ਖਾਲਸਾ ਸਕੂਲ ਕੁਰਾਲੀ ਵਿੱਚ ਹੋਈ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਫਰਵਰੀ:
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮੀਟਿੰਗ ਚੰਡੀਗੜ੍ਹ ਰੋਡ ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ, ਜਿਸ ਵਿੱਚ ਸਾਹਿਤਕਾਰਾਂ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਅਤੇ ਜਨਰਲ ਸਕੱਤਰ ਭਪਿੰਦਰ ਭਾਗੋਮਾਜਰਾ ਦੀ ਦੇਖ ਰੇਖ ਵਿਚ ਹੋਏ ਸਮਾਰੋਹ ਦੌਰਾਨ ਸੁਰਿੰਦਰ ਸਹੇੜੀ ਨੇ ‘ਫਾਟਕ ਮੋਰਿੰਡੇ ਵਾਲਾ ਬੰਦ ਰਹਿੰਦਾ ਹੈ’, ਕੁਲਵਿੰਦਰ ਖੈਰਾਬਾਦ ਨੇ ‘ਤੁਸੀਂ ਕੀ ਲੱਭਦੇ ਹੋ’, ਕਾਮਰੇਡ ਗੁਰਨਾਮ ਸਿੰਘ ਨੇ ਕਵਿਤਾ ‘ਇਹ ਲੋਕੀ’, ਸੀਤਲ ਸਹੌੜਾਂ ਨੇ ਗਜ਼ਲ ‘ਤੰਦ ਜੋੜਣ ਦੀ ਹਰ ਕੋਈ ਗੱਲ ਸਣਾਉਂਦਾ ਐ’, ਹਰਦੀਪ ਗਿੱਲ ਸੰਤਪੁਰ ਚੁੱਪਕੀ ਨੇ ‘ਦਿਲ ਤੇਰਾ ਕਿਤੇ ਹੋਰ ਵੇ ਮਾਹੀਆ’, ਸੁੱਚਾ ਸਿੰਘ ਅਧਰੇੜਾ ਨੇ ‘ਨੀਤੀਆਂ ਮਾਰੂ ਚੱਲੀਆਂ ਨੇ’, ਭੁਪਿੰਦਰ ਭਾਗੋਮਾਜਰਾ ਨੇ ‘ਭੁੱਕੀ ਦਾ ਜਹਾਜ਼’ , ਰਣਜੀਤ ਸਿੰਘ ਨੇ ‘ਤੇਰੀਆਂ ਰੂਹਾਂ ਜੰਗਲਾਂ ਵਿੱਚ’ ਅਤੇ ਅੰਤ ਵਿੱਚ ਕੁਲਵੰਤ ਮਾਵੀ ਨੇ ਟੱਪੇ ਪੇਸ਼ ਕਰਕੇ ਭਰਵੀਂ ਹਾਜ਼ਰੀ ਲਵਾਈ। ਇਸੇ ਮੌਕੇ ਸਭਾ ਦੇ ਪ੍ਰਧਾਨ ਕੁਲਵੰਤ ਮਾਵੀ ਅਤੇ ਜਨਰਲ ਸਕੱਤਰ ਭੁਪਿੰਦਰ ਭਾਗੋਮਾਜਰਾ ਨੇ ਸਾਹਿਤਕਾਰਾਂ ਨੂੰ ਉਸਾਰੂ ਸਾਹਿਤ ਰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਨੂੰ ਨਰੋਈ ਸੇਧ ਦੇਣ ਵਿੱਚ ਸਾਹਿਤਕਾਰ ਵਡਮੁੱਲਾ ਯੋਗਦਾਨ ਪਾ ਸਕਦੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…