nabaz-e-punjab.com

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਜੁਲਾਈ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਅਤੇ ਚੇਅਰਮੈਨ ਠਾਕੁਰਜੀਤ ਸਿੰਘ ਦੀ ਅਗਵਾਈ ਵਿਚ ਕੁਰਾਲੀ ਵਿਖੇ ਹੋਈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਅਤੇ ਆਲ ਇੰਡੀਆ ਮੈਡੀਕਲ ਫ਼ੈਡਰੇਸ਼ਨ ਦੇ ਮੀਤ ਪ੍ਰਧਾਨ ਡਾ. ਠਾਕੁਰਜੀਤ ਸਿੰਘ ਨੇ ਕਿਹਾ ਕਿ ਅਗਰ ਸਰਕਾਰ ਐਸੋਸੀਏਸ਼ਨ ਦੀਆਂ ਵੱਲੋਂ ਜਾਇਜ਼ ਮੰਗਾ ਨਾ ਮੰਨੀਆਂ ਤਾਂ ਸਰਕਾਰ ਖਿਲਾਫ ਸੂਬੇ ਅੰਦਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਪਿਛਲੇ ਦਿਨੀ ਬੂਥਗੜ੍ਹ ਵਿਖੇ ਪੀ.ਐਚ.ਸੀ ਦੇ ਐਸ.ਐਮ.ਓ ਖਿਲਾਫ ਸੰਘਰਸ਼ ਦੌਰਾਨ ਕੁਝ ਮੀਡੀਆ ਵਾਲਿਆਂ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਝੋਲਾ ਛਾਪ ਡਾਕਟਰ ਆਖਿਆ ਜਿਸ ਦੀ ਐਸੋਸੀਏਸ਼ਨ ਨੇ ਨਿੰਦਾ ਕਰਦਿਆਂ ਕਿਹਾ ਕਿ ਉਕਤ ਮੀਡੀਆ ਵਾਲੇ ਐਸ.ਐਮ.ਓ ਬੂਥਗੜ੍ਹ ਦੇ ਬੁਲਾਵੇ ਤੇ ਉਥੇ ਆਏ ਸਨ ਜਦਕਿ ਉਹ ਐਸ.ਐਮ.ਓ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤੰਗ ਕਰਦਾ ਸੀ ਤੇ ਉਸੇ ਦੇ ਕਹਿਣ ਤੇ ਉਕਤ ਮੀਡੀਆ ਵਾਲਿਆਂ ਨੇ ਅਖਬਾਰਾਂ ਵਿਚ ਡਾਕਟਰਾਂ ਨੂੰ ਝੋਲਾ ਛਾਪ ਅਤੇ ਮੈਡੀਕਲ ਸਟੋਰਾਂ ਵਾਲੇ ਲਿਖ ਦਿੱਤਾ ਜਦਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੈਡੀਕਲ ਸਟੋਰਾਂ ਨਾਲ ਕੋਈ ਸਬੰਧ ਨਹੀਂ ਹੈ। ਇਸ ਮੌਕੇ ਗੁਰਦੇਵ ਸਿੰਘ ਸੇਵਾਦਾਰ ਐਸੋਸੀਏਸ਼ਨ, ਡਾ.ਗੁਰਮੁਖ ਸਿੰਘ, ਡਾ. ਅਵਤਾਰ ਸਿੰਘ ਚਟੌਲੀ , ਡਾ. ਬਲਵੀਰ ਸਿੰਘ ਲਾਂਡਰਾਂ, ਡਾ. ਰਘਵੀਰ ਸਿੰਘ ਬੜੌਦੀ, ਡਾ. ਕੁਲਵੀਰ ਸਿੰਘ, ਡਾ. ਵਿਕਰਮ ਦੱਤ, ਡਾ. ਰਾਜਕੁਮਾਰ, ਡਾ. ਚੰਦਰ ਕਾਂਤ, ਡਾ. ਸੁਖਵਿੰਦਰ ਸਿੰਘ, ਡਾ. ਪ੍ਰਮੋਦ ਕੁਮਾਰ, ਡਾ. ਪਰਮਜੀਤ ਸਿੰਘ, ਡਾ. ਗੁਰਿੰਦਰ ਸਿੰਘ ਮੁੱਲਾਂਪੁਰ, ਡਾ. ਨਰਿੰਦਰ ਕੁਮਾਰ, ਡਾ. ਜਰਨੈਲ ਸਿੰਘ ਮੰਦਵਾੜਾ, ਡਾ. ਹਰਵਿੰਦਰ ਸਿੰਘ ਮੜੌਲੀ, ਡਾ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…