ਨਗਰ ਨਿਗਮ ਚੋਣਾਂ: ਮੁਹਾਲੀ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਮੁਕੰਮਲ ਸਫ਼ਾਇਆ

ਕਾਂਗਰਸ ਦੀ ਸ਼ਾਨਦਾਰ ਜਿੱਤ, ਸਾਬਕਾ ਕੁਲਵੰਤ ਸਿੰਘ ਚੋਣ ਹਾਰੇ, ਕਈ ਆਜ਼ਾਦ ਉਮੀਦਵਾਰ ਜਿੱਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਸ਼ਹਿਰੀ ਖੇਤਰ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਲਗਪਗ ਮੁਕੰਮਲ ਸਫਾਇਆ ਹੋ ਗਿਆ ਹੈ। ਜਦੋਂਕਿ ਆਮ ਆਦਮੀ ਪਾਰਟੀ ਨੇ ਖੁਦ ਚੋਣ ਨਹੀਂ ਲੜੀ ਗਈ। ਆਪ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ। ਬਸਪਾ ਵੀ ਆਪਣਾ ਖਾਤਾ ਨਹੀਂ ਖੋਲ ਸਕੀ ਹੈ। ਕਈ ਆਜ਼ਾਦ ਉਮੀਦਵਾਰਾਂ ਦੀਆਂ ਜ਼ਮਾਨਤਾਂ ਤੱਕ ਜ਼ਬਤ ਹੋ ਗਈਆਂ। ਕਈ ਉਮੀਦਵਾਰ ਵੀ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਕ ਜਾਂ ਦੋ ਵੋਟਾਂ ਹੀ ਪਈਆਂ ਹਨ। ਭਾਜਪਾ ਨੂੰ ਕਿਸਾਨ ਅੰਦੋਲਨ ਲੈ ਕੇ ਡੁੱਬਿਆ ਹੈ। ਜਿੰਨੀਆਂ ਵੋਟਾਂ ਭਾਜਪਾ ਉਮੀਦਵਾਰਾਂ ਨੂੰ ਪਈਆਂ ਹਨ। ਉਸ ਤੋਂ ਵੱਧ ਵੋਟਾਂ ਤਾਂ ਨੋਟਾ ਨੂੰ ਪਈਆਂ ਹਨ।
ਮੁਹਾਲੀ ਵਿੱਚ ਕਾਂਗਰਸ ਨੇ 37 ਸੀਟਾਂ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਸਾਬਕਾ ਮੇਅਰ ਕੁਲਵੰਤ ਸਿੰਘ ਵੀ ਚੋਣ ਹਾਰ ਗਏ ਹਨ ਜਦੋਂਕਿ ਉਹਨਾਂ ਦਾ ਸਰਬਜੀਤ ਸਿੰਘ ਸਮਾਣਾ ਅਤੇ ਉਹਨਾਂ ਦੇ ਕਈ ਹੋਰ ਸਾਥੀ ਅਤੇ 13 ਆਜ਼ਾਦ ਉਮੀਦਵਾਰ ਚੋਣ ਜਿੱਤ ਗਏ ਹਨ। ਇਸ ਤਰ੍ਹਾਂ ਮੁਹਾਲੀ ਵਿੱਚ ਸਿਹਤ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਕਾਂਗਰਸ ਦਾ ਮੇਅਰ ਬਣਨਾ ਦਾ ਰਾਹ ਸਾਫ ਹੋ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਪਹਿਲੇ ਦਿਨ ਤੋਂ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਮੁਹਾਲੀ ਵਿੱਚ ਕਾਂਗਰਸ ਦਾ ਹੀ ਮੇਅਰ ਬਣੇਗਾ। ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਰਾਜ ਰਾਣੀ ਜੈਨ ਅਤੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਵੀ ਚੋਣ ਜਿੱਤ ਗਏ ਹਨ।
ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 9 ਵਜੇ ਸ਼ੁਰੂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸੀ। ਗਿਣਤੀ ਕੇਂਦਰਾਂ ਨੂੰ ਜਾਣ ਵਾਲੇ ਸਾਰੇ ਰਸਤੇ ਪੂਰੀ ਤਰ੍ਹਾਂ ਸੀਲ ਕੀਤੇ ਗਏ ਸੀ। ਸਵੇਰੇ ਸਵਾ 9 ਵਜੇ ਹੀ ਨਤੀਜੇ ਆਉਣੇ ਸ਼ੁਰੂ ਹੋ ਗਏ ਸੀ ਅਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਵੱਡੀ ਲੀਡ ’ਤੇ ਅੱਗੇ ਚੱਲਣ ਅਤੇ ਜਿੱਤ ਦੀ ਖ਼ਬਰ ਸੁਣਦੇ ਹੀ ਜਸ਼ਨ ਮਨਾਉਣੇ ਅਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ।
ਇੱਥੋਂ ਦੇ ਵਾਰਡ ਨੰਬਰ-1 ਤੋਂ ਕਾਂਗਰਸ ਦੀ ਉਮੀਦਵਾਰ ਬੀਬਾ ਜਸਪ੍ਰੀਤ ਕੌਰ ਨੇ ਜਿੱਤ ਹਾਸਲ ਕਰਕੇ ਕਾਂਗਰਸ ਲਈ ਜਿੱਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਸ ਤੋਂ ਬਾਅਦ ਲਗਾਤਾਰ ਕਾਂਗਰਸ ਦੇ ਹੱਕ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਗਏ। ਜਦੋਂਕਿ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਅਤੇ ਸਮਰਥਕ ਗਿਣਤੀ ਕੇਂਦਰਾਂ ਤੋਂ ਚੁੱਪ-ਚੁਪੀਤੇ ਖਿਸਕਣੇ ਸ਼ੁਰੂ ਹੋ ਗਏ। ਹਾਲਾਂਕਿ ਆਜ਼ਾਦ ਗਰੁੱਪ ਦੇ ਕਈ ਉਮੀਦਵਾਰ ਚੋਣ ਜਿੱਤ ਗਏ ਹਨ ਪ੍ਰੰਤੂ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਹਾਰ ਜਾਣ ਕਾਰਨ ਇਸ ਗਰੁੱਪ ਦੇ ਜਿੱਤੇ ਹੋਏ ਉਮੀਦਵਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਘੱਟ ਅਤੇ ਆਜ਼ਾਦ ਗਰੁੱਪ ਦੇ ਮੁਖੀ ਦੀ ਹਾਰ ਗਮ ਜ਼ਿਆਦਾ ਝਲਕ ਰਿਹਾ ਸੀ।
ਵਾਰਡ ਨੰਬਰ-1 ਤੋਂ ਕਾਂਗਰਸ ਦੀ ਜਸਪਰੀਤ ਕੌਰ, ਵਾਰਡ ਨੰਬਰ-2 ਤੋਂ ਸਾਬਕਾ ਡਿਪਟੀ ਮੇਅਰ ਤੇ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ, ਵਾਰਡ ਨੰਬਰ-3 ਤੋਂ ਕਾਂਗਰਸ ਦੀ ਦਵਿੰਦਰ ਕੌਰ ਵਾਲੀਆ, ਵਾਰਡ ਨੰਬਰ-4 ਸਾਬਕਾ ਪਝਧਾਨ ਕਾਂਗਰਸ ਦੇ ਰਜਿੰਦਰ ਸਿੰਘ ਰਾਣਾ, ਵਾਰਡ ਨੰਬਰ-5 ਤੋਂ ਕਾਂਗਰਸ ਦੀ ਰੁਪਿੰਦਰ ਕੌਰ ਰੀਨਾ, ਵਾਰਡ ਨੰਬਰ-6 ਤੋਂ ਬਲਾਕ ਕਾਂਗਰਸ ਦੇ ਪਝਧਾਨ ਜਸਪ੍ਰੀਤ ਸਿੰਘ ਗਿੱਲ, ਵਾਰਡ ਨੰਬਰ-7 ਤੋਂ ਕਾਂਗਰਸ ਦੀ ਬਲਜੀਤ ਕੌਰ ਮਨਫੂਲ, ਵਾਰਡ ਨੰਬਰ-8 ਤੋਂ ਕਾਂਗਰਸ ਦੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ, ਵਾਰਡ ਨੰਬਰ-9 ਤੋਂ ਕਾਂਗਰਸ ਦੀ ਬਲਰਾਜ ਕੌਰ ਧਾਲੀਵਾਲ, ਵਾਰਡ ਨੰਬਰ-10 ਤੋਂ ਕਾਂਗਰਸ ਦੇ ਅਮਰਜੀਤ ਸਿੰਘ ਜੀਤੀ ਸਿੱਧੂ, ਵਾਰਡ ਨੰਬਰ-11 ਤੋਂ ਕਾਂਗਰਸ ਦੀ ਅਨੁਰਾਧਾ ਆਨੰਦ, ਵਾਰਡ ਨੰਬਰ-12 ਤੋਂ ਕਾਂਗਰਸ ਦੇ ਪਰਮਜੀਤ ਸਿੰਘ ਹੈਪੀ, ਵਾਰਡ ਨੰਬਰ-13 ਤੋਂ ਕਾਂਗਰਸ ਦੀ ਨਮਰਤਾ ਸਿੰਘ, ਵਾਰਡ ਨੰਬਰ-14 ਤੋਂ ਕਾਂਗਰਸ ਦੀ ਕਮਲਪ੍ਰੀਤ ਕੌਰ, ਵਾਰਡ ਨੰਬਰ-15 ਤੋਂ ਆਜ਼ਾਦ ਨਿਰਮਲ ਕੌਰ, ਵਾਰਡ ਨੰਬਰ-16 ਤੋਂ ਕਾਂਗਰਸ ਦੇ ਨਰਪਿੰਦਰ ਸਿੰਘ ਰੰਗੀ, ਵਾਰਡ ਨੰਬਰ-17 ਤੋਂ ਆਜ਼ਾਦ ਉਮੀਦਵਾਰ ਰਾਜਵੀਰ ਕੌਰ ਗਿੱਲ, ਵਾਰਡ ਨੰਬਰ-18 ਤੋਂ ਕਾਂਗਰਸ ਦੇ ਕੁਲਵੰਤ ਸਿੰਘ ਕਲੇਰ, ਵਾਰਡ ਨੰਬਰ-19 ਤੋਂ ਕਾਂਗਰਸ ਦੀ ਰਾਜ ਰਾਣੀ ਜੈਨ, ਵਾਰਡ ਨੰਬਰ-20 ਤੋਂ ਕਾਂਗਰਸ ਦੇ ਰਿਸਵ ਜੈਨ, ਵਾਰਡ ਨੰਬਰ-21 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਭੰਵਰਾ, ਵਾਰਡ ਨੰਬਰ-22 ਤੋਂ ਕਾਂਗਰਸ ਦੇ ਜਸਬੀਰ ਸਿੰਘ ਮਾਣਕੂ, ਵਾਰਡ ਨੰਬਰ-23 ਤੋਂ ਜਤਿੰਦਰ ਕੌਰ, ਵਾਰਡ ਨੰਬਰ-24 ਤੋਂ ਕਾਂਗਰਸ ਦੇ ਮਾਸਟਰ ਚਰਨ ਸਿੰਘ, ਵਾਰਡ ਨੰਬਰ-25 ਤੋਂ ਕਾਂਗਰਸ ਦੀ ਮਨਜੀਤ ਕੌਰ, ਵਾਰਡ ਨੰਬਰ-26 ਤੋਂ ਆਜ਼ਾਦ ਉਮੀਦਵਾਰ ਰਵਿੰਦਰ ਸਿੰਘ ਬਿੰਦਰਾ, ਵਾਰਡ ਨੰਬਰ-27 ਤੋਂ ਕਾਂਗਰਸ ਦੀ ਪਰਵਿੰਦਰ ਕੌਰ, ਵਾਰਡ ਨੰਬਰ-28 ਤੋਂ ਆਜ਼ਾਦ ਰਮਨਪ੍ਰੀਤ ਕੌਰ ਕੁੰਭੜਾ, ਵਾਰਡ ਨੰਬਰ-29 ਤੋਂ ਆਜ਼ਾਦ ਕੁਲਦੀਪ ਕੌਰ ਧਨੋਆ, ਵਾਰਡ ਨੰਬਰ-30 ਤੋਂ ਕਾਂਗਰਸ ਦੇ ਵਿਨੀਤ ਮਲਿਕ, ਵਾਰਡ ਨੰਬਰ-31 ਤੋਂ ਕਾਂਗਰਸ ਦੀ ਕੁਲਜਿੰਦਰ ਕੌਰ, ਵਾਰਡ ਨੰਬਰ-32 ਤੋਂ ਕਾਂਗਰਸ ਦੇ ਹਰਜੀਤ ਸਿੰਘ ਘੋਲੂ, ਵਾਰਡ ਨੰਬਰ-33 ਤੋਂ ਆਜ਼ਾਦ ਹਰਜਿੰਦਰ ਕੌਰ ਸੋਹਾਣਾ, ਵਾਰਡ ਨੰਬਰ-34 ਤੋਂ ਆਜ਼ਾਦ ਸੁਖਦੇਵ ਸਿੰਘ ਪਟਵਾਰੀ, ਵਾਰਡ ਨੰਬਰ-35 ਤੋਂ ਆਜ਼ਾਦ ਅਰੁਨਾ ਸ਼ਰਮਾ, ਵਾਰਡ ਨੰਬਰ-36 ਤੋਂ ਕਾਂਗਰਸ ਦੇ ਪ੍ਰਮੋਦ ਕੁਮਾਰ, ਵਾਰਡ ਨੰਬਰ-37 ਤੋਂ ਆਜ਼ਾਦ ਗੁਰਪ੍ਰੀਤ ਕੌਰ, ਵਾਰਡ ਨੰਬਰ-38 ਤੋਂ ਸਾਬਕਾ ਮੇਅਰ ਦਾ ਬੇਟਾ ਸਰਬਜੀਤ ਸਿੰਘ ਸਮਾਣਾ, ਵਾਰਡ ਨੰਬਰ-39 ਤੋਂ ਆਜ਼ਾਦ ਕਰਮਜੀਤ ਕੌਰ ਮਟੌਰ, ਵਾਰਡ ਨੰਬਰ-40 ਤੋਂ ਕਾਂਗਰਸ ਦੇ ਸੁੱਚਾ ਸਿੰਘ ਕਲੌੜ, ਵਾਰਡ ਨੰਬਰ-41 ਤੋਂ ਕਾਂਗਰਸ ਦੀ ਕੁਲਵੰਤ ਕੌਰ, ਵਾਰਡ ਨੰਬਰ-42 ਤੋਂ ਕਾਂਗਰਸ ਦੇ ਅਮਰੀਕ ਸਿੰਘ ਸੋਮਲ, ਵਾਰਡ ਨੰਬਰ-43 ਤੋਂ ਕਾਂਗਰਸ ਦੀ ਹਰਵਿੰਦਰ ਕੌਰ, ਵਾਰਡ ਨੰਬਰ-44 ਤੋਂ ਕਾਂਗਰਸ ਦੇ ਜਗਦੀਸ਼ ਸਿੰਘ, ਵਾਰਡ ਨੰਬਰ-45 ਤੋਂ ਕਾਂਗਰਸ ਦੀ ਮੀਨਾ ਕੌਂਡਲ, ਵਾਰਡ ਨੰਬਰ-46 ਤੋਂ ਕਾਂਗਰਸ ਦੇ ਰਵਿੰਦਰ ਸਿੰਘ (ਪੰਜਾਬ ਮੋਟਰ ਵਾਲੇ), ਵਾਰਡ ਨੰਬਰ-47 ਤੋਂ ਕਾਂਗਰਸ ਦੀ ਸੁਮਨ ਦੇਵੀ, ਵਾਰਡ ਨੰਬਰ-48 ਤੋਂ ਕਾਂਗਰਸ ਦੇ ਐਨਐਸ ਸਿੱਧੂ, ਵਾਰਡ ਨੰਬਰ-49 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ-50 ਤੋਂ ਆਜ਼ਾਦ ਗੁਰਮੀਤ ਕੌਰ ਚੋਣ ਜਿੱਤ ਗਏ ਹਨ। ਇਹਨਾਂ ਚੋਣਾਂ ਵਿੱਚ ਹੁਕਮਰਾਨ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਤੋਂ ਵੱਖ ਹੋਏ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਧੜੇ ਆਜ਼ਾਦ ਗਰੁੱਪ ਵਿੱਚ ਸਿੱਧਾ ਮੁਕਾਬਲਾ ਸੀ ਜਦੋਂਕਿ ਭਾਜਪਾ ਨੂੰ ਕਿਸਾਨ ਅੰਦੋਲਨ ਲੈ ਕੇ ਡੁੱਬਿਆ ਹੈ ਅਤੇ ਅਕਾਲੀ ਦਲ ਵੀ ਕਿਤੇ ਮੁਕਾਬਲੇ ਵਿੱਚ ਨਜ਼ਰ ਨਹੀਂ ਆਇਆ ਹੈ।
ਉਧਰ, ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਕੰਗ, ਜ਼ਿਲ੍ਹਾ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਅਤੇ ਉਸ ਦੀ ਪਤਨੀ, ਮੁਹਾਲੀ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਕੈਪਟਨ ਰਮਨਦੀਪ ਸਿੰਘ ਬਾਵਾ, ਅਕਾਲੀ ਦਲ ਬੀਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ ਦੀ ਪਤਨੀ ਵੀ ਚੋਣ ਹਾਰ ਗਏ ਹਨ।

Load More Related Articles
Load More By Nabaz-e-Punjab
Load More In Campaign

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…