Nabaz-e-punjab.com

ਨਿਆਗਰਾ ਕਾਲਜ ਕੈਨੇਡਾ ਦੀ 25 ਮੈਂਬਰੀ ਡਾਕਟਰੀ ਟੀਮ ਵੱਲੋਂ ਕਮਾਂਡੋ ਕੰਪਲੈਕਸ ਵਿੱਚ ਮੁਫ਼ਤ ਮੈਡੀਕਲ ਕੈਂਪ

ਕੈਂਪ ਵਿੱਚ 700 ਤੋਂ ਵੱਧ ਪੁਲੀਸ ਪਬਲਿਕ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਤੇ ਪੁਲੀਸ ਮੁਲਾਜ਼ਮਾਂ ਦੇ ਦੰਦਾਂ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਇੰਸਕੋਲ (ਆਈਐਨਐਸਸੀਓਐਲ) ਅਕੈਡਮੀ ਚੰਡੀਗੜ੍ਹ ਅਤੇ ਐਨਜੀਓ ਨੰਨ੍ਹੇ ਕਦਮ ਦੇ ਸਹਿਯੋਗ ਨਾਲ ਨਿਆਗਰਾ ਕਾਲਜ ਕੈਨੇਡਾ ਦੀ 25 ਮੈਂਬਰੀ ਡਾਕਟਰੀ ਟੀਮ ਵੱਲੋਂ ਪੰਜਾਬ ਪੁਲੀਸ ਦੇ ਕਮਾਂਡੋ ਕੰਪਲੈਕਸ ਫੇਜ਼-11 ਵਿੱਚ ਮੁਫ਼ਤ ਮੈਡੀਕਲ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੁਲੀਸ ਪਬਲਿਕ ਸਕੂਲ ਕਮਾਂਡੋ ਕੰਪਲੈਕਸ ਦੇ 200 ਬੱਚਿਆਂ ਅਤੇ ਅਧਿਆਪਕਾਂ ਅਤੇ 500 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਇਸ ਸਿਹਤ ਜਾਂਚ ਕੈਂਪ ਦੌਰਾਨ ਨਿਆਗਰਾ ਕਾਲਜ ਕੈਨੇਡਾ ਦੀ ਟੀਮ ਨੇ ਕੈਂਪ ਵਿੱਚ ਜਾਂਚ ਲਈ ਪਹੁੰਚੇ ਵਿਅਕਤੀਆਂ ਅਤੇ ਬੱਚਿਆਂ ਨੂੰ ਮੁਫ਼ਤ ਦਵਾਈਆਂ, ਟੁੱਥ ਬਰੱਸ਼ ਅਤੇ ਟੁੱਥ ਪੇਸਟ ਦਿੱਤੇ। ਇਸ ਮੌਕੇ ਐਨਜੀਓ ਨੰਨ੍ਹੇ ਕਦਮ ਦੀ ਪ੍ਰਬੰਧਕ ਸ੍ਰੀਮਤੀ ਰੇਨੂ ਗੋਇਲ, ਮੈਡੀਕਲ ਅਫ਼ਸਰ ਚੌਥੀ ਕਮਾਂਡੋ ਬਟਾਲੀਅਨ ਡਾ. ਸੰਗੀਤਾ, ਮੈਡੀਕਲ ਅਫ਼ਸਰ ਤੀਜੀ ਕਮਾਂਡੋ ਬਟਾਲੀਅਨ ਡਾ. ਪਰਨੀਤ ਕੌਰ ਅਤੇ ਪ੍ਰਿੰਸੀਪਲ ਮਨਵਿੰਦਰ ਬਾਜਵਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…