ਮੈਕਸ ਹਸਪਤਾਲ ਦੇ ਡਾਕਟਰਾਂ ਵੱਲੋਂ ਮੈਡੀਕਲ ਕੈਂਪ ਵਿੱਚ 150 ਵਿਅਕਤੀਆਂ ਦਾ ਚੈੱਕਅਪ

ਕੁਮਾਰੀਜ਼ ਸੁੱਖ ਸ਼ਾਂਤੀ ਭਵਨ ਫੇਜ਼-7 ਵਿੱਚ 26 ਦਸੰਬਰ ਤੋਂ 2 ਜਨਵਰੀ ਤੱਕ ਤਣਾਅ ਮੁਕਤੀ ਰਾਜਯੋਗ ਕੈਂਪ

ਅੰਕੁਰ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਇੱਥੋਂ ਦੇ ਫੇਜ਼-7 ਸਥਿਤ ਬ੍ਰਹਮਾ ਕੁਮਾਰੀਜ਼ ਸੁਖ ਸ਼ਾਂਤੀ ਭਵਨ ਵਿਖੇ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਮੁਹਾਲੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਹਰੀਸ਼ ਘਈ, ਰਾਜਯੋਗ ਕੇਂਦਰ ਮੁਹਾਲੀ-ਰੂਪਨਗਰ ਦੀ ਨਿਰਦੇਸ਼ਕਾ ਭੈਣ ਬ੍ਰਹਮਾਕੁਮਾਰੀ ਪ੍ਰੇਮਲਤਾ, ਭੈਣ ਬੀ.ਕੇ ਰਮਾ ਨੇ ਕੀਤਾ। ਕੈਂਪ ਵਿੱਚ ਡਾ. ਵਿਨੋਦ ਸਿੰਘ ਸਚਦੇਵ (ਮੈਡੀਸਨ), ਡਾ. ਫਿਰਮਨ ਕੌਰ ਤੇ ਡਾ. ਹੀਨਾ (ਡੈਂਟਲ), ਡਾ. ਪੂਜਾ (ਅੱਖਾਂ ਦੀ ਮਾਹਰ) ਅਤੇ ਪੁਸ਼ਕਿਨ ਸ਼ਰਮਾ (ਹੱਡੀਆਂ ਦੇ ਮਾਹਰ) ਦੀ ਅਗਵਾਈ ਵਾਲੀ ਮੈਡੀਕਲ ਟੀਮ ਨੇ 150 ਤੋਂ ਵੱਧ ਵਿਅਕਤੀਆਂ ਦਾ ਚੈੱਕਅਪ ਕੀਤਾ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਤੇ ਜ਼ੋਨਲ ਹੈੱਡ ਸੰਦੀਪ ਡੋਗਰਾ ਨੇ ਕਿਹਾ ਕਿ ਮੈਕਸ ਹਸਪਤਾਲ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਅੌਰਤਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਮੈਕਸ ਗਰੁੱਪ ਦੀ ਸੇਵਾ ਭਾਵਨਾ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੈਡੀਕਲ ਸਲਾਹਕਾਰ ਡਾ. ਜੀ.ਪੀ ਮਲਿਕ ਨੇ ਕੈਂਪ ਵਿੱਚ ਵਿਅਕਤੀਆਂ ਨੂੰ ਸਲਾਹ ਦਿੱਤੀ ਕਿ ਛੋਟੀ ਤੋਂ ਛੋਟੀ ਬੀਮਾਰੀ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਹੈ, ਸਗੋਂ ਤੁਰੰਤ ਨੇੜੇ ਦੇ ਹਸਪਤਾਲ ਜਾਂ ਡਾਕਟਰ ਕੋਲ ਜਾ ਕੇ ਦਵਾਈ ਅਤੇ ਟੈਸਟ ਕਰਵਾਉਂਦੇ ਚਾਹੀਦੇ ਹਨ। ਕਿਉਂਕਿ ਲੋਕਾਂ ਦੀ ਲਾਪਰਵਾਹੀ ਕਾਰਨ ਪਿਛੇ ਜਿਹੇ ਚਿਨਕਗੁਨੀਆਂ ਅਤੇ ਡੇਂਗੂ ਦੇ ਬੁਖ਼ਾਰ ਦੇ ਕੇਸਾਂ ਵਿੱਚ ਅਥਾਹ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹੱਡੀਆਂ ਦੇ ਦਰਦ ਤੋਂ ਪੀੜਤ ਵਿਅਕਤੀਆਂ ਨੂੰ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਸੈਰ ਅਤੇ ਕਸਰਤ ਕਰਨ ਲਈ ਆਖਿਆ ਗਿਆ। ਭੈਣ ਪ੍ਰੇਮਲਤਾ ਤੇ ਭੈਣ ਬੀ.ਕੇ ਰਮਾ ਨੇ ਮੈਕਸ ਹਸਪਤਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਬ੍ਰਹਮਾ ਕੁਮਾਰੀਜ਼ ਸੁੱਖ ਸ਼ਾਂਤੀ ਭਵਨ ਫੇਜ਼-7 ਵਿੱਚ ਭਲਕੇ 26 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਰੋਜ਼ਾਨਾ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਫਿਰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਸ਼ਾਮੀ 6 ਵਜੇ ਤੋਂ ਸ਼ਾਮ 7 ਵਜੇ ਤੱਕ ਤਣਾਅ ਮੁਕਤੀ ਰਾਜਯੋਗ ਕੈਂਪ ਲਗਾਇਆ ਜਾਵੇਗਾ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…