆਫ਼ਰ ਲੈਟਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਸੀ.ਬੀ.ਐਸ. ਦੀ ਵੱਡੀ ਗਿਣਤੀ ‘ਚ ਇੰਡਸਟਰੀ ਅਕਾਦਮਿਕ ਭਾਈਵਾਲੀ ਹੋਣ ਕਰਕੇ ਉਨ੍ਹਾਂ ਨੂੰ ਦਿੱਤੀ ਜਾਂਦੀ ਅਗਾਊ ਟ੍ਰੇਨਿੰਗ ਸਦਕਾ ਹੀ ਉਹ ਕਾਰਪੋਰੇਟ ਜਗਤ ਦੀਆਂ ਬਾਰੀਕੀਆਂ ਤੇ ਭਵਿੱਖੀ ਚਣੌਤੀਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਸਾਰਥਕ ਹੱਲ ਤਲਾਸਣ ‘ਚ ਕਾਮਯਾਬ ਰਹੇ ਹਨ।
ਸੀਬੀਐਸ ਦੇ ਬਹੁ ਗਿਣਤੀ ਆਫ਼ਰ ਲੈਟਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਬਿਜ਼ਨਸ ਸਕੂਲ ਦੇ ਪਲੇਸਮੈਂਟ ਰੀਕਾਰਡ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਫ਼ੈਕਲਟੀਜ਼ ਵੱਲੋਂ ਐਮਬੀਏ ਦੇ ਵਿਦਿਆਰਥੀਆਂ ਨੂੰ ਮਿਆਰੀ ਕੋਸ ਗਿਆਨ ਦੇਣ ਦੇ ਨਾਲ-ਨਾਲ ਕਾਰਪੋਰੇਟ ਜਗਤ ‘ਚ ਕੰਮ ਆਉਣ ਵਾਲੀ ਦਿੱਤੀ ਜਾਂਦੀ ਵਿਸ਼ੇਸ਼ ਸਿਖਲਾਈ ਕਰਕੇ ਹੀ ਦੇਸ਼ ਵਿਦੇਸ਼ ਦੀਆਂ ਵਕਾਰੀ ਕੰਪਨੀਆਂ ਨੇ ਸੀਜੀਸੀ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਹੈ।
ਇਸੇ ਕਾਰਨ ਹੀ ਸੀਜੀਸੀ ਕੈਂਪਸ ਲਾਂਡਰਾਂ ਪਲੇਸਮੈਂਟ ਹੱਬ ਵਜੋਂ ਉਭਰਿਆ ਹੈ ਜੋ ਕਿ ਸਾਡੇ ਲਈ ਫ਼ਖ਼ਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਏਨੀ ਵੱਡੀ ਗਿਣਤੀ ‘ਚ ਕੌਮੀ ਤੇ ਕੌਮਾਂਤਰੀ ਕੰਪਨੀਆਂ ਦਾ ਕੈਂਪਸ ‘ਚ ਪਹੁੰਚ ਕੇ ਵਿਦਿਆਰਥੀਆਂ ਨੂੰ ਵੱਡੇ ਪੈਕੇਜ ਤੇ ਨੌਕਰੀਆਂ ਦੀ ਪੇਸ਼ਕਸ਼ ਕਰਨਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸੰਸਥਾ ਦੇ ਵਿਦਿਆਰਥੀ ਦੇਸ਼ ਨੂੰ ਆਤਮ ਨਿਰਭਰ ਬਨਾਉਣ ਦੀ ਕਾਬਲੀਅਤ ਰੱਖਦੇ ਹਨ ਤਾਂ ਹੀ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਦਾ ਵਿਦਿਆਰਥੀਆਂ ‘ਤੇ ਆਥਾਹ ਭਰੋਸਾ ਬਣਿਆ ਹੈ। ਉਨ੍ਹਾਂ ਨੌਕਰੀਆਂ ਲਈ ਆਫ਼ਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਡਸਟਰੀ ਅਤੇ ਅਕਾਦਮਿਕ ਗਠਜੋੜ ਦਾ ਵਿਦਿਆਰਥੀ ਵਰਗ ਨੂੰ ਲਾਭ ਮਿਲਣਾ ਸ਼ੁਰੂ ਹੋ ਗਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…