ਸਰਕਾਰੀ ਹਸਪਤਾਲ ਖਰੜ ਵਿੱਚ ਜਲਦੀ ਖੁੱਲ੍ਹੇਗਾ ਸਸਤੀਆਂ ਦਵਾਈਆਂ ਦਾ ਜਨ ਅੌਸ਼ਧੀ ਸਟੋਰ: ਸ੍ਰੀਮਤੀ ਬਰਾੜ

ਐਸਡੀਐਮ ਸ੍ਰੀਮਤੀ ਬਰਾੜ ਨੇ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਅਤੇ ਤਿਆਰੀਆਂ ਦਾ ਲਿਆ ਜਾਇਜ਼ਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਜਨਵਰੀ:
ਸਿਵਲ ਹਸਪਤਾਲ ਖਰੜ ਵਿਖੇ ਮਰੀਜ਼ਾਂ ਨੂੰ ਬਾਜ਼ਾਰ ਨਾਲੋ ਸਸਤੇ ਭਾਅ ਦੀਆਂ ਦਵਾਈਆਂ ਮੁਹੱਈਆਂ ਕਰਵਾਉਣ ਲਈ ਜਲਦੀ ‘ਜਨ ਅੌਸ਼ਧੀ ਸਟੋਰ’ ਖੋਲਿਆ ਜਾਵੇਗਾ ਤਾਂ ਕਿ ਮਰੀਜ਼ ਜਨ ਅੌਸ਼ਧੀ ਸਟੋਰ ਰਾਹੀਂ ਮਿਲਣ ਵਾਲੀਆਂ ਦਵਾਈਆਂ ਲੈ ਕੇ ਫਾਇਦਾ ਲੈ ਸਕਣ। ਇਹ ਜਾਣਕਾਰੀ ਸਬ ਡਵੀਜ਼ਨਲ ਖਰੜ ਪੱਧਰੀ ਰੈਡ ਕਰਾਸ ਕਮੇਟੀ ਦੀ ਚੇਅਰਪਰਸਨ-ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਖਰੜ ਵਿੱਚ ਜਿਥੇ ਇਹ ਜਨ ਅੌਸ਼ਧੀ ਸਟੋਰ ਖੋਲ੍ਹਣ ਹੈ। ਉਸ ਲਈ ਇਮਾਰਤ ਦਾ ਮੁਕੰਮਲ ਹੋ ਚੁੱਕਿਆ ਹੈ। ਅੱਜ ਦੌਰਾ ਕਰਕੇ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਜਨ ਅੌਸ਼ਧੀ ਸਟੋਰ ਵਿਚ ਦਵਾਈਆਂ ਦੀ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਮਰੀਜ਼ਾਂ ਨੂੰ ਫਾਇਦਾ ਹੋਵੇਗਾ ਕਿਉਕਿ ਇਸ ਸਟੋਰ ਵਿਚ ਮਰੀਜ਼ਾਂ ਨੂੰ ਸਸਤੇ ਭਾਅ ਦਵਾਈਆਂ ਮਿਲਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਸਟੋਰ ਵਿਚ ਦਵਾਈਆਂ ਦੀ ਵਿਕਰੀ ਲਈ ਕੋਆਲੀਫਾਈਡ ਫਾਰਮਾਸਿਸਟ ਭਰਤੀ ਕੰਟਰੈਕਟ ਬੇਸ ਤੇ ਕਰਨ ਲਈ ਤੇ ਡਰੱਗਜ ਲਾਇਸੰਸ ਅਪਲਾਈ ਕਰਨ ਲਈ ਸਿਵਲ ਹਸਪਤਾਲ ਖਰੜ ਦੇ ਐਸਐਮਓ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਦੋਵੇਂ ਕਾਰਵਾਈਆਂ ਨੂੰ ਜਲਦੀ ਮੁਕੰਮਲ ਕਰਨ ਤਾਂ ਕਿ ਇੱਥੇ ਜਨ ਅੌਸ਼ਧੀ ਸਟੋਰ ਰਾਹੀਂ ਦਵਾਈਆਂ ਦੀ ਸਪਲਾਈ ਸ਼ੁਰੂ ਕੀਤੀ ਜਾ ਸਕੇ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰੋਪਰੇਸ਼ਨ ਦੇ ਨੋਡਲ ਅਫ਼ਸਰ ਐਮ.ਪੀ. ਸਿੰਘ, ਜਿਲ੍ਹਾ ਰੈਡ ਕਰਾਸ ਦੇ ਸਕੱਤਰ ਰਾਜ ਮੱਲ, ਸਿਵਲ ਹਸਪਤਾਲ ਖਰੜ ਦੇ ਐਸਐਮਓ ਡਾ. ਸੁਰਿੰਦਰ ਸਿੰਘ, ਡਾ. ਚੇਤਨ ਪ੍ਰਕਾਸ਼ ਸਿੰਘ, ਪਿਆਰਾ ਸਿੰਘ, ਪੈਟਰਨ ਰੈਡ ਕਰਾਸ ਸੁਸਾਇਟੀ ਹਰਪ੍ਰੀਤ ਸਿੰਘ ਰੇਖੀ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …