Nabaz-e-punjab.com

ਡਾਕਟਰੀ ਕਿੱਤਾ ਪੈਸਾ ਕਮਾਉਣਾ ਨਹੀਂ ਸਗੋਂ ਮਰੀਜ਼ਾਂ ਨੂੰ ਜੀਵਨ ਦਾਨ ਦੇਣ ਵਾਲਾ ਹੋਣਾ ਚਾਹੀਦੈ: ਸਿੱਧੂ

ਸੱਤ ਸੂਬਿਆਂ ਦੇ ਡਾਕਟਰਾਂ ਨੇ ਸਟੇਮ ਸੈਲ ਅਤੇ ਰੀ-ਜੈਨਰੇਟਿਵ ’ਤੇ ਕੀਤਾ ਮੰਥਨ

ਜੀਵਨ ਸ਼ੈਲੀ ਅਤੇ ਖਾਣਪੀਣ ਵਿੱਚ ਬਦਲਾਅ ਜਰੂਰੀ:ਅਵਨੀਤ ਕੌਰ

ਸਿੰਗਲਾ ਮੈਡੀਕਲੀਨਿਕ ਅਤੇ ਆਈਵੀਵਾਈ ਟੈਸਟ ਟਿਊਬ ਬੇਬੀ ਸੈਂਟਰ ਨੇ ਕੀਤਾ ਸੈਮੀਨਾਰ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 14 ਜੁਲਾਈ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਡਾਕਟਰਾਂ ਦਾ ਮੁੱਖ ਮੰਤਵ ਪੈਸਾ ਕਮਾਉਣਾ ਨਹੀਂ ਸਗੋਂ ਮਰੀਜ਼ਾਂ ਨੂੰ ਜੀਵਨ ਦੇਣ ਵਾਲਾ ਹੋਣਾ ਚਾਹੀਦਾ ਹੈ। ਡਾਕਟਰੀ ਦਾ ਪੇਸ਼ਾ ਬੇਹੱਦ ਸਨਮਾਨਜਨਕ ਪੇਸ਼ਾ ਹੈ। ਜਿਸਦੇ ਮਿਆਰ ਨੂੰ ਬਰਕਰਾਰ ਰੱਖਣਾ ਡਾਕਟਰਾਂ ਦੇ ਹੱਥ ਵਿੱਚ ਹੈ। ਬਲਬੀਰ ਸਿੰਘ ਸਿੱਧੂ ਐਤਵਾਰ ਨੂੰ ਜ਼ੀਰਕਪੁਰ ਵਿੱਚ ਸਿੰਗਲਾ ਮੈਡੀਕਲੀਨਿਕ ਅਤੇ ਆਈਵੀਵਾਈ ਟੈਸਟ ਟਿਊਬ ਬੇਬੀ ਸੈਂਟਰ ਵੱਲੋਂ ਇੰਡੀਅਨ ਸੁਸਾਇਟੀ ਆਫ਼ ਐਸੋਸੀਟਿਡ ਰੀਪ੍ਰੋਡਕਸ਼ਨ (ਆਈਐਸਏਆਰ) ਤੇ ਮੁਹਾਲੀ ਓਬੀਐਸ ਐਂਡ ਗਾਇਨੀ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਫਰਟੀਕਨ-2019 ਦੇ ਉਦਘਾਟਨ ਮੌਕੇ ਦੇਸ਼ ਦੇ ਸੱਤ ਸੂਬਿਆਂ ਤੋਂ ਆਏ ਹੋਏ ਡਾਕਟਰਾਂ ਅਤੇ ਮਾਹਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨਂ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਯਤਨ ਹੈ ਕਿ ਸੂਬੇ ਦੇ ਪੇਂਡੂ ਅਤੇ ਦੂਰ ਦਰਾਜ ਖੇਤਰ ਵਿੱਚ ਰਹਿਣ ਵਾਲੇ ਹਰ ਵਿਅਕਤੀ ਨੂੰ ਵਧੀਆ ਸਿਹਤ ਸਹੂਲਤਾਂ ਮਿਲਣ। ਉਨ੍ਹਾਂ ਕਿਹਾ ਕਿ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਨਿੱਜੀ ਹਸਪਤਾਲਾਂ ਨੇ ਕਾਫੀ ਤਰੱਕੀ ਕੀਤੀ ਹੈ ਪਰ ਇਸਦੇ ਨਾਲ ਇਸ ਪੇਸ਼ੇ ਦਾ ਵਪਾਰੀਕਰਨ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ ਭੂਮਿਕਾ ਸ਼ੁਰੂ ਤੋਂ ਹੀ ਲੋਕਾਂ ਦੀ ਜਾਨ ਬਚਾਉਣ ਵਾਲੇ ਦੇ ਰੂਪ ਵਿੱਚ ਹੋਈ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਡਾਇਰੈਕਟਰ ਡਾ.ਅਵਨੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਅਤੇ ਪੂਰਸ਼ਾਂ ਵਿੱਚ ਲਗਾਤਾਰ ਵਧ ਰਹੀ ਬਾਂਝਪਨ ਦੀ ਸਮੱਸਿਆ ਆਉਣ ਵਾਲੇ ਸਮੇਂ ਦੇ ਲਈ ਖਤਰੇ ਦੀ ਘੰਟੀ ਹੈ। ਇਸਦੇ ਲਈ ਸਾਨੂੰ ਆਪਣੀ ਜੀਵਨਸ਼ੈਲੀ ਅਤੇ ਖਾਣਪੀਣ ਵਿੱਚ ਬਦਲਾਅ ਲਿਆਉਣਾ ਹੋਵੇਗਾ। ਇਸ ਤੋਂ ਪਹਿਲਾਂ ਆਪਣੀ ਰਿਪੋਰਟ ਪੇਸ਼ ਕਰਦਿਆਂ ਡਾ. ਰਿੰਮੀ ਸਿੰਗਲਾ ਨੇ ਦੱਸਿਆ ਸੈਮੀਨਾਰ ਵਿੱਚ ਪੰਜਾਬ, ਹਰਿਆਣਾ, ਗੁਜਰਾਤ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਸੂਬਿਆਂ ਤੋਂ ਆਏ ਹੋਏ ਮਾਹਿਰ ਡਾਕਟਰਾਂ ਨੇ ਭਾਗ ਲਿਆ।
ਸਿੰਗਲਾ ਨੇ ਦੱਸਿਆ ਕਿ ਜਿਨਾਂ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਬੱਚਾ ਨਾ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ ਉਨਂਾਂ ਦੇ ਲਈ ਹੁਣ ਮੈਡੀਕਲ ਸਾਇੰਸ ਵਿੱਚ ਕਈ ਤਰਂਾਂ ਦੀਆਂ ਨਵੀਆਂ ਤਕਨੀਕਾਂ ਆ ਚੁੱਕੀਆਂ ਹਨ। ਪਹਿਲਾਂ ਦੇ ਮੁਕਾਬਲੇ ਹੁਣ ਪੁਰਸ਼ਾਂ ਵਿੱਚ ਵੀ ਬਾਂਝਪਨ ਅਤੇ ਬੱਚਾ ਪੈਦਾ ਕਰਨ ਦੀ ਸਮਰਥਾ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਉਨਂਾਂ ਕਿਹਾ ਕਿ ਮੌਜੂਦਾ ਹਲਾਤਾਂ ਵਿੱਚ ਅਜਿਹੇ ਮਰੀਜ਼ਾਂ ਦੇ ਲਈ ਸਟੇਮ ਸੈਲ ਥੈਰਪੀ, ਰੀ ਜੈਨਰੇਟਿਵ ਥੈਰਪੀ, ਇਮਨਾਲਜੀ ਥੈਰਪੀ ਦੇ ਇਲਾਵਾ ਕਾਸਮੈਟਿਕ ਗਾਇਨੀ ਵਿੱਚ ਲੇਜਰ ਤਕਨਾਲੋਜੀ ਤੇਜੀ ਨਾਲ ਪ੍ਰਚਲਿਤ ਹੋ ਰਹੀ ਹੈ। ਇਸ ਮੌਕੇ ਤੇ ਦਿੱਲੀ ਤੋਂ ਆਈ ਮਹਿਲਾ ਰੋਗ ਮਾਹਿਰ ਡਾਕਟਰ ਤਾਰਨੀ ਤਨੇਜਾ, ਡਾਕਟਰ ਲਵਲੀਨ ਸੋਢੀ, ਨੋਈਡਾ ਤੋਂ ਡਾਕਟਰ ਰਾਖੀ ਸਮੇਤ ਕਈ ਮਾਹਿਰ ਡਾਕਟਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …