Share on Facebook Share on Twitter Share on Google+ Share on Pinterest Share on Linkedin ਸਰਕਾਰ ਨਾਲ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੀ ਹੋਈ ਅਹਿਮ ਮੀਟਿੰਗ, ਮੰਗਾਂ ਲਾਗੂ ਹੋਣ ਦੀ ਆਸ ਬੱਝੀ ਸਕੱਤਰ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਭਰੋਸਾ: ਜਥੇਬੰਦੀਆਂ ਵੱਲੋਂ ਪੇ-ਬੈਂਡ 1.12.2011 ਤੋਂ ਲਾਗੂ ਕਰਨ ਦੀ ਮੰਗ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ: ਬਿਜਲੀ ਮੁਲਾਜਮਾਂ ਦੀਆਂ ਵੱਖ ਵੱਖ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਪੀ.ਐਸ.ਈ.ਬੀ.ਇੰਪਲਾਈਜ਼ ਫੈਡਰੇਸ਼ਨ ਏਟਕ, ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ,ਆਈ.ਟੀ.ਆਈ.ਇੰਪਲਾਈਜ਼ ਐਸੋਸੀਏਸ਼ਨ, ਇੰਪਲਾਈਜ਼ ਫੈਡਰੇਸ਼ਨ ਪਾਵਰਕੋਮ ਤੇ ਟਰਾਸ਼ਕੋ ਦੇ ਆਧਾਰਿਤ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਪੰਜਾਬ ਸਰਕਾਰ ਦੇ ਪਾਵਰਕੌਮ ਵਿਭਾਗ ਦੇ ਸਕੱਤਰ ਸ੍ਰੀ ਏ.ਵੇਨੂ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਸਦਭਾਵਨਾਂ ਭਰੇ ਮਾਹੌਲ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਸਰਕਾਰ ਨਾਲ ਬਿਜਲੀ ਮੁਲਾਜਮ ਜਥੇਬੰਦੀਆਂ ਦੀ ਮੀਟਿੰਗ 2 ਘੰਟੇ ਚਲੀ। ਮੀਟਿੰਗ ਵਿੱਚ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਬੋਰਡ ਮੈਨੇਜਮੈਂਟ ਨੂੰ ਕਿਹਾ ਪੰਜਾਬ ਦੇ ਸਮੱਚੇ ਬਿਜਲੀ ਮੁਲਾਜ਼ਮਾਂ ਨੂੰ ਪੇ ਬੈਂਡ 1 ਦਸੰਬਰ 2011 ਤੋਂ ਲਾਗੂ ਕੀਤਾ ਜਾਵੇ। ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ,ਨਰਿੰਦਰ ਸਿੰਘ ਸੈਣੀ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਬਿਜਲੀ ਕਰਮਚਾਰੀਆ ਦੇ ਪੇ ਬੈਡ ਗਰੁੱਪ 1ਤੋਂ 17 ਤੱਕ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ’ਤੇ 1.12.11 ਤੋਂ ਲਾਗੂ ਕਰਨ ਦੀ ਮੰਗ ਕੀਤੀ। ਗਰੁੱਪ ਨੰਬਰ 3 ਤੋ 11ਤੱਕ 10900-34800 ਅਤੇ ਕਿਹਾ ਕਿ ਗਰੁੱਪ 12 ਤੋ 17 ਤੱਕ 16650-39100 ਪੈ ਬੈਡ ਲਾਗੂ ਕਰਨ ਦੀ ਮੰਗ ਵੀ ਕੀਤੀ। ਪੰਜਾਬ ਸਰਕਾਰ ਨੇ ਮੁਲਾਜਮ ਜਥੇਬੰਦੀਆਂ ਨੂੰ ਬਿਜਲੀ ਨਿਗਮ ਵਿੱਚ ਖਪਤਕਾਰਾਂ ਨੂੰ ਹੋਰ ਵਧੀਆਂ ਸਹੂਲਤਾ ਦੇਣ ਅਤੇ ਜਥੇਬੰਦੀ ਦੀਆਂ 28 ਮੰਗਾਂ ਦੇ ਚਾਰਟਰ ’ਤੇ ਮੁੜ ਮੀਟਿੰਗ ਦੇ ਕੇ ਹੱਲ ਕਰਨ ਦਾ ਭਰੋਸਾਂ ਵੀ ਦਿੱਤਾ। ਅੱਜ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋ ਆਰ.ਕੇ. ਕੋਸਕ ਆਈ.ਏ.ਐਸ. ਸਪੈਸਲ ਸਕੱਤਰ ਪਾਵਰ ਪੰਜਾਬ ਸਰਕਾਰ, ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਸ੍ਰੀ ਐਸ.ਸੀ.ਅਰੋੜਾ, ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਡਵ, ਮੁੱਖ ਲੇਖਾ ਅਫਸਰ ਸ੍ਰੀ ਰਾਕੇਸ਼ ਪੁਰੀ ਅਤੇ ਉਪ ਸਕੱਤਰ ਆਈ.ਆਰ ਬੀ.ਐਸ ਗੁਰਮ ਅਤੇ ਮੁਲਜ਼ਮ ਜਥੇਬੰਦੀਆਂ ਵੱਲੋ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆ, ਨਰਿੰਦਰ ਸੈਣੀ, ਮਨਜੀਤ ਸਿੰਘ ਚਾਹਲ, ਆਰ.ਕੇ. ਤਿਵਾੜੀ, ਮਹਿੰਦਰ ਸਿਘ, ਦਵਿੰਦਰ ਸਿੰਘ ਪਸੋਰ, ਪੂਰਨ ਸਿੰਘ ਖਾਈ, ਨਰਿਦਰ ਬੱਲ, ਜਰਨੈਲ ਸਿੰਘ ਚੀਮਾ, ਐਸ.ਪੀ. ਸਿੰਘ ਲਹੋਰੀਆਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਬੰਸ ਸਿੰਘ ਦੀਦਾਰਗੜ੍ਹ, ਗੋਬਿੰਦਰ ਸਿੰਘ, ਕਮਲ ਕੁਮਾਰ ਪਟਿਆਲਾ, ਹਰਵਿੰਦਰ ਸਿੰਘ ਚੱਠਾ, ਆਦਿ ਆਗੁ ਹਾਜਰ ਸਨ। ਬਿਜਲੀ ਮੁਲਾਜਮ ਮੰਚ ਪੰਜਾਬ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮਨੈਜਮੇਟ ਨੇ ਪੈ ਬੈਡ ਹੋਈ ਗੱਲਬਾਤ ਅਨੁਸਾਰ ਲਾਗੂ ਨਾ ਕੀਤੇ ਅਤੇ ਮੰਗ ਪੱਤਰ ਅਨੁਸਾਰ ਮੰਗਾ ਲਾਗੂ ਨਾ ਕੀਤੀਆਂ ਤਾਂ ਬਿਜਲੀ ਕਾਮੇ 15 ਸਤੰਬਰ ਸਰਕਾਰ ਦੇ 6 ਮਹੀਨੇ ਪੂਰੇ ਹੋਣ ’ਤੇ ਪਟਿਆਲਾ ਵਿਖੇ ਵਿਸਾਲ ਮਾਰਚ ਕਰਕੇ ਪ੍ਰਦਰਸ਼ਨ ਕਰਨਗੇ ਅਤੇ ਮੋਤੀ ਪੈਲਸ ਵੱਲ ਮਾਰਚ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ