Nabaz-e-punjab.com

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ ਅਦਾਇਗੀਆਂ ਕਰਵਾਉਣ ਲਈ ਬੋਰਡ ਚੇਅਰਮੈਨ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਹਾਕਮ ਸਿੰਘ ਅਤੇ ਜਸਵੀਰ ਸਿੰਘ ਗੋਸਲ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੂੰ ਮਿਲਿਆ ਅਤੇ ਦੋ ਸਾਲ ਪਹਿਲਾਂ ਮਾਰਚ 2017 ਤੋਂ ਹੁਣ ਤੱਕ ਸੁਪਰਡੈਂਟ, ਅਬਜ਼ਰਵਰ, ਨਿਗਰਾਨ, ਪੇਪਰ ਮਾਰਕਿੰਗ ਅਤੇ ਉਡਣ ਦਸਤੇ ਦੀਆਂ ਟੀਮਾਂ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਨਿਰਧਾਰਿਤ ਮਿਹਨਤਾਨੇ ਦੀ ਅਦਾਇਗੀ ਜਲਦੀ ਕਰਨ ਦੀ ਮੰਗ ਕੀਤੀ।
ਸ੍ਰੀ ਹਾਕਮ ਸਿੰਘ ਨੇ ਕਿਹਾ ਕਿ ਬੋਰਡ ਵਿਦਿਆਰਥੀਆਂ ਤੋਂ ਫੀਸ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾ ਪ੍ਰਾਪਤ ਕਰਦਾ ਹੈ ਅਤੇ ਵੇਰਵਿਆਂ ਵਿੱਚ ਸੋਧ ਕਰਨ ਦੀ ਆੜ ਵਿੱਚ ਵਾਧੂ ਫੀਸ ਵਸੂਲ ਕਰਦਾ ਹੈ, ਜੇਕਰ ਮਾਰਕਿੰਗ ਵਿੱਚ ਕੋਈ ਗਲਤੀ ਹੋਵੇ ਤਾਂ ਅਧਿਆਪਕਾਂ ਨੂੰ ਸਜਾ ਦੇਣ ਲਈ ਕਾਹਲਾ ਪੈ ਜਾਂਦਾ ਹੈ ਪ੍ਰੰਤੂ ਅਧਿਆਪਕਾਂ ਦੀਆਂ ਅਦਾਇਗੀਆਂ ਕਰਨ ਵਿੱਚ ਵਿੱਤੀ ਘਾਟੇ ਦੀ ਦੁਹਾਈ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਸਿੱਖਿਆ ਬੋਰਡ ਦੇ ਕੰਮਾਂ ਵਿੱਚ ਸਿੱਖਿਆ ਵਿਭਾਗ ਦਾ ਦਖ਼ਲ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਬੋਰਡ ਦੀ ਵਿੱਤੀ ਹਾਲਤ ਵਿੱਚ ਨਿਘਾਰ ਆਇਆ ਹੈ। ਅਗਲੇ ਸੈਸ਼ਨ ਤੋਂ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਇੱਕੋ ਸੈਸ਼ਨ ਵਿੱਚ ਅਲਟਰਨੇਟ ਕਰਾਉਣ ਦੀ ਅਪੀਲ ਕੀਤੀ। ਉਤਰ-ਪੱਤਰੀਆਂ ਦੀ ਮਾਰਕਿੰਗ ਲਈ ਮਿਹਨਤਾਨੇ ਦੀ ਅਦਾਇਗੀ ਸੀਬੀਐਸਈ ਪੈਟਰਨ ਤੇ ਕੀਤੀ ਜਾਵੇ ਜੀ। 200 ਉਤਰ-ਪੱਤਰੀਆਂ ਨੂੰ ਮਾਰਕ ਕਰਨ ਦਾ ਸਮਾਂ 8 ਦਿਨਾਂ ਤੋ ਵਧਾ ਕੇ ਦਸ ਦਿਨ ਕੀਤਾ ਜਾਵੇ ਜੀ। ਉਤਰ-ਪੱਤਰੀਆਂ ਇਕੱਤਰ ਕੇਂਦਰ ਵਿੱਚ ਜਮਾਂ ਕਰਾਉਣ ਦੀ ਜ਼ਿੰਮੇਵਾਰੀ ਕੇਂਦਰ ਕੰਟਰੋਲਰ ਅਤੇ ਸੁਪਰਡੈਂਟ ਦੀ ਸਾਂਝੀ ਹੋਵੇ ਜੀ ਕਿਉਂਕਿ ਜਿੱਥੇ ਮਹਿਲਾ ਸੁਪਰਡੈਂਟ ਹੈ ਉਸ ਕੇਂਦਰ ਵਿੱਚ ਸਮੱਸਿਆ ਹੁੰਦੀ ਹੈ।
ਉਧਰ, ਵਫ਼ਦ ਅਨੁਸਾਰ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਲੈਕਚਰਾਰ ਯੂਨੀਅਨ ਦੀਆਂ ਉਪਰੋਕਤ ਮੰਗਾਂ ਨੂੰ ਹਮਦਰਦੀ ਨਾਲ ਵਿਚਾਰਦਿਆਂ ਅਧਿਆਪਕਾਂ ਦੇ ਬਕਾਇਆ ਮਿਹਨਤਾਨੇ ਦੀਆਂ ਅਦਾਇਗੀਆਂ ਜਲਦੀ ਕਰਾਉਣ ਦਾ ਭਰੋਸਾ ਦਿੱਤਾ ਅਤੇ ਮੌਕੇ ’ਤੇ ਹੀ ਜਿਨ੍ਹਾਂ ਪ੍ਰੀਖਿਆ ਕੇਂਦਰ ਵਿੱਚ ਦਸਵੀਂ ਤੱਕ ਵਿਦਿਆਰਥੀ ਪੇਪਰ ਦੇ ਰਹੇ ਹਨ, ਅਬਜ਼ਰਵਰ ਨਾ ਲਗਾਉਣ ਸਬੰਧਤ ਬ੍ਰਾਂਚ ਨੂੰ ਆਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਨ ਸ਼ਰਮਾ, ਸੁਖਦੇਵ ਲਾਲ ਬੱਬਰ, ਰਵਿੰਦਰ ਪਾਲ ਸਿੰਘ, ਸੰਜੀਵ ਕੁਮਾਰ ਫਤਹਿਗੜ੍ਹ ਸਾਹਿਬ, ਸੁਰਿੰਦਰ ਸਿੰਘ ਭਰੂਰ, ਰਣਬੀਰ ਸਿੰਘ ਹੁਸ਼ਿਆਰਪੁਰ, ਰਜਨੀਸ਼ ਨਾਢਾ, ਭੁਪਿੰਦਰਪਾਲ ਸਿੰਘ, ਸੁਖਮੀਤ ਕੌਰ, ਸਤਪਿੰਦਰ ਕੌਰ, ਸੁਖਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…