Share on Facebook Share on Twitter Share on Google+ Share on Pinterest Share on Linkedin ਫੇਜ਼ 9 ਦੇ ਨੇਚਰ ਪਾਰਕ ਵਿੱਚ ਦਵਾਈਆਂ ਲਈ ਬਕਸਾ ਰੱਖਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ: ਸਥਾਨਕ ਫੇਜ਼-9 ਵਿੱਚ ਇਲਾਕਾ ਵਾਸੀਆਂ ਵੱਲੋਂ ਕਰਨਲ ਟੀ.ਬੀ.ਐਸ ਬੇਦੀ ਦੀ ਅਗਵਾਈ ਵਿੱਚ ਨੇਚਰ ਪਾਰਕ ਮੁਹਾਲੀ ਵਿਖੇ ਦਵਾਈਆਂ ਲਈ ਇੱਕ ਵਿਸ਼ੇਸ਼ ਬਕਸਾ ਰੱਖਿਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਰਨਲ ਬੇਦੀ ਨੇ ਕਿਹਾ ਕਿ ਇਸ ਡੱਬੇ ਵਿੱਚ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ਪਈਆਂ ਫਾਲਤੂ ਦਵਾਈਆਂ ਦਾਨ ਕਰ ਸਕਦਾ ਹੈ ਪ੍ਰੰਤੂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਉਹਨਾਂ ਦਵਾਈਆਂ ਦੀ ਮਿਆਦ ਨਾ ਪੁੱਗੀ ਹੋਵੇ। ਉਹਨਾਂ ਕਿਹਾ ਕਿ ਦਾਨ ਕੀਤੀਆਂ ਹੋਈਆਂ ਦਵਾਈਆਂ ਗਰੀਬ ਲੋਕਾਂ ਵਿੱਚ ਵੰਡੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਸ੍ਰੀ ਬ੍ਰਿਗੇਡੀਅਰ ਅਤੇ ਡਾਕਟਰ ਏ ਐਸ ਕਵਾਤਰਾ ਦੀ ਅਗਵਾਈ ਵਿੱਚ ਇੱਥੋਂ ਦੇ ਨੇੜਲੇ ਪਿੰਡ ਬਹਿਲੋਲਪੁਰ, ਬਲਾਕ ਮਾਜਰੀ ਵਿਖੇ ਮੈਡੀਕਲ ਕੈਂਪ ਲਗਾ ਕੇ ਗਰੀਬਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਲੋਕਾਂ ਦੀ ਮੁਫ਼ਤ ਜਾਂਚ ਵੀ ਕੀਤੀ ਗਈ। ਇਸ ਮੌਕੇ ਕੇ.ਜੇ.ਐਸ ਬਰਾੜ, ਡਾਕਟਰ ਹਰੀਸ਼ਪੁਰੀ, ਗੁਲਸ਼ਨਵੀਰ ਸਿੰਘ, ਬੀ.ਐਸ. ਭਾਟੀਆ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ