nabaz-e-punjab.com

ਸੀਜੀਸੀ ਕਾਲਜ ਲਾਂਡਰਾਂ ਦੀ ਮੇਧਾਵੀ ਤੋਮਰ ਬਣੀ ‘ਮਿਸ ਪੰਜਾਬ ਖਾਦੀ’

ਕਾਲਜ ਦੀਆਂ ਦੋ ਵਿਦਿਆਰਥਣਾਂ ਕਰਨਗੀਆਂ ਮਿਸ ਇੰਡੀਆ ਖਾਦੀ ਦੇ ਗਰੈਂਡ ਫਿਨਾਲੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਖਾਦੀ ਬੋਰਡ ਅਤੇ ਮਿਸ ਇੰਡੀਆ ਖਾਦੀ ਬੋਰਡ ਵੱਲੋਂ ਕਰਵਾਏ ਜਾ ਰਹੇ ਮਿਸ ਇੰਡੀਆ ਖਾਦੀ ਮੁਕਾਬਲੇ ਵਿੱਚ ਸੀਜੀਸੀ ਲਾਂਡਰਾਂ ਦੀਆਂ ਦੋ ਇੰਜੀਨੀਅਰਿੰਗ ਵਿਦਿਆਰਥਣਾਂ ਮੇਧਾਵੀ ਤੋਮਰ ਅਤੇ ਅਨੁਸ਼ਕਾ ਨੇ ਮਿਸ ਇੰਡੀਆ ਖਾਦੀ ਦੇ ਗ੍ਰੈਂਡ ਫਿਨਾਲੇ ਵਿਚ ਥਾਂ ਬਣਾ ਕੇ ਜਿਥੇ ਸੰਸਥਾ ਦਾ ਨਾਮ ਚਮਕਾਇਆ ਉਥੇ ਪੰਜਾਬ ਦੀਆਂ ਚੋਟੀ ਦੀਆਂ ਵਕਾਰੀ ਸਿਖਿਆ ਸੰਸਥਾਵਾਂ ਦੀਆਂ ਵਿਦਿਆਰਥਣਾਂ ਨੂੰ ਪਛਾੜਿਆ ਹੈ । ਹੁਣ ਇਹ ਦੋਵੇਂ ਹੁਨਰਮੰਦ ਲੜਕੀਆਂ ਦਸੰਬਰ ਮਹੀਨੇ ਦੌਰਾਨ ਮੁੰਬਈ ਵਿਖੇ ਹੋਣ ਵਾਲੇ ਮਿਸ ਇੰਡੀਆ ਖਾਦੀ ਦੇ ਗ੍ਰੈਂਡ ਫ਼ਨੈਲੇ ‘ਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੀਆਂ।
ਇਥੇ ਜਿਕਰਯੋਗ ਹੈ ਕਿ ਪੰਚਕੂਲਾ ਵਿਖੇ ਹੋਏ ਉਤਰੀ ਜੋਨ ਦੇ ਮੁਕਾਬਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੀਆਂ ਵਕਾਰੀ ਸਿਖਿਆ ਸੰਸਥਾਵਾਂ ਤੋਂ ਪਹੁੰਚੀਆਂ ਵਿਦਿਆਰਥਣਾਂ ਨੇ ਭਾਗ ਲਿਆ। ਮੇਧਾਵੀ ਤੋਮਰ ਅਤੇ ਪਿਹਲੀ ਰਨਰਅੱਪ ਅਨੁਸ਼ਕਾ ਤਿਵਾੜੀ ਹੁਣ ਮਿਸ ਇੰਡੀਆ ਖਾਦੀ ਦੇ ਗਰੈਂਡ ਫਿਨੈਲੇ ਵਿਚ ਪੰਜਾਬ ਦੀ ਨੁਮਾਇੰਦਗੀ ਕਰਨਗੀਆਂ। ਪੰਜਾਬ ਪੱਧਰ ‘ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰ ਕੇ ਸੀਜੀਸੀ ਲਾਂਡਰਾ ਦਾ ਨਾਮ ਚਮਕਾਉਣ ਵਾਲੀਆਂ ਇਨ੍ਹਾਂ ਲੜਕੀਆਂ ਮੇਧਾਵੀ ਤੋਮਰ ਅਤੇ ਅਨੁਕਸ਼ਾ ਦਾ ਕਾਲਜ ਕੈਂਪਸ ਪਹੁੰਚਣ ਤੇ ਕਾਲਜ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਜਿਥੇ ਦੋਵਾਂ ਦੀ ਕਾਬਲੀਅਤ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ।
ਪੰਜਾਬ ਪਧਰ ਦੇ ਦੋ ਚੋਟੀ ਦੇ ਖ਼ਿਤਾਬਾਂ ’ਤੇ ਕਬਜਾ ਕਰਨ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਪੰਚਕੂਲਾ ਵਿਖੇ ਹੋਏ ਮੁਕਾਬਲੇ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਦੋ ਰਾਊਂਡਾਂ ਦੇ ਹੋਏ ਮੁਕਾਬਲੇ ਦੌਰਾਨ ਰੈਂਪ ਵਾਕ, ਹੌਬੀ, ਗੇਮਜ਼ ਤੋਂ ਇਲਾਵਾ ਇੰਟਰਨੈਸ਼ਨਲ ਪੱਧਰ ਦੇ ਚਲੰਤ ਮਾਮਲਿਆਂ ਬਾਰੇ ਸਵਾਲ-ਜਵਾਬ ਹੋਏ ਜਿਸ ਦੌਰਾਨ ਅਸੀਂ ਮੁਕਾਬਲੇ ਦੇ ਪ੍ਰਬੰਧਕਾਂ ਅਤੇ ਜੱਜਮੈਂਟ ਅਧਿਕਾਰੀਆਂ ਦੀ ਕਸੌਟੀ ‘ਤੇ ਖਰੇ ਉਤਰਦੀਆਂ ਹੋਈਆਂ ਵਕਾਰੀ ਸਿਖਿਆ ਸੰਸਥਾਵਾਂ ਦੀਆਂ ਭਾਗੀਵਾਲ ਵਿਦਿਆਰਥਣਾਂ ਨੂੰ ਪਛਾੜਨ ਵਿਚ ਕਾਮਯਾਬ ਰਹੀਆਂ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਨੇ ਮਿਸ ਇੰਡੀਆ ਖਾਦੀ ਦੇ ਮੁਕਾਬਲੇ ਜੋ ਦਸੰਬਰ ਮਹੀਨੇ ਵਿਚ ਮੁੰਬਈ ਵਿੱਚ ਹੋਵੇਗਾ ‘ਚ ਥਾਂ ਪੱਕੀ ਕਰ ਲਈ ਹੈ।
ਪੂਰੇ ਦੇਸ਼ ਵਿਚ ਫੈਸ਼ਨ ਡਿਜ਼ਾਈਨਰਜ਼ ਤੋਂ ਦਿਲਚਸਪੀ ਹਾਸਲ ਕਰਕੇ ਖਾਦੀ ਫੈਬਰਿਕ ਹੁਨਰਮੰਦਾਂ ਦੀ ਮਦਦ ਕਰਦਾ ਹੈ ਅਤੇ ਖਾਦੀ ਸਪਿਨਰਾਂ ‘ਨੂੰ ਬਿਹਤਰ ਮਿਆਰੀ ਜੀਵਨ ਜਿਉਣ ਦਾ ਮੌਕਾ ਮਿਲਦਾ ਹੈ। ਜੇਤੂਆਂ ਨੂੰ ਮਾਪਦੰਡਾਂ ਦੇ ਆਧਾਰ ਤੇ ਚੁਣਿਆ ਗਿਆ। ਸੀਸੀਜੀਸੀ ਲਾਂਡਰਾਂ ਦੀ ਮਿਸ ਪੰਜਾਬ (ਖਾਦੀ) ਤੋਂ ਜੋੜੀ-ਮੇਧਾਵੀ ਇਕ ਮਾਣਯੋਗ ਐਨਸੀਸੀ ਕੈਡੇਟ ਹੈ ਜਦਕਿ ਪਹਿਲੇ ਰਨਰਅੱਪ ਅਨੁਸ਼ਕਾ ਇੱਕ ਪ੍ਰਮਾਣਿਤ ਮਾਰਸ਼ਲ ਆਰਟਸ ਮਾਹਰ, ਕਲਾਸੀਕਲ ਡਾਂਸਰ ਹੈ ਅਤੇ ਰਾਸ਼ਟਰੀ ਪੱਧਰ ਦੀ ਬਾਸਕਟਬਾਲ ਖਿਡਾਰੀ ਹੈ। ਇਸ ਪ੍ਰਾਪਤੀ ‘ਤੇ ਟਿੱਪਣੀ ਕਰਦੇ ਮੇਧਾਵੀ ਅਤੇ ਅਨੁਸ਼ਕਾ ਨੇ ਅਪਣੀ ਇਸ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਜੇ ਤਾਂ ਸ਼ੁਰੂਆਤ ਹੈ। ਉਨ੍ਹਾਂ ਅਪਣੀ ਜਿੱਤ ਦਾ ਸਿਹਰਾ ਅਪਣੀ ਫੈਕਲਟੀ ਨੂੰ ਦਿੱਤਾ। ਜਿਸ ਨੇ ਉਨ੍ਹਾਂ ਨੂੰ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…