
ਸੈਕਟਰ-69 ਵਾਸੀਆਂ ਨੇ ਬੀਬੀ ਕੁਲਦੀਪ ਧਨੋਆ ਦੀ ਚੋਣ ਮੁਹਿੰਮ ਖ਼ੁਦ ਸੰਭਾਲੀ
ਨੌਜਵਾਨਾਂ, ਬਜ਼ੁਰਗਾਂ ਦੇ ਮਿਲ ਰਹੇ ਅਥਾਹ ਪਿਆਰ ਦੀ ਹਮੇਸ਼ਾ ਰਿਣੀ ਰਹਾਂਗੀ: ਬੀਬੀ ਧਨੋਆ
ਹਮੇਸ਼ਾ ਲੋਕਾਂ ਦੀ ਰਾਇ ਮੁਤਾਬਕ ਹੀ ਵਿਕਾਸ ਪੱਖੀ ਫੈਸਲੇ ਲੈਣ ਦੀ ਵਚਨਵਧਤਾ ਨੂੰ ਦੁਹਰਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਇੱਥੋਂ ਦੇ ਵਾਰਡ ਨੰਬਰ-29 (ਸੈਕਟਰ-69) ਤੋਂ ਨਗਰ ਨਿਗਮ ਚੋਣ ਲੜ ਰਹੇ ਬੀਬੀ ਕੁਲਦੀਪ ਕੌਰ ਧਨੋਆ ਦੀ ਚੋਣ ਪ੍ਰਚਾਰ ਮੁਹਿੰਮ ਪੂਰੀ ਤਰ੍ਹਾਂ ਭਖ ਗਈ। ਵਾਰਡ ਵਾਸੀਆਂ ਨੇ ਚੋਣ ਪ੍ਰਚਾਰ ਮੁਹਿੰਮ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਅਤੇ ਰੋਜ਼ਾਨਾ ਘਰ-ਘਰ ਫੇਰੀ ਪਾਕੇ ਲੋਕਾਂ ਨੂੰ ਬੀਬੀ ਧਨੋਆ ਦਾ ਪੁਰਜ਼ੋਰ ਸਾਥ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਵਾਰਡ ਵਾਸੀਆਂ ਦਾ ਇਕ ਸੁਰਵਿੱਚ ਕਹਿਣਾ ਹੈ ਕਿ ਹੱਸਮੁੱਖ, ਮਿਲਣਸਾਰ ਅਤੇ ਹਰ ਕਿਸੇ ਦੇ ਦੁੱਖ-ਸੁੱਖ ਦੀ ਸ਼ਰੀਕ ਬੀਬੀ ਧਨੋਆ ਨੂੰ ਮਿਲ ਰਹੇ ਹਰ ਵਰਗ ਦੇ ਸਮਰਥਨ ਨਾਲ ਉਨ੍ਹਾਂ ਦੇ ਕਦਮ ਜਿੱਤ ਵੱਲ ਵੱਧ ਰਹੇ ਹਨ।
ਬੀਬੀ ਧਨੋਆ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰੀ ਗਿਣਤੀ ਵਿਚ ਵਾਰਡ ਵਾਸੀਆਂ ਦਾ ਸਮਰਥਨ ਮਿਲ ਰਿਹਾ ਹੈ ਜਿਸ ਦੇ ਉਹ ਹਮੇਸ਼ਾ ਸ਼ੁਕਰਗੁਜ਼ਾਰ ਉਹਨਾਂ ਕਿਹਾ ਕਿ ਉਨ੍ਹਾਂ ਦੇ ਹੱਕ ਵਿਚ ਇਕ ਤਰ੍ਹਾਂ ਦੀ ਲਹਿਰ ਚੱਲ ਪਈ ਹੈ ਜੋ ਇਸ ਗੱਲ ਦਾ ਸਾਫ ਸੰਕੇਤ ਹੈ ਕਿ ਇਨ੍ਹਾਂ ਚੋਣਾਂ ਵਿਚ ਲੋਕ ਸਿਰਫ ਤੇ ਸਿਰਫ ਵਿਕਾਸ-ਹਿਤੈਸ਼ੀ ਉਮੀਦਵਾਰਾਂ ਨੂੰ ਪਹਿਲ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਰਾਏ ਨਾਲ ਹੀ ਚੋਣ ਮੈਦਾਨ ਵਿਚ ਉਤਰੇ ਹਨ ਅਤੇ ਲੋਕਾਂ ਦੀ ਸੇਵਾ ਤੇ ਵਾਰਡ ਦੀ ਮੁਕੰਮਲ ਤਰੱਕੀ ਹੀ ਉਹਨਾਂ ਦਾ ਇਕੋ ਇਕ ਮਕਸਦ ਇਸੇ ਵਾਰਡ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੇ ਪਤਨੀ ਬੀਬੀ ਧਨੋਆ ਨੇ ਦੁਹਰਾਇਆ ਕਿ ਉਹ ਹਰ ਸਮੇਂ ਵਾਰਡ ਵਾਸੀਆਂ ਦੇ ਦੁੱਖ-ਸੁੱਖ ਵਿੱਚ ਹਾਜ਼ਰ ਹਨ ਅਤੇ ਕਿਸੇ ਵੀ ਮਾਮਲੇ ਸਬੰਧੀ ਫ਼ੈਸਲਾ ਉਨ੍ਹਾਂ ਦੀ ਰਾਏ ਮੁਤਾਬਕ ਹੀ ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਉਨ੍ਹਾਂ ਦੀ ਅਪਣੀ ਸਮੱਸਿਆ ਹੈ ਅਤੇ ਉਹ ਸਰਕਾਰੇ-ਦਰਬਾਰੇ ਸਰਗਰਮੀ ਨਾਲ ਪਹੁੰਚ ਕਰਕੇ ਸਮੱਸਿਆ ਦਾ ਹੱਲ ਕਰਵਾਉਣ ਲਈ ਪੂਰਾ ਤਾਣ ਲਾਇਆ।