nabaz-e-punjab.com

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 4 ਜੁਲਾਈ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਪ੍ਰਧਾਨ ਆਰ.ਕੇ ਬਾਲੀ ਦੀ ਪ੍ਰਧਾਨਗੀ ਹੇਠ ਅਤੇ ਸੂਬਾ ਚੇਅਰਮੈਨ ਡਾ.ਠਾਕੁਰਜੀਤ ਸਿੰਘ ਦੇਖ ਰੇਖ ਵਿਚ ਪਿੰਡ ਬੂਥਗੜ੍ਹ ਵਿੱਚ ਹੋਈ। ਮੀਟਿੰਗ ਦੌਰਾਨ ਜਿਲ੍ਹਾ ਪ੍ਰਧਾਨ ਡਾ.ਗੁਰਮੁਖ ਸਿੰਘ ਮਾਣਕਪੁਰ ਸ਼ਰੀਫ ਨੇ ਆਏ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਬੁਲਾਰਿਆਂ ਨੇ ਐਸ.ਐਮ.ਓ ਬੂਥਗੜ੍ਹ ਵੱਲੋਂ ਪ੍ਰਾਈਵੇਟ ਡਾਕਟਰਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕੀਤਾ ਅਤੇ ਇਸ ਸਬੰਧੀ ਲਿਖਤੀ ਸ਼ਿਕਾਇਤ ਸਿਵਲ ਸਰਜਨ ਨੂੰ ਦਿੱਤੀ ਗਈ। ਇਸ ਦੌਰਾਨ ਡਾ. ਆਰ.ਕੇ. ਬਾਲੀ ਨੇ ਕਿਹਾ ਕਿ ਬੂਥਗੜ੍ਹ ਦੇ ਐਸ.ਐਮ.ਓ ਵੱਲੋਂ ਲੋਕਾਂ ਦੀ ਸੇਵਾ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਖ਼ਿਲਾਫ਼ ਕਾਰਵਾਈ ਕਰਨਾ ਨਿੰਦਣਯੋਗ ਹੈ ਤੇ ਉਨ੍ਹਾਂ ਨਾਲ ਹੀ ਇਹ ਸਾਫ ਕੀਤਾ ਕਿ ਸੂਬੇ ਅੰਦਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਲੀਨਿਕ ਬੰਦ ਨਹੀਂ ਹੋਣਗੇ। ਇਸ ਦੌਰਾਨ ਡਾ. ਠਾਕੁਰਜੀਤ ਸਿੰਘ ਕੁਰਾਲੀ ਨੇ ਦੱਸਿਆ ਕਿ ਅਗਲੀ ਰਣਨੀਤੀ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ 5 ਜੁਲਾਈ ਨੂੰ ਬੂਥਗੜ੍ਹ ਵਿਖੇ ਰੱਖੀ ਗਈ ਹੈ ਜਿਸ ਵਿਚ ਸੂਬੇ ਭਰ ਤੋਂ ਮੈਡੀਕਲ ਪ੍ਰੈਕਟੀਸ਼ਨਰ ਸਮੂਲੀਅਤ ਕਰਨਗੇ। ਇਸ ਮੌਕੇ ਡਾ.ਬਲਵੀਰ ਸਿੰਘ, ਡਾ. ਰਘਵੀਰ ਸਿੰਘ, ਡਾ.ਚੰਦਰਕਾਂਤ, ਡਾ.ਜਗਦੀਸ਼ ਲਾਲ, ਡਾ.ਗੁਰਜੀਤ ਸਿੰਘ, ਡਾ.ਵਿਕਰਮ ਦੱਤ, ਡਾ.ਅਵਤਾਰ ਸਿੰਘ ਚਟੌਲੀ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…